ਜ਼ਹਿਰੀਲੀ ਹੋਈ ਦਿੱਲੀ ਦੀ ਹਵਾ, ਤਸਵੀਰਾਂ ''ਚ ਵੇਖੋ ਕਿਵੇਂ ਪ੍ਰਦੂਸ਼ਣ ਦੀ ਸੰਘਣੀ ਚਾਦਰ ''ਚ ਲਿਪਟੀ ਰਾਜਧਾਨੀ

Thursday, Oct 22, 2020 - 12:15 PM (IST)

ਜ਼ਹਿਰੀਲੀ ਹੋਈ ਦਿੱਲੀ ਦੀ ਹਵਾ, ਤਸਵੀਰਾਂ ''ਚ ਵੇਖੋ ਕਿਵੇਂ ਪ੍ਰਦੂਸ਼ਣ ਦੀ ਸੰਘਣੀ ਚਾਦਰ ''ਚ ਲਿਪਟੀ ਰਾਜਧਾਨੀ

ਨਵੀਂ ਦਿੱਲੀ— ਦਿੱਲੀ-ਐੱਨ. ਸੀ. ਆਰ. ਦੀ ਹਵਾ ਦਿਨੋਂ-ਦਿਨ ਜ਼ਹਿਰੀਲੀ ਹੁੰਦੀ ਜਾ ਰਹੀ ਹੈ। ਸਵੇਰੇ-ਸਵੇਰੇ ਦਿੱਲੀ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰ ਕੇ ਸਾਹ ਲੈਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦਿੱਲੀ ਵਿਚ ਵੀਰਵਾਰ ਨੂੰ ਸਵੇਰ ਹੀ ਧੂੰਏਂ ਦੀ ਮੋਟੀ ਪਰਤ ਨਜ਼ਰ ਆਈ। ਇਸ ਦੇ ਪਿੱਛੇ ਦੀ ਵਜ੍ਹਾ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਇਆ ਜਾਣਾ ਹੈ, ਜਿਸ ਦਾ ਧੂੰਆਂ ਕਾਫੀ ਨੁਕਸਾਨਦਾਇਕ ਹੁੰਦਾ ਹੈ। ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ 'ਚ ਪਰਾਲੀ ਨੂੰ ਸਾੜਿਆ ਜਾ ਰਿਹਾ ਹੈ।
PunjabKesari
ਅੱਜ ਸਵੇਰੇ ਇੰਡੀਆ ਗੇਟ ਤੋਂ ਲੈ ਕੇ ਰਾਜਪੱਥ ਤੱਕ ਪ੍ਰਦੂਸ਼ਣ ਦੀ ਧੁੰਦ ਛਾਈ ਰਹੀ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਵਲੋਂ ਜਾਰੀ ਅੰਕੜਿਆਂ ਮੁਤਾਬਕ ਵੀਰਵਾਰ ਸਵੇਰੇ ਆਈ. ਟੀ. ਓ. ਵਿਚ ਹਵਾ ਦੀ ਗੁਣਵੱਤਾ ਸੂਚਕਾਂਕ (ਏਅਰ ਕੁਆਲਿਟੀ ਇੰਡੈਕਸ) 254, ਪਟਪੜਗੰਜ 'ਚ 246 ਦਰਜ ਕੀਤਾ। ਇਹ ਦੋਵੇਂ ਹੀ ਸ਼੍ਰੇਣੀਆਂ ਖਰਾਬ ਕੈਟੇਗਰੀ 'ਚ ਆਉਂਦੀਆਂ ਹਨ। 

PunjabKesari
ਸਵੇਰੇ ਜਦੋਂ ਲੋਕ ਸਵੇਰ ਦੀ ਸੈਰ ਲਈ ਨਿਕਲੇ ਤਾਂ ਉਨ੍ਹਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਬੁੱਧਵਾਰ ਯਾਨੀ ਕਿ ਕੱਲ ਹੀ ਦਿੱਲੀ ਸਰਕਾਰ ਨੇ ਰਾਜਧਾਨੀ ਵਿਚ 'ਰੈੱਡ ਲਾਈਟ ਆਨ, ਗੱਡੀ ਆਫ਼' ਮੁਹਿੰਮ ਦੀ ਸ਼ੁਰੂਆਤ ਕੀਤੀ। ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ਵਿਚ ਵਾਹਨਾਂ ਤੋਂ ਹੋਣ ਵਾਲੇ ਪ੍ਰਦੂਸ਼ਣ 'ਚ 15 ਤੋਂ 20 ਫ਼ੀਸਦੀ ਦੀ ਕਮੀ ਕੀਤੀ ਜਾ ਸਕਦੀ ਹੈ, ਜੇਕਰ ਆਵਾਜਾਈ ਸਿੰਗਨਲ 'ਤੇ ਲੋਕ ਆਪਣੇ ਵਾਹਨਾਂ ਦੇ ਇੰਜਣ ਬੰਦ ਕਰਨਾ ਸ਼ੁਰੂ ਕਰ ਦੇਣ ਤਾਂ ਪ੍ਰਦੂਸ਼ਣ 'ਤੇ ਕਾਬੂ ਪਾਉਣ ਦੇ ਨਾਲ-ਨਾਲ ਪੈਸਿਆਂ ਵੀ ਬਚਾਏ ਜਾ ਸਕਦੇ ਹਨ। ਇਸ ਤਰ੍ਹਾਂ ਕਰਨ ਨਾਲ ਪੈਟਰੋਲ ਵੀ ਘੱਟ ਲੱਗੇਗਾ।
PunjabKesari
ਰਾਸ਼ਟਰੀ ਰਾਜਧਾਨੀ ਵਿਚ ਆਵਾਜਾਈ ਸਿੰਗਨਲ ਤੋਂ 26 ਦਿਨਾਂ ਲਈ 'ਰੈੱਡ ਲਾਈਟ ਆਨ, ਗੱਡੀ ਆਫ਼' ਮੁਹਿੰਮ ਚੱਲੇਗੀ। ਰਾਏ ਨੇ ਦਿੱਲੀ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜ਼ਿੰਮੇਵਾਰੀ ਨਾਲ ਕੰਮ ਕਰੋ ਅਤੇ ਆਵਾਜਾਈ ਸਿੰਗਨਲ 'ਤੇ ਗੱਡੀ ਦਾ ਇੰਜਣ ਬੰਦ ਕਰੋ। ਦਰਅਸਲ ਕੇਜਰੀਵਾਲ ਸਰਕਾਰ ਦੇ ਇਸ ਮੁਹਿੰਮ ਦਾ ਉਦੇਸ਼ ਰਾਜਧਾਨੀ ਦੇ 100 ਆਵਾਜਾਈ ਸਿੰਗਨਲ 'ਤੇ ਜ਼ਮੀਨੀ ਪੱਧਰ 'ਤੇ ਜਾਗਰੂਕਤਾ ਫੈਲਾਉਣਾ ਹੈ। ਇਹ ਮੁਹਿੰਮ 15 ਨਵੰਬਰ 2020 ਤੱਕ ਚਲੇਗੀ।


author

Tanu

Content Editor

Related News