GRAP-3 ਲਾਗੂ ਹੋਣ ਤੋਂ ਬਾਅਦ ਐਕਸ਼ਨ ''ਚ ਦਿੱਲੀ ਟ੍ਰੈਫਿਕ ਪੁਲਸ, 3 ਦਿਨਾਂ ''ਚ ਕੱਟੇ 4.8 ਕਰੋੜ ਰੁਪਏ ਦੇ ਚਲਾਨ

Saturday, Nov 16, 2024 - 11:06 PM (IST)

GRAP-3 ਲਾਗੂ ਹੋਣ ਤੋਂ ਬਾਅਦ ਐਕਸ਼ਨ ''ਚ ਦਿੱਲੀ ਟ੍ਰੈਫਿਕ ਪੁਲਸ, 3 ਦਿਨਾਂ ''ਚ ਕੱਟੇ 4.8 ਕਰੋੜ ਰੁਪਏ ਦੇ ਚਲਾਨ

ਨਵੀਂ ਦਿੱਲੀ- ਦਿੱਲੀ ਆਵਾਜਾਈ ਪੁਲਸ ਨੇ ਰਾਸ਼ਟਰੀ ਰਾਜਧਾਨੀ 'ਚ 'ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦਾ ਤੀਜਾ ਪੜਾਅ ਲਾਗੂ ਹੋਣ ਤੋਂ ਬਾਅਦ ਬੀ.ਐੱਸ.-3 ਪੈਟਰੋਲ ਅਤੇ ਬੀ.ਐੱਸ.-4 ਡੀਜ਼ਲ ਵਾਹਨਾਂ 'ਤੇ ਪਾਬੰਦੀ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਇਕ ਕਰੋੜ ਰੁਪਏ ਤੋਂ ਵੱਧ ਦੇ ਕਰੀਬ 550 ਚਲਾਨ ਕੱਟੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਮੁਤਾਬਕ, ਟ੍ਰੈਫਿਕ ਪੁਲਸ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (PUCC) ਨਾ ਹੋਣ 'ਤੇ 4,855 ਵਾਹਨਾਂ ਦੇ ਚਲਾਨ ਕੱਟੇ। ਅਧਿਕਾਰੀਆਂ ਨੇ ਦੱਸਿਆ ਕਿ 4,855 ਵਾਹਨਾਂ ਦੇ ਚਲਾਨ ਦੀ ਕੁੱਲ ਰਕਮ 4.8 ਕਰੋੜ ਰੁਪਏ ਹੈ। ਯੋਗ ਪੀ.ਯੂ.ਸੀ.ਸੀ. ਸਰਟੀਫਿਕੇਟ ਨਾ ਹੋਣ ਕਾਰਨ ਡਰਾਈਵਰਾਂ ਨੂੰ 10,000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਇਹ ਚਲਾਨ ਅਦਾਲਤਾਂ ਵੱਲੋਂ ਜਾਰੀ ਕੀਤੇ ਜਾਂਦੇ ਹਨ।

GRAP ਦੇ ਤੀਜੇ ਪੜਾਅ ਤਹਿਤ, ਪ੍ਰਾਈਵੇਟ BS-III ਪੈਟਰੋਲ ਅਤੇ BS-IV ਡੀਜ਼ਲ ਵਾਹਨਾਂ ਦੇ ਸੜਕਾਂ 'ਤੇ ਦਾਖਲੇ ਦੀ ਮਨਾਹੀ ਹੈ ਅਤੇ ਇਸ ਨਿਯਮ ਦੀ ਉਲੰਘਣਾ ਕਰਨ 'ਤੇ 20,000 ਰੁਪਏ ਦਾ ਜੁਰਮਾਨਾ ਲਗਾਇਆ ਜਾਂਦਾ ਹੈ। ਰਾਸ਼ਟਰੀ ਰਾਜਧਾਨੀ ਖੇਤਰ (NCR) ਦੇ ਸ਼ਹਿਰਾਂ ਤੋਂ ਦਿੱਲੀ ਆਉਣ ਵਾਲੀਆਂ ਡੀਜ਼ਲ ਅਤੇ ਪੈਟਰੋਲ ਅੰਤਰਰਾਜੀ ਬੱਸਾਂ 'ਤੇ ਵੀ ਪਾਬੰਦੀ ਲਗਾਈ ਗਈ ਹੈ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਸ਼ਹਿਰ ਦੇ ਪੂਰਬੀ, ਮੱਧ ਅਤੇ ਉੱਤਰੀ ਰੇਂਜ ਵਿੱਚ BS-III ਅਤੇ BS-IV ਵਾਹਨਾਂ ਦੇ ਕੁੱਲ 293 ਚਲਾਨ ਜਾਰੀ ਕੀਤੇ। ਉਨ੍ਹਾਂ ਦੱਸਿਆ ਕਿ ਪੀ.ਯੂ.ਸੀ.ਸੀ. ਸਰਟੀਫਿਕੇਟ ਨਾ ਹੋਣ ਕਾਰਨ ਕੁੱਲ 2404 ਚਲਾਨ ਕੀਤੇ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਨਵੀਂ ਦਿੱਲੀ ਖੇਤਰ ਵਿੱਚ 63, ਪੱਛਮੀ ਖੇਤਰ ਵਿੱਚ 73 ਅਤੇ ਦੱਖਣੀ ਖੇਤਰ ਵਿੱਚ 121 ਚਲਾਨ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ, ਦੱਖਣੀ ਅਤੇ ਪੱਛਮੀ ਜ਼ੋਨਾਂ ਵਿੱਚ ਪੀ.ਯੂ.ਸੀ.ਸੀ ਦੀ ਅਣਹੋਂਦ ਕਾਰਨ ਕ੍ਰਮਵਾਰ 322, 894 ਅਤੇ 1,235 ਚਲਾਨ ਜਾਰੀ ਕੀਤੇ ਗਏ ਹਨ। ਡਿਪਟੀ ਕਮਿਸ਼ਨਰ ਆਫ ਪੁਲਸ (ਟਰੈਫਿਕ) ਰਾਜੀਵ ਕੁਮਾਰ ਰਾਵਲ ਨੇ ਦੱਸਿਆ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਟ੍ਰੈਫਿਕ ਪੁਲਸ ਦੇ ਤਿੰਨ ਖੇਤਰਾਂ 'ਚ ਕਰੀਬ 3000 ਵਾਹਨਾਂ ਦੀ ਚੈਕਿੰਗ ਕੀਤੀ। ਰਾਵਲ ਨੇ ਕਿਹਾ, “ਅਸੀਂ ਖਾਸ ਕਰਕੇ ਸਰਹੱਦੀ ਖੇਤਰਾਂ ਵਿੱਚ ਵਾਹਨਾਂ ਦੀ ਚੈਕਿੰਗ ਤੇਜ਼ ਕਰ ਦਿੱਤੀ ਹੈ ਅਤੇ ਅੰਤਰਰਾਜੀ ਬੱਸਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਜਿਨ੍ਹਾਂ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ ਹੈ, ਉਨ੍ਹਾਂ ਨੂੰ ਸਰਹੱਦਾਂ ਤੋਂ ਵਾਪਸ ਮੋੜਿਆ ਜਾ ਰਿਹਾ ਹੈ। ਅਸੀਂ ਕਰੀਬ 300 ਅਜਿਹੇ ਵਾਹਨ ਵਾਪਸ ਕਰ ਦਿੱਤੇ ਹਨ। ਅਸੀਂ ਉਨ੍ਹਾਂ ਵਾਹਨਾਂ ਦੇ ਚਲਾਨ ਵੀ ਜਾਰੀ ਕਰ ਰਹੇ ਹਾਂ ਜਿਨ੍ਹਾਂ ਕੋਲ PUCC ਨਹੀਂ ਹੈ।


author

Rakesh

Content Editor

Related News