ਦਿੱਲੀ-ਪੰਜਾਬ ਤੇ ਉਤਰਾਖੰਡ ''ਚ ਸਾਹ ਦੀ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵਧੀ

11/01/2019 10:28:24 AM

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਧੁੰਦ ਦੇ ਸਾਹ ਔਖਾ ਕਰਨ ਦੇ ਮਾਹੌਲ 'ਚ ਰਾਸ਼ਟਰੀ ਸਿਹਤ ਪ੍ਰੋਫਾਈਲ-2019 ਦੀ ਰਿਪੋਰਟ 'ਚ ਸਾਹ ਨਾਲ ਜੁੜੀਆਂ ਬੀਮਾਰੀਆਂ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਇਸ ਦੇ ਅਨੁਸਾਰ ਪਿਛਲੇ ਕੁਝ ਸਾਲਾਂ 'ਚ ਸਾਹ ਦੀ ਬੀਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਸਾਲ 2018 'ਚ ਐਕਊਟ ਰੈਸਪਰੇਟਰੀ ਇੰਫੈਕਸ਼ਨ (ਗੰਭੀਰ ਸਾਹ ਇੰਫੈਕਸ਼ਨ) ਤੋਂ 3,740 ਮਰੀਜ਼ਾਂ ਦੀ ਮੌਤ ਹੋਈ। ਇਨ੍ਹਾਂ 'ਚੋਂ ਪੱਛਮੀ ਬੰਗਾਲ ਦੇ 732, ਯੂ.ਪੀ. ਦੇ 699, ਦਿੱਲੀ ਦੇ 492, ਉਤਰਾਖੰਡ ਦੇ 86, ਹਿਮਾਚਲ ਦੇ 145, ਹਰਿਆਣਾ ਦੇ 8 ਅਤੇ ਪੰਜਾਬ ਦੇ 24 ਲੋਕਾਂ ਦੀ ਜਾਨ ਸਾਹ ਸੰਬੰਧੀ ਬੀਮਾਰੀ ਨਾਲ ਗਈ ਹੈ। ਦੇਸ਼ 'ਚ 4.19 ਕਰੋੜ ਲੋਕ ਸਾਹ ਦੀ ਬੀਮਾਰੀਆਂ ਦੀ ਲਪੇਟ 'ਚ ਹਨ।

ਕੇਂਦਰੀ ਸਿਹਤ ਬੁੱਧੀਮੱਤਾ ਬਿਊਰੋ (ਸੀ.ਬੀ.ਐੱਚ.ਆਈ.) ਦੀ ਇਸ ਰਿਪੋਰਟ ਅਨੁਸਾਰ 2018 'ਚ ਸਭ ਤੋਂ ਵਧ 69.47 ਫੀਸਦੀ ਮਰੀਜ਼ ਸਾਹ ਨਾਲ ਜੁੜੀਆਂ ਬੀਮਾਰੀਆਂ ਦੇ ਮਿਲੇ। ਡਾਇਰੀਆ ਦੇ 21.83, ਟਾਇਫਾਈਡ ਦੇ 3.82, ਟੀਬੀ ਦੇ 1.76, ਮਲੇਰੀਆ ਦੇ 0.66 ਅਤੇ ਨਿਮੋਨੀਆ ਦੇ 1.54 ਫੀਸਦੀ ਮਰੀਜ਼ ਮਿਲੇ। ਇਸ ਦੌਰਾਨ 57.86 ਫੀਸਦੀ ਮਰੀਜ਼ਾਂ ਦੀ ਮੌਤ ਨਿਮੋਨੀਆ ਅਤੇ ਸਾਹ ਦੀਆਂ ਬੀਮਾਰੀਆਂ ਨਾਲ ਹੋਈ। ਦਿੱਲੀ ਏਮਜ਼ ਦੇ ਡਾਕਟਰਾਂ ਅਨੁਸਾਰ ਸਾਹ ਨਾਲ ਜੁੜੇ ਰੋਗਾਂ 'ਚ ਸੀ.ਓ.ਪੀ.ਡੀ. (ਕਾਲਾ ਦਮਾ) ਸਭ ਤੋਂ ਵਧ ਜਾਨਲੇਵਾ ਸਾਬਤ ਹੋ ਰਿਹਾ ਹੈ। ਦਿੱਲੀ ਏਮਜ਼ 'ਚ ਸਲਾਨਾ 2 ਤੋਂ 3 ਲੱਖ ਮਰੀਜ਼ ਓ.ਪੀ.ਡੀ. 'ਚ ਪਹੁੰਚਦੇ ਸਨ। ਡਾਕਟਰਾਂ ਅਨੁਸਾਰ ਹਵਾ ਪ੍ਰਦੂਸ਼ਣ ਸਾਹ ਦੇ ਰੋਗੀਆਂ ਲਈ ਜ਼ਹਿਰ ਵਰਗਾ ਹੈ।

ਏਡੀਜ਼ ਮੱਛਰਾਂ ਨਾਲ ਹੋਣ ਵਾਲੀ ਬੀਮਾਰੀ ਡੇਂਗੂ ਅਤੇ ਚਿਕਗੁਨੀਆ ਸਭ ਤੋਂ ਵੱਡੀ ਚਿੰਤਾ ਦਾ ਕਾਰਨ ਹਨ। ਹਾਲਾਂਕਿ ਦੇਸ਼ 'ਚ ਚਿਕਨਗੁਨੀਆ ਦੇ ਮਾਮਲਿਆਂ 'ਚ 2017 ਦੇ 67,769 ਮਾਮਲਿਆਂ 'ਚੋਂ 2018 'ਚ ਮਾਮੂਲੀ ਕਮੀ (57,813) ਦੇਖੀ ਗਈ।


DIsha

Content Editor

Related News