ਦਿੱਲੀ ਦੰਗੇ: ਅਦਾਲਤ ਨੇ ਕਤਲ, ਸਾਜ਼ਿਸ਼ ਦੇ ਦੋਸ਼ਾਂ ''ਚੋਂ 12 ਨੂੰ ਲੋਕਾਂ ਨੂੰ ਕੀਤਾ ਬਰੀ

Monday, May 05, 2025 - 05:24 PM (IST)

ਦਿੱਲੀ ਦੰਗੇ: ਅਦਾਲਤ ਨੇ ਕਤਲ, ਸਾਜ਼ਿਸ਼ ਦੇ ਦੋਸ਼ਾਂ ''ਚੋਂ 12 ਨੂੰ ਲੋਕਾਂ ਨੂੰ ਕੀਤਾ ਬਰੀ

ਨਵੀਂ ਦਿੱਲੀ- ਦਿੱਲੀ ਦੀ ਇਕ ਸਥਾਨਕ ਅਦਾਲਤ ਨੇ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਸਬੰਧਤ ਇਕ ਮਾਮਲੇ 'ਚ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੇ ਮੁਲਜ਼ਮ 12 ਲੋਕਾਂ ਨੂੰ ਬਰੀ ਕਰ ਦਿੱਤਾ ਹੈ। ਇਸਤਗਾਸਾ ਪੱਖ ਮੁਤਾਬਕ ਦੋਸ਼ੀ ਉਸ ਦੰਗਾਕਾਰੀ ਭੀੜ ਦਾ ਹਿੱਸਾ ਸਨ, ਜਿਸ ਨੇ 26 ਫਰਵਰੀ, 2020 ਨੂੰ ਗੋਕਲਪੁਰੀ ਖੇਤਰ ਵਿਚ ਹਾਸ਼ਿਮ ਅਲੀ ਨਾਮਕ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਸੀ। ਵਧੀਕ ਸੈਸ਼ਨ ਜੱਜ ਪੁਲਾਸਤਿਆ ਪ੍ਰਮਾਚਲਾ ਨੇ ਕਿਹਾ ਕਿ ਹਾਲਾਤੀ ਸਬੂਤ ਮੁਲਜ਼ਮ ਦੀ ਭੀੜ ਦਾ ਹਿੱਸਾ ਹੋਣ ਵਜੋਂ ਪਛਾਣ ਸਥਾਪਤ ਕਰਨ ਲਈ ਕਾਫ਼ੀ ਨਹੀਂ ਸਨ।

30 ਅਪ੍ਰੈਲ ਨੂੰ ਦਿੱਤੇ ਆਪਣੇ 52 ਪੰਨਿਆਂ ਦੇ ਆਦੇਸ਼ ਵਿਚ ਜੱਜ ਨੇ ਕਿਹਾ  ਕਿ ਮੈਨੂੰ ਪਤਾ ਲੱਗਿਆ ਹੈ ਕਿ ਹਾਲਾਤੀ ਸਬੂਤ ਦੇ ਨਾਮ 'ਤੇ ਕੁਝ ਸਬੂਤ ਹਨ, ਜੋ ਕਿਸੇ ਵੀ ਮੁਲਜ਼ਮ ਨੂੰ ਅਪਰਾਧੀ ਭੀੜ ਦਾ ਮੈਂਬਰ ਦਿਖਾਉਣ ਲਈ ਕਾਫ਼ੀ ਨਹੀਂ ਹਨ। ਫਿਰ ਅਦਾਲਤ ਨੇ ਲੋਕੇਸ਼ ਕੁਮਾਰ ਸੋਲੰਕੀ, ਪੰਕਜ ਸ਼ਰਮਾ, ਅੰਕਿਤ ਚੌਧਰੀ, ਪ੍ਰਿੰਸ, ਜਤਿਨ ਸ਼ਰਮਾ, ਹਿਮਾਂਸ਼ੂ ਠਾਕੁਰ, ਵਿਵੇਕ ਪੰਚਾਲ, ਰਿਸ਼ਭ ਚੌਧਰੀ, ਸੁਮਿਤ ਚੌਧਰੀ, ਟਿੰਕੂ ਅਰੋੜਾ, ਸੰਦੀਪ ਅਤੇ ਸਾਹਿਲ ਨੂੰ ਬਰੀ ਕਰ ਦਿੱਤਾ। ਇਸ 'ਚ ਕਿਹਾ ਗਿਆ ਹੈ ਕਿ ਇਸਤਗਾਸਾ ਪੱਖ ਨੇ ਹਾਲਾਤੀ ਸਬੂਤਾਂ 'ਤੇ ਭਰੋਸਾ ਕੀਤਾ ਸੀ ਕਿਉਂਕਿ ਚਸ਼ਮਦੀਦਾਂ ਨੇ ਮੁਲਜ਼ਮ ਦੀ ਪਛਾਣ ਕਰਨ ਲਈ ਇਸ ਦੇ ਕੇਸ ਦਾ ਸਮਰਥਨ ਨਹੀਂ ਕੀਤਾ ਸੀ।

ਅਦਾਲਤ ਨੇ ਇਸਤਗਾਸਾ ਪੱਖ ਦੀ ਇਸ ਦਲੀਲ ਨੂੰ ਵੀ ਰੱਦ ਕਰ ਦਿੱਤਾ ਕਿ ਕੁਝ ਮੁਲਜ਼ਮਾਂ (ਜੋ ਕਟੜ ਹਿੰਦੂ ਏਕਤਾ" ਨਾਮਕ ਇਕ ਵਟਸਐਪ ਗਰੁੱਪ ਦਾ ਹਿੱਸਾ ਸਨ) ਨੇ ਆਪਣੀਆਂ ਚੈਟਾਂ 'ਚ ਕਤਲ ਦਾ ਇਕਬਾਲ ਕੀਤਾ ਸੀ। ਇਸ 'ਚ ਕਿਹਾ ਗਿਆ ਹੈ ਕਿ ਅਜਿਹੀਆਂ ਪੋਸਟਾਂ ਜਾਂ ਸੁਨੇਹੇ ਸਿਰਫ਼ ਦੂਜੇ ਗਰੁੱਪ ਮੈਂਬਰਾਂ ਦੀਆਂ ਨਜ਼ਰਾਂ 'ਚ ਹੀਰੋ ਬਣਨ ਦੇ ਇਰਾਦੇ ਨਾਲ ਹੀ ਗਰੁੱਪ ਵਿਚ ਪਾਏ ਜਾ ਸਕਦੇ ਹਨ। ਇਸ 'ਚ ਕਿਹਾ ਗਿਆ ਹੈ ਕਿ ਇਨ੍ਹਾਂ ਪੋਸਟਾਂ ਨੂੰ ਕਤਲ ਸਾਬਤ ਕਰਨ ਲਈ ਠੋਸ ਸਬੂਤ ਵਜੋਂ ਨਹੀਂ ਵਰਤਿਆ ਜਾ ਸਕਦਾ। ਮੁਲਜ਼ਮਾਂ ਵਿਰੁੱਧ ਦੰਗੇ, ਕਤਲ ਅਤੇ ਅਪਰਾਧਿਕ ਸਾਜ਼ਿਸ਼ ਸਮੇਤ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ FIR ਦਰਜ ਕੀਤੀ ਗਈ ਹੈ।
 


author

Tanu

Content Editor

Related News