ਦਿੱਲੀ 'ਚ ਤੀਸ ਹਜ਼ਾਰੀ ਕੋਰਟ 'ਚ ਹੰਗਾਮਾ, ਪੁਲਸ ਤੇ ਵਕੀਲਾਂ ਦਰਮਿਆਨ ਹਿੰਸਕ ਝੜਪ
Saturday, Nov 02, 2019 - 05:42 PM (IST)

ਨਵੀਂ ਦਿੱਲੀ— ਦਿੱਲੀ ਦੇ ਤੀਸ ਹਜ਼ਾਰੀ ਕੋਰਟ ਕੈਂਪਸ 'ਚ ਪੁਲਸ ਅਤੇ ਵਕੀਲਾਂ ਦਰਮਿਆਨ ਝੜਪ ਦੀ ਖਬਰ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਕਿੰਗ ਵਿਵਾਦ ਨੂੰ ਲੈ ਕੇ ਹੰਗਾਮਾ ਹੋਇਆ ਹੈ। ਪੁਲਸ ਦੀ ਕੁਝ ਗੱਡੀਆਂ ਨੂੰ ਫੂਕ ਦਿੱਤਾ ਗਿਆ ਹੈ। ਇਸ ਦੌਰਾਨ ਫਾਇਰਿੰਗ ਦੀ ਵੀ ਖਬਰ ਹੈ। ਇਸ ਦੌਰਾਨ ਕਵਰੇਜ ਲਈ ਪਹੁੰਚ ਕੁਝ ਪੱਤਰਕਾਰਾਂ ਨੂੰ ਵੀ ਕੁੱਟ ਦਿੱਤਾ ਗਿਆ। ਇਸ ਦੌਰਾਨ ਕਵਰੇਜ ਲਈ ਪਹੁੰਚ ਕੁਝ ਪੱਤਰਕਾਰਾਂ ਨੂੰ ਵੀ ਕੁੱਟ ਦਿੱਤਾ ਗਿਆ। ਝੜਪ 'ਚ ਇਕ ਵਕੀਲ ਜ਼ਖਮੀ ਹੋਇਆ ਹੈ, ਜਿਸ ਸੈਂਟ ਸਟੀਫਨ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਵਕੀਲਾਂ ਨੇ ਘਟਨਾ ਦੇ ਵਿਰੋਧ 'ਚ ਹੜਤਾਲ ਦਾ ਐਲਾਨ ਕਰ ਦਿੱਤਾ ਹੈ। 4 ਨਵੰਬਰ ਨੂੰ ਦਿੱਲੀ ਦੀਆਂ ਸਾਰੀਆਂ ਜ਼ਿਲਾ ਅਦਾਲਤਾਂ ਦੇ ਕੰਮਕਾਜ ਠੱਪ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਫਾਇਰਿੰਗ ਤੋਂ ਬਾਅਦ ਵਧਿਆ ਵਿਵਾਦ
ਪੁਲਸ ਅਤੇ ਵਕੀਲਾਂ ਦਰਮਿਆਨ ਇਸ ਝਗੜੇ ਤੋਂ ਬਾਅਦ ਕੈਂਪਸ 'ਚ ਤਣਾਅ ਫੈਲ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਪੁਲਸ ਅਧਿਕਾਰੀਆਂ 'ਤੇ ਵੀ ਹਮਲਾ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਫਾਇਰਿੰਗ ਤੋਂ ਬਾਅਦ ਵਿਵਾਦ ਵਧ ਗਿਆ। ਮੀਡੀਆ ਰਿਪੋਰਟਸ 'ਚ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੈਦੀਆਂ ਦੀ ਇਕ ਗੱਡੀ ਨੂੰ ਵੀ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਅੱਗ ਬੁਝਾਉਣ ਲਈ ਮੌਕੇ 'ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਹਨ। ਮੌਕੇ 'ਤੇ ਐਡੀਸ਼ਨਲ ਪੁਲਸ ਫੋਰਸ ਨੂੰ ਭੇਜਿਆ ਗਿਆ ਹੈ। ਦੋਹਾਂ ਪੱਖਾਂ ਨੂੰ ਸ਼ਾਂਤ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਕੀਲਾਂ ਨੇ ਕੋਰਟ ਦੇ ਗੇਟ 'ਤੇ ਤਾਲਾ ਲੱਗਾ ਦਿੱਤਾ ਹੈ। ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ। ਪੁਲਸ ਦੀ ਇਕ ਹੋਰ ਟੀਮ ਕੋਰਟ ਕੈਂਪਸ 'ਚ ਦਾਖਲ ਹੋਈ ਹੈ। ਵੱਡੀ ਗਿਣਤੀ 'ਚ ਮੌਜੂਦ ਵਕੀਲ ਨਾਅਰੇਬਾਜ਼ੀ ਕਰ ਰਹੇ ਹਨ।
ਵਕੀਲਾਂ ਨੇ ਕੀਤਾ ਟਰੈਫਿਕ ਜਾਮ
ਵਿਵਾਦ ਦੀ ਸ਼ੁਰੂਆਤ ਦੁਪਹਿਰ 3.30 ਵਜੇ ਦੇ ਕਰੀਬ ਲਾਕਅੱਪ ਦੇ ਬਾਹਰ ਇਕ ਪੁਲਸ ਕਰਮਚਾਰੀ ਅਤੇ ਵਿਜੇ ਨਾਂ ਦੇ ਇਕ ਵਕੀਲ ਦਰਮਿਆਨ ਕਹਾਸੁਣੀ ਨਾਲ ਹੋਈ। ਇਸ ਵਿਚ ਦਿੱਲੀ ਪੁਲਸ ਦੀ ਥਰਡ ਬਟਾਲੀਅਨ 'ਚ ਤਾਇਨਾਤ ਇਕ ਪੁਲਸ ਕਰਮਚਾਰੀ ਨੇ ਫਾਇਰਿੰਗ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਕਈ ਵਕੀਲ ਕੋਰਟ ਦੇ ਬਾਹਰ ਇਕੱਠੇ ਹੋ ਗਏ ਅਤੇ ਟਰੈਫਿਕ ਜਾਮ ਕਰ ਦਿੱਤਾ।
ਬਾਰ ਕਾਊਂਸਿਲ ਦੇ ਚੇਅਰਮੈਨ ਨੇ ਫਾਇਰਿੰਗ ਦੀ ਕੀਤੀ ਨਿੰਦਾ
ਦਿੱਲੀ ਬਾਰ ਕਾਊਂਸਿਲ ਦੇ ਚੇਅਰਮੈਨ ਕੇ.ਸੀ. ਮਿੱਤਲ ਨੇ ਕਿਹਾ,''ਅਸੀਂ ਬਿਨਾਂ ਕਿਸੇ ਉਕਸਾਵੇ ਦੇ ਪੁਲਸ ਵਲੋਂ ਤੀਸ ਹਜ਼ਾਰੀ ਕੋਰਟ 'ਚ ਕੀਤੀ ਗਈ ਫਾਇਰਿੰਗ ਦੀ ਨਿੰਦਾ ਕਰਦੇ ਹਾਂ। ਇਕ ਨੌਜਵਾਨ ਵਕੀਲ ਨੂੰ ਲਾਕਅੱਪ 'ਚ ਕੁੱਟਿਆ ਗਿਆ। ਇਹ ਪੁਲਸ ਦੀ ਮਨਮਾਨੀ ਹੈ। ਉਨ੍ਹਾਂ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਕੇਸ ਚਲਾਇਆ ਜਾਵੇ। ਅਸੀਂ ਦਿੱਲੀ ਦੇ ਵਕੀਲਾਂ ਨਾਲ ਖੜ੍ਹੇ ਹਾਂ।
ਇਸ ਤਰ੍ਹਾਂ ਸ਼ੁਰੂ ਹੋਇਆ ਵਿਵਾਦ
ਤੀਸ ਹਜ਼ਾਰੀ ਬਾਰ ਐਸੋਸੀਏਸ਼ਨ ਦੇ ਅਹੁਦਾ ਅਧਿਕਾਰੀ ਜੈ ਬਿਸਵਾਲ ਨੇ ਕਿਹਾ ਹੈ ਕਿ ਪੁਲਸ ਦੀ ਗੱਡੀ ਨੇ ਇਕ ਵਕੀਲ ਦੀ ਗੱਡੀ 'ਚ ਟੱਕਰ ਮਾਰ ਦਿੱਤੀ, ਜਦੋਂ ਉਹ ਕੋਰਟ ਕੈਂਪਸ 'ਚ ਆ ਰਿਹਾ ਸੀ। ਇਸ ਤੋਂ ਬਾਅਦ ਪੁਲਸ ਕਰਮਚਾਰੀ ਅਤੇ ਵਕੀਲ ਦਰਮਿਆਨ ਬਹਿਸ ਹੋਣ ਲੱਗੀ। ਬਿਸਵਾਲ ਨੇ ਦੋਸ਼ ਲਗਾਇਆ ਕਿ ਪੁਲਸ ਕਰਮਚਾਰੀ ਨੇ ਵਕੀਲ ਨੂੰ ਘਸੀਟਿਆ ਸੀ।