ਦਿੱਲੀ ''ਚ ਤਾਪਮਾਨ ਦਾ 26 ਸਾਲ ਦਾ ਟੁੱਟਿਆ ਰਿਕਾਰਡ, ਇੰਨਾ ਰਿਹਾ ਘੱਟੋ-ਘੱਟ ਤਾਪਮਾਨ

Thursday, Oct 29, 2020 - 05:50 PM (IST)

ਦਿੱਲੀ ''ਚ ਤਾਪਮਾਨ ਦਾ 26 ਸਾਲ ਦਾ ਟੁੱਟਿਆ ਰਿਕਾਰਡ, ਇੰਨਾ ਰਿਹਾ ਘੱਟੋ-ਘੱਟ ਤਾਪਮਾਨ

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਵੀਰਵਾਰ ਯਾਨੀ ਕਿ ਅੱਜ ਘੱਟੋ-ਘੱਟ ਤਾਪਮਾਨ 12.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਪਿਛਲੇ 26 ਸਾਲਾਂ ਵਿਚ ਅਕਤੂਬਰ ਮਹੀਨੇ ਵਿਚ ਸਭ ਤੋਂ ਘੱਟ ਹੈ। ਭਾਰਤੀ ਮੌਸਮ ਮਹਿਕਮੇ ਨੇ ਇਹ ਜਾਣਕਾਰੀ ਦਿੱਤੀ। ਮੌਸਮ ਮਹਿਕਮੇ ਮੁਤਾਬਕ ਸਾਲ ਦੇ ਇਸ ਸਮੇਂ ਵਿਚ ਆਮ ਤਾਪਮਾਨ 15 ਤੋਂ 16 ਡਿਗਰੀ ਸੈਲਸੀਅਸ ਰਹਿੰਦਾ ਹੈ। ਮਹਿਕਮੇ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ਼੍ਰੀਵਾਸਤਵ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਾਲ 1994 'ਚ ਦਿੱਲੀ ਵਿਚ ਇੰਨਾ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ਪ੍ਰਦੂਸ਼ਣ ਨਾਲ 'ਜੰਗ' ਲਈ ਦਿੱਲੀ ਸਰਕਾਰ ਦਾ ਵੱਡਾ ਕਦਮ, ਕੇਜਰੀਵਾਲ ਨੇ ਲਾਂਚ ਕੀਤੀ 'ਗ੍ਰੀਨ ਦਿੱਲੀ ਐਪ'

ਸ਼੍ਰੀਵਾਸਤਵ ਨੇ ਕਿਹਾ ਕਿ ਸ਼ਹਿਰ 'ਚ ਅਕਤੂਬਰ ਮਹੀਨੇ ਵਿਚ ਹਰ ਸਮੇਂ ਸਭ ਤੋਂ ਘੱਟ ਤਾਪਮਾਨ (9.4 ਡਿਗਰੀ ਸੈਲਸੀਅਸ) 31 ਅਕਤੂਬਰ, 1937 ਨੂੰ ਦਰਜ ਕੀਤਾ ਗਿਆ ਸੀ। ਮੌਸਮ ਮਹਿਕਮੇ ਦੇ ਸੀਨੀਅਰ ਵਿਗਿਆਨਕ ਨੇ ਕਿਹਾ ਕਿ ਇਸ ਵਾਰ ਇੰਨਾ ਘੱਟ ਤਾਪਮਾਨ ਹੋਣ ਕਾਰਨ ਆਸਮਾਨ 'ਚ ਬੱਦਲਾਂ ਦਾ ਨਾ ਛਾਇਆ ਰਹਿਣਾ ਹੈ। ਆਸਮਾਨ 'ਚ ਬੱਦਲ ਛਾਏ ਰਹਿਣ ਕਾਰਨ ਧਰਤੀ ਤੋਂ ਇਨਫਰਾਰੈੱਡ ਕਿਰਨਾਂ 'ਚੋਂ ਕੁਝ ਕਿਰਨਾਂ ਬੱਦਲਾਂ ਕਾਰਨ ਵਾਪਸ ਆ ਜਾਂਦੀਆਂ ਹਨ ਅਤੇ ਇਸ ਨਾਲ ਧਰਤੀ ਗਰਮ ਹੋ ਜਾਂਦੀ ਹੈ। ਸ਼੍ਰੀਵਾਸਤਵ ਨੇ ਕਿਹਾ ਕਿ ਇਕ ਪਾਸੇ ਹਵਾਵਾਂ ਹਨ, ਜਿਸ ਕਾਰਨ ਧੁੰਦ ਛਾ ਜਾਂਦੀ ਹੈ। ਮੌਸਮ ਮਹਿਕਮੇ ਮੁਤਾਬਕ 1 ਨਵੰਬਰ ਤੱਕ ਘੱਟ ਤੋਂ ਘੱਟ ਤਾਪਮਾਨ ਡਿੱਗ ਕੇ 11 ਡਿਗਰੀ ਸੈਲਸੀਅਸ ਤੱਕ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਲੋਕਾਂ 'ਤੇ ਕੋਰੋਨਾ ਅਤੇ ਪ੍ਰਦੂਸ਼ਣ ਦੀ ਦੋਹਰੀ ਮਾਰ, ਗੰਭੀਰ ਸ਼੍ਰੇਣੀ 'ਚ ਪਹੁੰਚੀ ਦਿੱਲੀ ਦੀ ਹਵਾ


author

Tanu

Content Editor

Related News