ਸਨਸਨੀਖੇਜ਼ ਵਾਰਦਾਤ: ਪਹਿਲਾਂ ਚਾਕੂ ਨਾਲ ਕੀਤੇ ਕਈ ਵਾਰ, ਫਿਰ ਪੱਥਰ ਮਾਰ ਕੇ 16 ਸਾਲਾ ਪ੍ਰੇਮਿਕਾ ਦਾ ਕਤਲ

Monday, May 29, 2023 - 06:08 PM (IST)

ਸਨਸਨੀਖੇਜ਼ ਵਾਰਦਾਤ: ਪਹਿਲਾਂ ਚਾਕੂ ਨਾਲ ਕੀਤੇ ਕਈ ਵਾਰ, ਫਿਰ ਪੱਥਰ ਮਾਰ ਕੇ 16 ਸਾਲਾ ਪ੍ਰੇਮਿਕਾ ਦਾ ਕਤਲ

ਨਵੀਂ ਦਿੱਲੀ (ਕਮਲ ਕਾਂਸਲ)-  ਦਿੱਲੀ 'ਚ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਦਰਅਸਲ 16 ਸਾਲਾ ਕੁੜੀ ਨੂੰ ਉਸ ਦੇ ਪ੍ਰੇਮੀ ਨੇ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਦਿੱਲੀ ਦੇ ਸ਼ਾਹਬਾਦ ਡੇਰੀ ਇਲਾਕੇ ਦੀ ਹੈ। ਪੂਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋਈ ਹੈ। ਕੁੜੀ 'ਤੇ ਮੁਲਜ਼ਮ ਪ੍ਰੇਮੀ ਵਲੋਂ ਚਾਕੂ ਨਾਲ ਕਈ ਵਾਰ ਕੀਤੇ ਗਏ ਹਨ ਅਤੇ ਫਿਰ ਉਸ ਨੂੰ ਪੱਥਰ ਨਾਲ ਕੁਚਲ ਦਿੱਤਾ। ਕੁੜੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਸ਼ਾਹਬਾਦ ਡੇਅਰੀ ਥਾਣੇ 'ਚ ਆਈ. ਪੀ. ਸੀ ਦੀ ਧਾਰਾ 302 (ਕਤਲ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ-  ਬਿਊਟੀ ਪਾਰਲਰ 'ਚ ਤਿਆਰ ਹੋ ਰਹੀ ਲਾੜੀ ਨੂੰ ਪੁਲਸ ਕਾਂਸਟੇਬਲ ਨੇ ਮਾਰੀ ਗੋਲੀ, ਮਚੀ ਹਫੜਾ-ਦਫੜੀ

ਕਤਲ ਦਾ ਦੋਸ਼ 20 ਸਾਲਾ ਸਾਹਿਲ ਨਾਂ ਦੇ ਮੁੰਡੇ 'ਤੇ ਹੈ। ਪੁਲਸ ਮੁਤਾਬਕ ਸਾਹਿਲ ਅਤੇ ਸਾਕਸ਼ੀ ਵਿਚਾਲੇ ਦੋਸਤੀ ਸੀ ਪਰ ਕੱਲ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਸੀ। ਸਾਕਸ਼ੀ ਜਦੋਂ ਆਪਣੇ ਦੋਸਤ ਨੀਤੂ ਦੇ ਬੇਟੇ ਦੀ ਜਨਮਦਿਨ ਦੀ ਪਾਰਟੀ 'ਚ ਜਾ ਰਹੀ ਸੀ। ਇਸ ਦਰਮਿਆਨ ਸਾਹਿਲ ਨੇ ਸਾਕਸ਼ੀ ਨੂੰ ਰਾਹ ਵਿਚ ਰੋਕਿਆ ਅਤੇ ਉਸ 'ਤੇ ਕਈ ਵਾਰ ਚਾਕੂ ਨਾਲ ਵਾਰ ਕੀਤੇ ਅਤੇ ਫਿਰ ਪੱਥਰ ਨਾਲ ਹਮਲਾ ਕੀਤਾ। ਮੁਲਜ਼ਮ ਸਾਹਿਲ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਨੇੜਿਓਂ ਗ੍ਰਿਫਤਾਰ ਕੀਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ- ਵਾਇਰਲ ਕਾਰਡ ਨੇ ਪਾ 'ਤਾ ਭੜਥੂ, BJP ਆਗੂ ਨੇ ਧੀ ਦਾ ਵਿਆਹ ਕੀਤਾ ਰੱਦ, ਜਾਣੋ ਕੀ ਹੈ ਪੂਰਾ ਮਾਮਲਾ

ਇਸ ਘਟਨਾ ਦਾ ਵੀਡੀਓ ਇੰਨੀ ਖ਼ਤਰਨਾਕ ਹੈ ਕਿ ਵੇਖਿਆ ਨਹੀਂ ਜਾ ਸਕਦਾ। ਇਕ ਮੁਖਬਿਰ ਨੇ ਪੁਲਸ ਸਟਾਫ ਨੂੰ ਕੁੜੀ 'ਤੇ ਹਮਲੇ ਦੀ ਸੂਚਨਾ ਦਿੱਤੀ ਅਤੇ ਤੁਰੰਤ ਘਟਨਾ ਵਾਲੀ ਥਾਂ 'ਤੇ ਆਉਣ ਲਈ ਕਿਹਾ। ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਲਈ। ਪਤਾ ਲੱਗਾ ਕਿ ਨਾਬਾਲਗ ਕੁੜੀ ਗਲੀ 'ਚੋਂ ਲੰਘ ਰਹੀ ਸੀ ਅਤੇ ਅਚਾਨਕ ਇਕ ਮੁੰਡੇ ਨੇ ਉਸ ਨੂੰ ਰੋਕਿਆ ਅਤੇ ਚਾਕੂ ਨਾਲ ਤਾਬੜਤੋੜ ਵਾਰ ਕਰ ਦਿੱਤੇ। ਇਸ ਨਾਲ ਵੀ ਮਨ ਨਹੀਂ ਭਰਿਆ ਤਾਂ ਮੁਲਜ਼ਮ ਸਾਹਿਲ ਨੇ ਕੁੜੀ ਨੂੰ ਪੱਥਰ ਨਾਲ ਕੁਚਲ ਦਿੱਤਾ। ਸੀ. ਸੀ. ਟੀ. ਵੀ. 'ਚ ਕੈਦ ਘਟਨਾ ਦੌਰਾਨ ਗਲੀ ਵਿਚ ਲੋਕ ਆਉਂਦੇ-ਜਾਂਦੇ ਵਿਖਾਈ ਦੇ ਰਹੇ ਹਨ ਪਰ ਕੋਈ ਵੀ ਵਿਚ-ਬਚਾਅ ਕਰਨ ਦੀ ਕੋਸ਼ਿਸ਼ ਤੱਕ ਨਹੀਂ ਕਰਦਾ। ਸਾਹਿਲ ਲਗਾਤਾਰ ਚਾਕੂ ਨਾਲ ਹਮਲਾ ਕਰ ਕੇ ਮੌਕੇ ਤੋਂ ਫਰਾਰ ਹੋ ਗਿਆ। ਓਧਰ ਘਟਨਾ ਮਗਰੋਂ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਘੱਗਰ ਨਦੀ 'ਚ ਨਹਾਉਣ ਗਏ 3 ਮੁੰਡਿਆਂ ਦੀ ਡੁੱਬਣ ਨਾਲ ਮੌਤ, ਪਰਿਵਾਰਾਂ 'ਚ ਪਿਆ ਚੀਕ ਚਿਹਾੜਾ


author

Tanu

Content Editor

Related News