ਦਿੱਲੀ ''ਚ ਟੁੱਟਿਆ ਕੋਰੋਨਾ ਨਾਲ ਮੌਤਾਂ ਦਾ ਰਿਕਾਰਡ, 24 ਘੰਟੇ ''ਚ 131 ਲੋਕਾਂ ਨੇ ਗੁਆਈ ਜਾਨ
Thursday, Nov 19, 2020 - 02:16 AM (IST)
ਨਵੀਂ ਦਿੱਲੀ : ਦਿੱਲੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਵੱਧਦਾ ਜਾ ਰਿਹਾ ਹੈ। ਦਿੱਲੀ 'ਚ ਇੱਕ ਦਿਨ 'ਚ ਕੋਰੋਨਾ ਨਾਲ ਰਿਕਾਰਡ ਮੌਤਾਂ ਹੋਈਆਂ। ਬੁੱਧਵਾਰ ਨੂੰ ਖ਼ਤਮ 24 ਘੰਟੇ 'ਚ ਦਿੱਲੀ 'ਚ 131 ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਹੋਈ। ਇਸ 24 ਘੰਟੇ 'ਚ ਕੋਰੋਨਾ ਦੇ 7486 ਨਵੇਂ ਮਾਮਲੇ ਸਾਹਮਣੇ ਆਏ। ਕੁਲ ਮਾਮਲਿਆਂ ਦੀ ਗਿਣਤੀ 5 ਲੱਖ ਦੇ ਪਾਰ ਹੋ ਗਈ ਹੈ। ਦਿੱਲੀ 'ਚ ਕੋਰੋਨਾ ਦਾ ਰਿਕਵਰੀ ਰੇਟ 89.98 ਫ਼ੀਸਦੀ ਹੈ ਤਾਂ ਡੈਥ ਰੇਟ 1.58% ਹੈ। ਦੇਸ਼ ਦੀ ਰਾਜਧਾਨੀ ਦਿੱਲੀ 'ਚ ਪਾਜ਼ੇਟਿਵਿਟੀ ਰੇਟ 12.03% ਹੈ।
ਇਹ ਵੀ ਪੜ੍ਹੋ:ਇਨ੍ਹਾਂ ਸ਼ਰਤਾਂ ਨਾਲ ਹਿਮਾਚਲ 'ਚ ਕਾਲਜ, ਸਟੇਡੀਅਮ, ਮੰਦਰ ਅਤੇ ਹਾਲ ਨੂੰ ਖੋਲ੍ਹਣ ਦੀ ਮਿਲੀ ਮਨਜ਼ੂਰੀ
ਦਿੱਲੀ 'ਚ ਪਿਛਲੇ 24 ਘੰਟੇ 'ਚ 7486 ਨਵੇਂ ਮਾਮਲੇ ਆਏ ਹਨ। ਹੁਣ ਤੱਕ ਕੁਲ ਮਾਮਲੇ 5,03,084 ਹੋ ਗਏ ਹਨ। ਇਸ 24 ਘੰਟੇ 'ਚ 6901 ਮਰੀਜ਼ ਠੀਕ ਹੋਏ ਹਨ। ਹੁਣ ਤੱਕ ਕੁਲ 4,52,683 ਲੋਕ ਰਿਕਵਰ ਹੋਏ ਹਨ। ਇਸ 24 ਘੰਟੇ 'ਚ 131 ਲੋਕਾਂ ਦੀ ਮੌਤ ਹੋਈ ਜੋ ਹੁਣ ਤੱਕ 24 ਘੰਟੇ 'ਚ ਮੌਤਾਂ ਦੀ ਸਭ ਤੋਂ ਵੱਡੀ ਗਿਣਤੀ ਹੈ ਯਾਨੀ ਪਿਛਲੇ 24 ਘੰਟੇ 'ਚ ਹਰ ਘੰਟੇ 6 ਲੋਕਾਂ ਨੇ ਆਪਣੀ ਜਾਨ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਗੁਆ ਦਿੱਤੀ।