'ਆਪ' ਦੀ ਜਿੱਤ 'ਤੇ ਊਧਵ ਬੋਲੇ- ਦੇਸ਼ 'ਮਨ ਕੀ ਬਾਤ' ਨਾਲ ਨਹੀਂ 'ਜਨ ਕੀ ਬਾਤ' ਨਾਲ ਚੱਲੇਗਾ

Tuesday, Feb 11, 2020 - 04:23 PM (IST)

'ਆਪ' ਦੀ ਜਿੱਤ 'ਤੇ ਊਧਵ ਬੋਲੇ- ਦੇਸ਼ 'ਮਨ ਕੀ ਬਾਤ' ਨਾਲ ਨਹੀਂ 'ਜਨ ਕੀ ਬਾਤ' ਨਾਲ ਚੱਲੇਗਾ

ਮੁੰਬਈ— ਦਿੱਲੀ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ (ਆਪ) ਨੂੰ ਵੱਡੀ ਜਿੱਤ ਮਿਲੀ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਅਰਵਿੰਦ ਕੇਜਰੀਵਾਲ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਮੈਂ ਦਿੱਲੀ ਦੇ ਲੋਕਾਂ ਨੂੰ ਅਰਵਿੰਦ ਕੇਜਰੀਵਾਲ ਦੀ ਜਿੱਤ ਦੀ ਵਧਾਈ ਦਿੰਦਾ ਹਾਂ। ਲੋਕਾਂ ਨੇ ਦੱਸ ਦਿੱਤਾ ਕਿ ਦੇਸ਼ 'ਮਨ ਕੀ ਬਾਤ' ਨਾਲ ਨਹੀਂ ਸਗੋਂ ਕਿ 'ਜਨ ਕੀ ਬਾਤ' ਨਾਲ ਚੱਲਦਾ ਹੈ। ਊਧਵ ਠਾਕਰੇ ਨੇ ਇਸ ਦੇ ਨਾਲ ਹੀ ਕਿਹਾ ਕਿ ਭਾਜਪਾ ਨੇ ਕੇਜਰੀਵਾਲ ਨੂੰ ਅੱਤਵਾਦੀ ਦੱਸਿਆ, ਫਿਰ ਵੀ ਉਨ੍ਹਾਂ ਨੂੰ ਹਰਾ ਨਹੀਂ ਸਕੀ। ਊਧਵ ਦਾ ਤੰਜ਼ ਸਿੱਧੇ-ਸਿੱਧੇ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸੀ।

PunjabKesari

ਦੱਸਣਯੋਗ ਹੈ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਪਾਰਟੀ ਦੀ ਜਿੱਤ ਨਾਲ ਭਾਜਪਾ ਨੂੰ ਝਾਰਖੰਡ ਤੋਂ ਬਾਅਦ ਦਿੱਲੀ 'ਚ ਵੀ ਬੁਰੀ ਤਰ੍ਹਾਂ ਹਾਰ ਦਾ ਸਾਹਮਣਾ ਕਰਨਾ ਪਿਆ। ਦੱਸਣਯੋਗ ਹੈ ਕਿ ਦਿੱਲੀ ਚੋਣ 2020 ਦੇ ਨਤੀਜਿਆਂ 'ਚ 'ਆਪ' ਪਾਰਟੀ 62 ਸੀਟਾਂ ਨਾਲ ਅੱਗੇ ਹੈ, ਜਦਕਿ ਭਾਜਪਾ 7 ਸੀਟਾਂ 'ਤੇ ਸਿਮਟੀ ਹੋਈ ਹੈ। ਕਾਂਗਰਸ ਨੇ ਆਪਣਾ ਖਾਤਾ ਵੀ ਨਹੀਂ ਖੋਲ੍ਹਿਆ।


author

Tanu

Content Editor

Related News