ਦਿੱਲੀ ਦੇ ਲੋਕਾਂ ਨੂੰ ਮੁਫ਼ਤ ਲਗਾਇਆ ਜਾਵੇਗਾ ਕੋਵਿਡ-19 ਵਿਰੋਧੀ ਟੀਕਾ : ਸਤੇਂਦਰ ਜੈਨ

1/2/2021 3:36:29 PM

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ਨੀਵਾਰ ਨੂੰ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਕੋਵਿਡ-19 ਦਾ ਟੀਕਾ ਮੁਫ਼ਤ ਲਗਾਇਆ ਜਾਵੇਗਾ, ਸਿਰਫ਼ ਇਸ ਦੇ ਆਉਣ ਦਾ ਇੰਤਜ਼ਾਰ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਸਰਕਾਰ ਟੀਕਾਕਰਣ ਮੁਹਿੰਮ ਲਈ ਤਿਆਰੀਆਂ ਕਰ ਚੁਕੀ ਹੈ। ਟੀਕਾਕਰਣ ਰਿਹਰਸਲ ਦੇ ਅਧੀਨ ਦਰਿਆਗੰਜ 'ਚ ਇਕ ਕੇਂਦਰ ਦੇ ਦੌਰੇ 'ਤੇ ਪਹੁੰਚੇ ਜੈਨ ਨੇ ਕਿਹਾ ਕਿ ਹੁਣ ਤੱਕ ਤਾਂ ਪੂਰੀ ਵਿਵਸਥਾ ਮੁਫ਼ਤ ਲੱਗ ਰਹੀ ਹੈ। ਉਨ੍ਹਾਂ ਨੇ ਕਿਹਾ,''ਮੈਂ ਇੱਥੇ ਰਿਹਰਸਲ ਦੇ ਅਧੀਨ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਆਇਆ ਹਾਂ। ਇਸ ਲਈ ਤਿੰਨ ਥਾਂਵਾਂ ਦੀ ਚੋਣ ਕੀਤੀ ਗਈ ਹੈ, ਜਿਨ੍ਹਾਂ 'ਚ ਸ਼ਾਹਦਰਾ ਸਥਿਤ ਜੀ.ਟੀ.ਬੀ. ਹਸਪਤਾਲ, ਦਰਿਆਗੰਜ ਦਾ ਸ਼ਹਿਰੀ ਸਿਹਤ ਕੇਂਦਰ ਅਤੇ ਦਵਾਰਕਾ ਸਥਿਤ ਵੈਂਕਟੇਸ਼ਵਰ ਹਸਪਤਾਲ ਸ਼ਾਮਲ ਹੈ।'' ਸਿਹਤ ਮੰਤਰੀ ਨੇ ਦੱਸਿਆ ਕਿ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਪੂਰੇ ਸ਼ਹਿਰ 'ਚ ਇਕ ਹਜ਼ਾਰ ਟੀਕਾਕਰਣ ਕੇਂਦਰ ਬਣਾਏ ਜਾਣਗੇ। ਜੈਨ ਤੋਂ ਪੁੱਛਿਆ ਗਿਆ ਕਿ ਕੋਵਿਡ-19 ਦਾ ਟੀਕਾ ਮੁਫ਼ਤ ਲਗਾਇਆ ਜਾਵੇਗਾ ਤਾਂ ਉਨ੍ਹਾਂ ਨੇ ਕਿਹਾ,''ਹਾਂ, ਦਿੱਲੀ 'ਚ ਇਲਾਜ ਅਤੇ ਦਵਾਈਆਂ ਵੀ ਮੁਫ਼ਤ ਦਿੱਤੀ ਜਾ ਰਹੀ ਹੈ।'' ਉਨ੍ਹਾਂ ਨੇ ਕਿਹਾ ਕਿ ਟੀਕਾਕਰਣ ਕੇਂਦਰ ਜਾਂ  ਹਸਪਤਾਲ ਹੋਣਗੇ ਜਾਂ ਹਸਪਤਾਲਾਂ ਨਾਲ ਜੁੜੀਆਂ ਸੰਸਥਾਵਾਂ ਹੋਣਗੀਆਂ।

ਇਹ ਵੀ ਪੜ੍ਹੋ : ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਸਰਦਾਰ ਬੂਟਾ ਸਿੰਘ ਦਾ ਦਿਹਾਂਤ

ਉਨ੍ਹਾਂ ਤੋਂ ਪੁੱਛਿਆ ਗਿਆ ਕਿ ਟੀਕਾਕਰਣ ਤੋਂ ਬਾਅਦ ਜੇਕਰ ਕਿਸੇ ਕਿਸਮ ਦੀਆਂ ਜਟਿਲਤਾਵਾਂ ਆਉਂਦੀਆਂ ਹਨ ਤਾਂ ਕੀ ਹੋਵੇਗਾ, ਇਸ 'ਤੇ ਜੈਨ ਨੇ ਕਿਹਾ ਕਿ ਕੇਂਦਰਾਂ 'ਚ ਐਮਰਜੈਂਸੀ ਕਮਰੇ ਬਣਾਏ ਜਾਣਗੇ ਅਤੇ ਟੀਕਾ ਲਗਾਉਣ ਵਾਲੇ ਲੋਕਾਂ ਨੂੰ ਅੱਧੇ ਘੰਟੇ ਤੱਕ ਨਿਗਰਾਨੀ 'ਚ ਰੱਖਿਆ ਜਾਵੇਗਾ। ਜੈਨ ਨੇ ਕਿਹਾ ਕਿ ਦਿੱਲੀ ਸਰਕਾਰ ਨੇ ਹੁਣ ਤੱਕ ਇਕ ਲੱਖ ਲੋਕਾਂ ਦੇ ਟੀਕਾਕਰਣ ਦੀਆਂ ਤਿਆਰੀਆਂ ਕਰ ਲਈਆਂ ਹਨ, ਸਮਾਜਿਕ ਦੂਰੀ ਦੇ ਨਿਯਮ ਦਾ ਪਾਲਣ ਕੀਤਾ ਜਾਵੇਗਾ ਅਤੇ ਕੇਂਦਰਾਂ 'ਤੇ ਲੋਕਾਂ ਨੂੰ ਸਮੂਹਾਂ 'ਚ ਲਿਆਂਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਸਰਕਾਰ ਕੋਵਿਡ-19 ਟੀਕਿਆਂ ਨੂੰ ਪ੍ਰਾਪਤ ਕਰਨ, ਉਨ੍ਹਾਂ ਨੂੰ ਰੱਖਣ ਅਤੇ ਟੀਕਾਕਰਣ ਦੇ ਪਹਿਲੇ ਪੜਾਅ 'ਚ 51 ਲੱਖ ਲੋਕਾਂ ਦੇ ਟੀਕਾਕਰਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ।

ਇਹ ਵੀ ਪੜ੍ਹੋ : ਕਿਸਾਨ ਮੋਰਚਾ: ‘ਇਸ਼ਨਾਨ ਅਤੇ ਕੱਪੜੇ ਧੋਣ ਦਾ ਕੰਮ ਹੋ ਰਿਹਾ ਖੁੱਲ੍ਹੇ ਆਸਮਾਨ ਹੇਠ’

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


DIsha

Content Editor DIsha