ਦਿੱਲੀ ''ਚ ਪ੍ਰਦੂਸ਼ਣ ਦੀ ਮਾਰ, ਕਰਮਚਾਰੀਆਂ ਨੂੰ ਦਿੱਤੀ ਘਰੋਂ ਕੰਮ ਕਰਨ ਦੀ ਸਲਾਹ

Saturday, Oct 19, 2019 - 10:34 AM (IST)

ਦਿੱਲੀ ''ਚ ਪ੍ਰਦੂਸ਼ਣ ਦੀ ਮਾਰ, ਕਰਮਚਾਰੀਆਂ ਨੂੰ ਦਿੱਤੀ ਘਰੋਂ ਕੰਮ ਕਰਨ ਦੀ ਸਲਾਹ

ਨਵੀਂ ਦਿੱਲੀ— ਰਾਜਧਾਨੀ 'ਚ ਸ਼ੁੱਕਰਵਾਰ ਰਾਤ ਹੋਈ ਹਲਕੀ ਬਾਰਸ਼ ਨਾਲ ਏਅਰ ਕਵਾਲਿਟੀ ਇੰਡੈਕਸ (ਏ.ਕਊ.ਆਈ.) 'ਚ ਕੁਝ ਸੁਧਾਰ ਹੈ। ਇਸ ਦੇ ਬਾਵਜੂਦ ਇਹ ਖਰਾਬ ਪੱਧਰ 'ਤੇ ਬਣਿਆ ਹੋਇਆ ਹੈ। ਸ਼ਨੀਵਾਰ ਸਵੇਰੇ ਦਿੱਲੀ ਦਾ ਔਸਤ ਏ.ਕਊ.ਆਈ. 242 ਸੀ। ਬਾਰਸ਼ ਹੋਣ ਤੋਂ ਪਹਿਲਾਂ ਇਹ 300 ਪਾਰ ਰਹਿੰਦਾ ਸੀ। ਹਾਲਾਂਕਿ ਇਹ ਰਾਹਤ ਜ਼ਿਆਦਾ ਦਿਨ ਤੱਕ ਨਹੀਂ ਹੈ, ਕਿਉਂਕਿ ਇਸ ਵਾਰ ਪਿਛਲੀ ਵਾਰ ਤੋਂ ਵਧ ਪਰਾਲੀ ਸੜਨ ਦੀ ਖਬਰ ਹੈ, ਜਿਸ ਨੂੰ ਦੇਖਦੇ ਹੋਏ ਘਰੋਂ ਘੱਟ ਨਿਕਲਣ ਦਾ ਸੁਝਾਅ ਦਿੱਤਾ ਗਿਆ ਹੈ। ਪਿਛਲੇ ਸਾਲ ਇਨ੍ਹਾਂ ਦੋਹਾਂ ਰਾਜਾਂ 'ਚ ਪਰਾਲੀ ਸਾੜਨ ਦੇ 1198 ਮਾਮਲੇ ਸਾਹਮਣੇ ਆਏ ਸਨ। ਇਸ ਵਾਰ ਹੁਣ ਤੱਕ 1631 ਮਾਮਲੇ ਸਾਹਮਣੇ ਆ ਚੁਕੇ ਹਨ। ਹਾਲਾਂਕਿ ਹਾਲੇ ਤੱਕ ਪਰਾਲੀ ਨੇ ਦਿੱਲੀ ਨੂੰ ਬਹੁਤ ਵਧ ਪ੍ਰਭਾਵਿਤ ਨਹੀਂ ਕੀਤਾ ਹੈ। ਮਾਨਸੂਨ ਦੇਰੀ ਨਾਲ ਜਾਣ ਕਾਰਨ ਦਿੱਲੀ ਹੁਣ ਪਰਾਲੀ ਦੇ ਧੂੰਏ ਤੋਂ ਕਾਫ਼ੀ ਬਚੀ ਹੋਈ ਹੈ ਪਰ 23 ਅਕਤੂਬਰ ਤੋਂ ਬਾਅਦ ਇੱਥੇ ਦੀ ਹਵਾ ਕਾਫ਼ੀ ਖਰਾਬ ਹੋ ਸਕਦੀ ਹੈ।

ਸੀ.ਪੀ.ਸੀ.ਬੀ. (ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ) ਟਾਕਸ ਫੋਰਸ ਦੀ ਸ਼ੁੱਕਰਵਾਰ ਨੂੰ ਵਧਦੇ ਪ੍ਰਦੂਸ਼ਣ 'ਤੇ ਚਰਚਾ ਲਈ ਮੀਟਿੰਗ ਵੀ ਹੋਈ ਸੀ। ਇਸ 'ਚ ਦਿੱਲੀ-ਐੱਨ.ਸੀ.ਆਰ. ਦੇ ਕਾਰਪੋਰੇਟ, ਆਈ.ਟੀ. ਸੈਕਟਰ ਅਤੇ ਜਿੱਥੇ ਵੀ ਸੰਭਵ ਹੋਵੇ, ਉਨ੍ਹਾਂ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਵਰਕ ਫਰਮ ਹੋਮ (ਘਰੋਂ ਕੰਮ ਕਰਨ) ਦਾ ਸੁਝਾਅ ਦਿੱਤਾ ਹੈ। ਇਸ ਕਦਮ ਨਾਲ ਕਾਫ਼ੀ ਵੱਡਾ ਅਸਰ ਪਵੇਗਾ ਅਤੇ ਸੜਕਾਂ 'ਤੇ ਗੱਡੀਆਂ ਦੀ ਗਿਣਤੀ ਘੱਟ ਹੋਵੇਗੀ। ਜਿੱਥੇ ਇਹ ਸੁਝਾਅ ਅਸਲ 'ਚ ਲਿਆਉਣਾ ਸੰਭਵ ਨਹੀਂ ਹੈ, ਉਨ੍ਹਾਂ ਸੈਕਟਰਾਂ ਨੂੰ ਆਪਣੇ ਕਰਮਚਾਰੀਆਂ ਨੂੰ ਪ੍ਰਾਈਵੇਟ ਗੱਡੀਆਂ ਦੀ ਬਜਾਏ ਪਬਲਿਕ ਟਰਾਂਸਪੋਰਟ ਦਾ ਸੁਝਾਅ ਦਿੱਤਾ ਹੈ। ਸਫ਼ਰ ਅਨੁਸਾਰ ਵੈਸਟਰਨ ਡਿਸਟਰਬੈਂਸ ਕਾਰਨ ਹਵਾਵਾਂ ਦੀ ਸਪੀਡ ਵਧੀ ਹੈ, ਜਿਸ ਕਾਰਨ ਪ੍ਰਦੂਸ਼ਣ ਘੱਟ ਹੋਇਆ ਹੈ ਪਰ ਸ਼ਨੀਵਾਰ ਸ਼ਾਮ ਤੋਂ ਇਹ ਮੁੜ ਵਧਣਾ ਸ਼ੁਰੂ ਹੋ ਜਾਵੇਗਾ। 23 ਅਕਤੂਬਰ ਤੱਕ ਪ੍ਰਦੂਸ਼ਣ ਦਾ ਪੱਧਰ ਖਰਾਬ ਜਾਂ ਬੇਹੱਦ ਖਰਾਬ ਪੱਧਰ 'ਤੇ ਰਹੇਗਾ।


author

DIsha

Content Editor

Related News