ਦਿੱਲੀ ਦੰਗਿਆਂ ’ਚ ਹੋਇਆ ਹੈਰਾਨੀਜਨਕ ਖ਼ੁਲਾਸਾ, ਚਾਰਜਸ਼ੀਟ ’ਚ ਆਏ ਇਨ੍ਹਾਂ ਲੋਕਾਂ ਦੇ ਨਾਂ

Sunday, Sep 13, 2020 - 12:47 PM (IST)

ਦਿੱਲੀ ਦੰਗਿਆਂ ’ਚ ਹੋਇਆ ਹੈਰਾਨੀਜਨਕ ਖ਼ੁਲਾਸਾ, ਚਾਰਜਸ਼ੀਟ ’ਚ ਆਏ ਇਨ੍ਹਾਂ ਲੋਕਾਂ ਦੇ ਨਾਂ

ਨਵੀਂ ਦਿੱਲੀ - ਦਿੱਲੀ ਦੰਗਿਆਂ ਦੇ ਮਾਮਲੇ ਵਿਚ ਸ਼ਨੀਵਾਰ ਨੂੰ ਇਕ ਅਹਿਮ ਖੁਲਾਸਾ ਹੋਇਆ ਹੈ, ਜਿਸ ਕਾਰਨ ਸਿਆਸੀ ਜਗਤ ਵਿਚ ਹਲਚਲ ਮੰਚ ਸਕਦੀ ਹੈ। ਮਿਲੀ ਜਾਣਕਾਰੀ ਅਨੁਸਾਰ ਸੀਪੀਐੱਮ ਦੇ ਜਨਰਲ ਸਕੱਤਰ ਸੀਤਾਰਾਮ ਯੇਚੁਰੀ, ਸਵਰਾਜ ਪਾਰਟੀ ਦੇ ਨੇਤਾ ਯੋਗੇਂਦਰ ਯਾਦਵ ਉੱਤੇ ਪੁਲਸ ਨੇ ਦਿੱਲੀ ਦੰਗਿਆਂ ਵਿੱਚ ਸਾਜਿਸ਼ ਰਚਣ ਦਾ ਦੋਸ਼ ਲਾਇਆ ਹੈ। ਦਿੱਲੀ ਪੁਲਸ ਨੇ ਦੰਗਿਆਂ ਨਾਲ ਸਬੰਧਤ ਪੂਰਕ ਚਾਰਜਸ਼ੀਟ ਵਿੱਚ ਅਰਥਸ਼ਾਸਤਰੀ ਜਯੰਤੀ ਘੋਸ਼, ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾਨੰਦ ਅਤੇ ਦਸਤਾਵੇਜ਼ੀ ਫਿਲਮਕਾਰ ਰਾਹੁਲ ਰੌਇ ਨੂੰ ਨਾਮਜ਼ਦ ਕੀਤਾ ਹੈ। ਪੀ.ਟੀ.ਆਈ. ਨੇ ਪੂਰਕ ਚਾਰਜਸ਼ੀਟ ਦੀ ਇਕ ਕਾਪੀ ਰੱਖਣ ਦਾ ਦਾਅਵਾ ਕੀਤਾ ਹੈ।

ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਜਾਣੋ ਕੀ ਕੀਤਾ ਇਨ੍ਹਾਂ ਲੋਕਾਂ ਨੇ 
ਇਨ੍ਹਾਂ ਲੋਕਾਂ ’ਤੇ ‘ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਕਿਸੇ ਵੀ ਹੱਦ ਤੱਕ ਜਾਣ ਲਈ ਕਹਿ ਜਾਣ’ ਦਾ ਦੋਸ਼ ਲਗਾਇਆ ਗਿਆ ਹੈ। ਇਨ੍ਹਾਂ ਨੇ ‘ਸੀ.ਏ.ਏ.-ਐੱਨ.ਆਰ.ਸੀ. (ਨੈਸ਼ਨਲ ਸਿਵਲ ਰਜਿਸਟਰ) ਨੂੰ ਮੁਸਲਿਮ ਵਿਰੋਧੀ ਦੱਸ ਕੇ ਭਾਈਚਾਰੇ ਵਿਚ ਨਾਰਾਜ਼ਗੀ ਅਤੇ ਭਾਰਤ ਸਰਕਾਰ ਦੇ ਅਕਸ ਨੂੰ ਉਭਾਰਨ ਦਾ ਦੋਸ਼ ਹੈ। ਸਰਕਾਰ ਦੀ ਸਥਿਤੀ ਖਰਾਬ ਕਰਨ ਲਈ ਇਨ੍ਹਾਂ ਵਲੋਂ ਪ੍ਰਦਰਸ਼ਨ ਵੀ ਕੀਤੇ ਗਏ।

ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ

ਪੁਲਸ ਦੀ ਰਾਡਾਰ 'ਤੇ ਹਨ ਇਹ ਲੋਕ 
ਦੱਸ ਦੇਈਏ ਕਿ ਦਿੱਲੀ ਪੁਲਸ ਨੇ ਤਿੰਨ ਸਿੱਖਿਆਰਥੀਆਂ ਦੇ ਬਿਆਨਾਂ ਦੇ ਅਧਾਰ ’ਤੇ ਇਨ੍ਹਾਂ ਲੋਕਾਂ ਨੂੰ ਦੋਸ਼ੀ ਬਣਾਇਆ ਹੈ। ਇਨ੍ਹਾਂ ਸਿੱਖਿਆਰਥੀਆਂ ਵਿੱਚ ਪਿੰਜਰੇ ਤੋੜ ਸੰਸਥਾ ਦੀ ਮੈਂਬਰ ਅਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀਆਂ ਵਿਦਿਆਰਥਣਾਂ ਦੇਵਾਂਗਨਾ ਕਾਲੀਤਾ ਅਤੇ ਨਤਾਸ਼ਾ ਨਰਵਾਲ ਤੋਂ ਇਲਾਵਾ ਜਾਮੀਆ ਮਿਲੀਆ ਇਸਲਾਮੀਆ, ਗੁਲਫਿਸ਼ਾ ਫਾਤਿਮਾ ਸ਼ਾਮਲ ਹਨ। ਇਨ੍ਹਾਂ ਲੋਕਾਂ ਨੂੰ ਜਾਫਰਾਬਾਦ ਹਿੰਸਾ ਮਾਮਲੇ ਵਿੱਚ ਦੋਸ਼ੀ ਬਣਾਇਆ ਗਿਆ ਹੈ, ਜਿੱਥੋਂ ਉੱਤਰ ਪੂਰਬੀ ਦਿੱਲੀ ਵਿੱਚ ਦੰਗੇ ਫੈਲੇ ਸਨ। ਤਿੰਨ ਵਿਦਿਆਰਥੀਆਂ ਦੇ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੀਆਂ ਕਈ ਧਾਰਾਵਾਂ ਤਹਿਤ ਦੋਸ਼ ਦਰਜ ਕੀਤੇ ਗਏ ਹਨ।

ਖੁਸ਼ਖਬਰੀ : ਜਨਰਲ ਆਇਲਟਸ ਨਾਲ ਵੀ ਲਵਾ ਸਕਦੇ ਹੋ ਹੁਣ ਕੈਨੇਡਾ ਦਾ ਸਟੂਡੈਂਟ ਵੀਜ਼ਾ

ਕਦੋ ਹੋਏ ਦਿੱਲੀ ਦੰਗੇ
ਦਿੱਲੀ ਵਿੱਚ ਦੰਗੇ ਉਸ ਸਮੇਂ ਸ਼ੁਰੂ ਹੋਏ, ਜਦੋਂ ਸਰਕਾਰ ਦੀ ਐੱਨ.ਆਰ.ਸੀ. ਅਤੇ ਸੀ.ਏ.ਏ. ਦਾ ਵਿਰੋਧ ਹੋ ਰਿਹਾ ਸੀ। ਉਸੇ ਸਮੇਂ ਇਸ ਕਾਨੂੰਨ ਦੇ ਵਿਰੋਧ ਨੇ ਅੱਗ ਲਗਾਉਣ ਦਾ ਕੰਮ ਕੀਤਾ, ਜਿਸ ਕਰਕੇ 23 ਤੋਂ 26 ਫਰਵਰੀ ਦਰਮਿਆਨ ਦਿੱਲੀ ਦੇ ਪੂਰਬੀ ਜ਼ਿਲ੍ਹੇ ਵਿੱਚ ਦੰਗੇ ਹੋਣੇ ਸ਼ੁਰੂ ਹੋ ਗਏ। ਇਨ੍ਹਾਂ ਦੰਗਿਆਂ ’ਚ ਭਿਆਨਕ ਰੋਸ ਪ੍ਰਦਰਸ਼ਨ ਕੀਤਾ ਗਿਆ। ਹਾਲਾਂਕਿ, ਦਿੱਲੀ ਪੁਲਸ ਨੇ ਬਹੁਤ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਪੁਲਸ ਇਸ ਮਾਮਲੇ ਦੇ ਸਬੰਧ ਵਿਚ ਕਈ ਅਹਿਮ ਸੁਰਾਗ ਹਾਸਲ ਕਰ ਚੁੱਕੀ ਹੈ। ਦੱਸ ਦੇਈਏ ਕਿ ਦੰਗਿਆਂ ਵਿਚ 53 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 581 ਲੋਕ ਜ਼ਖਮੀ ਹੋਏ ਸਨ। ਇਨ੍ਹਾਂ ਵਿਚੋਂ 97 ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਸਨ, ਜਿਸ ਕਰਕੇ ਉਹ ਜ਼ਖਮੀ ਹੋਏ ਸਨ।

ਕਮਰ ਦਰਦ ਦੀ ਸਮੱਸਿਆ ਤੋਂ ਪਰੇਸ਼ਾਨ ਲੋਕਾਂ ਲਈ ਖਾਸ ਖ਼ਬਰ, ਇੰਝ ਪਾਓ ਰਾਹਤ


author

rajwinder kaur

Content Editor

Related News