ਦਿੱਲੀ ਪੁਲਸ ਨੇ ''ਟੂਲਕਿੱਟ'' ਬਣਾਉਣ ਵਾਲਿਆਂ ਦੇ ਸੰਬੰਧ ''ਚ ਗੂਗਲ ਤੋਂ ਮੰਗੀ ਜਾਣਕਾਰੀ
Saturday, Feb 06, 2021 - 11:00 AM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ 'ਟੂਲਕਿੱਟ' ਬਣਾਉਣ ਵਾਲਿਆਂ ਦੇ ਸੰਬੰਧ 'ਚ ਸ਼ੁੱਕਰਵਾਰ ਨੂੰ ਗੂਗਲ ਅਤੇ ਹੋਰ ਸੋਸ਼ਲ ਮੀਡੀਆ ਕੰਪਨੀਆਂ ਤੋਂ ਈਮੇਲ ਆਈ.ਡੀ., ਡੋਮੇਨ ਯੂ.ਆਰ.ਐੱਲ. ਅਤੇ ਕੁਝ ਸੋਸ਼ਲ ਮੀਡੀਆ ਅਕਾਊਂਟ ਦੀ ਜਾਣਕਾਰੀ ਦੇਣ ਲਈ ਕਿਹਾ। ਜਲਵਾਯੂ ਪਰਿਵਰਤਨ ਵਰਕਰ ਗਰੇਟਾ ਥਨਬਰਗ ਨੇ ਇਕ 'ਟੂਲਕਿੱਟ' ਟਵਿੱਟਰ 'ਤੇ ਸਾਂਝਾ ਕੀਤਾ ਸੀ। ਦਿੱਲੀ ਪੁਲਸ ਦੇ 'ਸਾਈਬਰ ਸੈੱਲ' ਨੇ ਭਾਰਤ ਸਰਕਾਰ ਵਿਰੁੱਧ ਸਮਾਜਿਕ, ਸੰਸਕ੍ਰਿਤਕ ਅਤੇ ਆਰਥਿਕ ਯੁੱਧ ਛੇੜਣ ਦੇ ਟੀਚੇ ਨਾਲ 'ਟੂਲਕਿੱਟ' ਦੇ ਖ਼ਾਲਿਸਤਾਨੀ ਸਮਰਥਕ ਨਿਰਮਾਤਾਵਾਂ ਵਿਰੁੱਧ ਵੀਰਵਾਰ ਨੂੰ ਸ਼ਿਕਾਇਤ ਦਰਜ ਕੀਤੀ ਸੀ। ਸਾਈਬਰ ਸੈੱਲ ਦੇ ਪੁਲਸ ਡਿਪਟੀ ਕਮਿਸ਼ਨਰ ਅਨਯੇਸ਼ ਰਾਏ ਨੇ ਦੱਸਿਆ ਕਿ ਗੂਗਲ ਅਤੇ ਹੋਰ ਕੰਪਨੀਆਂ ਨੂੰ ਚਿੱਠੀ ਲਿਖ ਕੇ ਅਕਾਊਂਟ ਬਣਾਉਣ ਵਾਲਿਆਂ, ਦਸਤਾਵੇਜ਼ ਅਪਲੋਡ ਕਰਨ ਵਾਲਿਆਂ ਅਤੇ ਸੋਸ਼ਲ ਮੀਡੀਆ 'ਤੇ 'ਟੂਲਕਿੱਟ' ਪਾਉਣ ਵਾਲਿਆਂ ਬਾਰੇ ਜਾਣਕਾਰੀ ਮੰਗੀ ਗਈ ਹੈ। ਪੁਲਸ ਨੇ ਕਿਹਾ ਕਿ ਉਸ ਨੇ ਟੂਲਕਿੱਟ 'ਚ ਜਿਨ੍ਹਾਂ ਈਮੇਲ, ਡੋਮੇਨ ਯੂਆਰਐੱਲ ਅਤੇ ਕੁਝ ਸੋਸ਼ਲ ਅਕਾਊਂਟ ਦਾ ਜ਼ਿਕਰ ਕੀਤਾ ਗਿਆ ਹੈ, ਉਨ੍ਹਾਂ ਦੀ ਜਾਣਕਾਰੀ ਮੰਗੀ ਹੈ। ਇਹ ਦਸਤਾਵੇਜ਼ ਗੂਗਲ ਡਾਕ ਰਾਹੀਂ ਅਪਲੋਡ ਕੀਤਾ ਗਿਆ ਅਤੇ ਬਾਅਦ 'ਚ ਟਵਿੱਟਰ 'ਤੇ ਸਾਂਝਾ ਕੀਤਾ ਗਿਆ।
ਇਹ ਵੀ ਪੜ੍ਹੋ : ਗ੍ਰੇਟਾ ਥਨਬਰਗ 'ਤੇ ਨਹੀਂ ਸਗੋਂ ਟੂਲਕਿੱਟ ਬਣਾਉਣ ਵਾਲਿਆਂ ਵਿਰੁੱਧ ਹੋਈ FIR, ਜਾਣੋ ਕੀ ਹੈ ਟੂਲਕਿੱਟ
ਰਾਏ ਨੇ ਕਿਹਾ ਕਿ ਫਿਲਹਾਲ ਅਸੀਂ ਸੰਬੰਧਤ ਕੰਪਨੀਆਂ ਤੋਂ ਜਾਣਕਾਰੀ ਮਿਲਣ ਦਾ ਇੰਤਜ਼ਾਰ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਮਿਲਣ ਵਾਲੀ ਜਾਣਕਾਰੀ ਦੇ ਆਧਾਰ 'ਤੇ ਹੀ ਅਸੀਂ ਅੱਗੇ ਦੀ ਕਾਰਵਾਈ ਕਰਾਂਗੇ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਮੂਲ ਦਸਤਾਵੇਜ਼ ਤੋਂ ਜਾਂਚਕਰਤਾਵਾਂ ਨੂੰ ਟੂਲਕਿੱਟ ਦਾ ਨਿਰਮਾਣ ਕਰਨ ਵਾਲੇ ਅਤੇ ਉਸ ਨੂੰ ਸਾਂਝਾ ਕਰਨ ਵਾਲੇ ਵਿਅਕਤੀ/ਵਿਅਕਤੀਆਂ ਨੂੰ ਪਛਾਣਨ 'ਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਜਿਸ ਦਸਤਾਵੇਜ਼ ਦੀ ਗੱਲ ਹੋ ਰਹੀ ਹੈ, ਉਸ ਨੂੰ ਕੁਝ ਲੋਕਾਂ ਨੇ ਬਣਾਇਆ, ਸੰਪਾਦਿਤ ਕੀਤਾ ਅਤੇ ਉਸ ਨੂੰ ਅਪਲੋਡ ਕੀਤਾ। ਇਨ੍ਹਾਂ ਸਾਰਿਆਂ ਦੀ ਪਛਾਣ ਕਰਨਾ ਮੁਸ਼ਕਲ ਹੈ, ਕਿਉਂਕਿ ਇਸ 'ਚ ਸਾਜਿਸ਼ ਦੀ ਬੱਦਬੂ ਆ ਰਹੀ ਹੈ। ਪੁਲਸ ਨੇ ਦੱਸਿਆ ਕਿ ਅਣਪਛਾਤੇ ਲੋਕਾਂ ਵਿਰੁੱਧ ਆਈ.ਪੀ.ਸੀ. ਦੀਆਂ ਧਾਰਾਵਾਂ ਦੇ ਅਧੀਨ ਅਪਰਾਧਕ ਯੋਜਨਾ, ਰਾਜਧ੍ਰੋਹ ਅਤੇ ਹੋਰ ਦੋਸ਼ 'ਚ ਮਾਮਲਾ ਦਰਜ ਕੀਤਾ ਗਿਆ ਹੈ। ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ ਅਨੁਸਾਰ, ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਦਸਤਾਵੇਜ਼ ਦੇ ਤਾਰ ਖ਼ਾਲਿਸਤਾਨ-ਸਮਰਥਕ ਸਮੂਹ 'ਪੋਏਟਿਕ ਜਸਟਿਸ ਫਾਊਂਡੇਸ਼ਨ' ਨਾਲ ਜੁੜੇ ਹਨ।
ਇਹ ਵੀ ਪੜ੍ਹੋ : ਰਾਜ ਸਭਾ 'ਚ ਬੋਲੇ ਖੇਤੀਬਾੜੀ ਮੰਤਰੀ- ਖੇਤੀ ਕਾਨੂੰਨਾਂ 'ਚ ਕਾਲਾ ਕੀ, ਦੱਸੇ ਵਿਰੋਧੀ ਧਿਰ
ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਹੋਈ ਹਿੰਸਾ ਸਮੇਤ ਪਿਛਲੇ ਕਈ ਦਿਨਾਂ ਦੇ ਘਟਨਾਕ੍ਰਮਾਂ 'ਤੇ ਧਿਆਨ ਦੇਣ 'ਤੇ ਪਤਾ ਲੱਗਾ ਕਿ 'ਟੂਲਕਿੱਟ' 'ਚ ਦੱਸੀ ਗਈ ਯੋਜਨਾ ਲਾਗੂ ਕੀਤੀ ਗਈ ਹੈ। ਇਸ ਦਾ ਟੀਚਾ ਭਾਰਤ ਸਰਕਾਰ ਵਿਰੁੱਧ ਸਮਾਜਿਕ, ਸੰਸਕ੍ਰਿਤਕ ਅਤੇ ਆਰਥਿਕ ਯੁੱਧ ਛੇੜਣਾ ਹੈ।'' ਪੁਲਸ ਅਨੁਸਾਰ, 'ਟੂਲਕਿੱਟ' 'ਚ ਇਕ ਬਲਾਕ ਹੈ, ਜਿਸ 'ਚ ਕਿਹਾ ਗਿਆ ਹੈ, 26 ਜਨਵਰੀ ਤੋਂ ਪਹਿਲਾਂ ਹੈਸ਼ਟੈਗ ਰਾਹੀਂ ਡਿਜ਼ੀਟਲ ਹਮਲਾ, 23 ਜਨਵਰੀ ਅਤੇ ਉਸ ਤੋਂ ਬਾਅਦ ਟਵੀਟ ਰਾਹੀਂ ਤੂਫਾਨ ਖੜ੍ਹਾ ਕਰਨਾ, 26 ਜਨਵਰੀ ਨੂੰ ਆਹਮਣੇ-ਸਾਹਮਣੇ ਦੀ ਕਾਰਵਾਈ ਅਤੇ ਇਨ੍ਹਾਂ ਨੂੰ ਦੇਖਣ ਜਾਂ ਫਿਰ ਦਿੱਲੀ 'ਚ ਹੋਰ ਸਰਹੱਦਾਂ 'ਤੇ ਕਿਸਾਨਾਂ ਦੇ ਮਾਰਚ 'ਚ ਸ਼ਾਮਲ ਹੋਣ। ਪੁਲਸ ਨੇ ਦੱਸਿਆ ਕਿ ਦਸਤਾਵੇਜ਼ 'ਟੂਲਕਿੱਟ' ਦਾ ਮਕਸਦ ਭਾਰਤ ਸਰਕਾਰ ਦੇ ਪ੍ਰਤੀ ਗਲਤ ਭਾਵਨਾ ਫੈਲਾਉਣਾ ਅਤੇ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਸੰਸਕ੍ਰਿਤ ਸਮੂਹਾਂ ਵਿਚਾਲੇ ਦੁਸ਼ਮਣੀ ਪੈਦਾ ਕਰਨਾ ਹੈ।
ਇਹ ਵੀ ਪੜ੍ਹੋ : ਨਰਿੰਦਰ ਤੋਮਰ ਦੇ ਬਿਆਨ 'ਤੇ ਗੁਰਜੀਤ ਔਜਲੇ ਦਾ ਪਲਟਵਾਰ, ਕਿਹਾ- 'ਸਰਕਾਰ ਦਾ ਦਿਲ ਕਾਲਾ ਹੈ'