‘ਦਿੱਲੀ ਦੰਗੇ ਦੇ ਦੋਸ਼ੀ’ ਓਸਾਮਾ ਨੂੰ ਮਿਲੀ ਜ਼ਮਾਨਤ

Tuesday, Dec 29, 2020 - 10:30 PM (IST)

ਨਵੀਂ ਦਿੱਲੀ : ਦਿੱਲੀ ਦੀ ਇਕ ਅਦਾਲਤ ਨੇ ਉੱਤਰ-ਪੂਰਬੀ ਦਿੱਲੀ ਵਿਚ ਹੋਏ ਦੰਗਿਆਂ ’ਚ ਇਕ ਵਿਅਕਤੀ ਨੂੰ ਜ਼ਮਾਨਤ ਦਿੰਦੇ ਹੋਏ ਕਿਹਾ ਕਿ ਘਟਨਾ ਦੀ ਕੋਈ ਸੀ. ਸੀ. ਟੀ. ਵੀ. ਫੁਟੇਜ ਨਹੀਂ ਹੈ ਅਤੇ ਪੀੜਤ ਨੇ ਪਹਿਲੀ ਬਾਰ ਜਦੋਂ ਬਿਆਨ ਦਰਜ ਕਰਵਾਇਆ ਸੀ, ਉਦੋਂ ਦੋਸ਼ੀ ਦੀ ਪਛਾਣ ਵੀ ਨਹੀਂ ਕੀਤੀ ਸੀ।

ਐਡੀਸ਼ਨਲ ਸੈਸ਼ਨ ਕੋਰਟ ਦੇ ਜੱਜ ਅਮਿਤਾਭ ਰਾਵਤ ਨੇ ਓਸਾਮਾ ਨੂੰ 25,000 ਰੁਪਏ ਦੇ ਮੁਚਲਕੇ ਅਤੇ ਇੰਨੀ ਹੀ ਜ਼ਮਾਨਤੀ ਰਾਸ਼ੀ ਜਮ੍ਹਾ ਕਰਵਾਉਣ ਦਾ ਨਿਰਦੇਸ਼ ਦਿੰਦੇ ਹੋਏ ਉਸ ਨੂੰ ਜ਼ਮਾਨਤ ਦੇ ਦਿੱਤੀ। ਮਾਮਲਾ ਮੌਜਪੁਰ ਚੌਕ ’ਤੇ ਹੋਈ ਇਕ ਘਟਨਾ ਨਾਲ ਜੁੜਿਆ ਹੈ। ਅਦਾਲਤ ਨੇ ਕਿਹਾ ਕਿ ਪੀੜਤ ਨੇ ਮਾਰਚ ’ਚ ਜਦੋਂ ਪਹਿਲਾ ਬਿਆਨ ਦਰਜ ਕਰਵਾਇਆ ਸੀ, ਉਦੋਂ ਓਸਾਮਾ ਨੂੰ ਉਸਨੇ ਪਛਾਣਿਆ ਨਹੀਂ ਸੀ ਪਰ ਅਪ੍ਰੈਲ ਵਿਚ ਉਸ ਨੇ ਦੋਸ਼ੀ ਦੀ ਪਛਾਣ ਗੈਰਕਾਨੂੰਨੀ ਭੀੜ ਦੇ ਮੈਂਬਰ ਦੇ ਤੌਰ ’ਤੇ ਕੀਤੀ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
 


Inder Prajapati

Content Editor

Related News