ਦਿੱਲੀ ਦੇ ਇਸ ਥਾਣੇ ''ਚ ਗਰੀਬ ਬੱਚਿਆਂ ਲਈ ਬਣਾਈ ਗਈ ਹੈ ਲਾਇਬਰੇਰੀ

Saturday, Mar 06, 2021 - 12:39 PM (IST)

ਨਵੀਂ ਦਿੱਲੀ- ਦਿੱਲੀ ਦੇ ਆਰ.ਕੇ. ਪੁਰਮ ਅਜਿਹਾ ਥਾਣਾ ਹੈ, ਜਿੱਥੇ ਬੱਚੇ ਅਤੇ ਵਿਦਿਆਰਥੀ ਆਉਣਾ ਪਸੰਦ ਕਰਦੇ ਹਨ। ਇਸ ਕਾਰਨ ਥਾਣੇ 'ਚ ਮੌਜੂਦ ਲਾਇਬਰੇਰੀ ਹੈ। ਇਸ ਲਾਇਬਰੇਰੀ ਦੀ ਸ਼ੁਰੂਆਤ ਐੱਸ.ਐੱਚ.ਓ. ਰਾਜੇਸ਼ ਕੁਮਾਰ ਨੇ ਕੀਤੀ ਤਾਂ ਕਿ ਗਰੀਬ ਬੱਚੇ ਉੱਥੇ ਆ ਕੇ ਪੜ੍ਹਾਈ ਕਰ ਸਕਣ। ਇੰਨਾ ਹੀ ਨਹੀਂ ਜਦੋਂ ਬੱਚਿਆਂ ਨੂੰ ਪੜ੍ਹਾਈ 'ਚ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉੱਥੇ ਮੌਜੂਦ ਪੁਲਸ ਅਫ਼ਸਰ ਉਨ੍ਹਾਂ ਦੀ ਮਦਦ ਵੀ ਕਰਦੇ ਹਨ। ਇਸ ਲਾਇਬਰੇਰੀ 'ਚ ਪੜ੍ਹਾਈ ਛੱਡ ਚੁਕੇ ਬੱਚਿਆਂ 'ਚ ਪੜ੍ਹਾਈ ਦੇ ਪ੍ਰਤੀ ਰੁਚੀ ਪੈਦਾ ਕੇ ਉਨ੍ਹਾਂ ਦਾ ਸਕੂਲ 'ਚ ਦਾਖ਼ਲਾ ਕਰਵਾਇਆ ਜਾਂਦਾ ਹੈ। ਜਿਨ੍ਹਾਂ ਬੱਚਿਆਂ ਦਾ ਸਕੂਲ 'ਚ ਦਾਖ਼ਲਾ ਕਰਵਾਇਆ ਜਾਂਦਾ ਹੈ, ਉਨ੍ਹਾਂ ਦੀ ਫ਼ੀਸ ਦੀ ਵੀ ਵਿਵਸਥਾ ਕੀਤੀ ਜਾਂਦੀ ਹੈ। ਆਰ.ਕੇ. ਪੁਰਮ ਥਾਣੇ 'ਚ ਇਹ ਦੂਜੀ ਡਿਜ਼ੀਟਲ ਲਾਇਬਰੇਰੀ ਹੈ। ਸੋਸ਼ਲ ਮੀਡੀਆ 'ਤੇ ਐੱਸ.ਐੱਚ.ਓ. ਰਾਜੇਸ਼ ਦੇ ਇਸ ਕਦਮ ਦੀ ਸ਼ਲਾਘਾ ਹੋ ਰਹੀ ਹੈ।

PunjabKesari

ਦਿਨੋਂ ਦਿਨ ਵੱਧ ਰਹੀ ਹੈ ਬੱਚਿਆਂ ਦੀ ਗਿਣਤੀ
ਡੀ.ਐੱਸ.ਪੀ. ਇੰਗਿਤ ਪ੍ਰਤਾਪ ਸਿੰਘ ਨੇ ਕਿਹਾ ਕਿ ਲਾਇਬਰੇਰੀ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਹੀ ਬਣ ਕੇ ਤਿਆਰ ਹੋ ਗਈ ਸੀ ਪਰ ਕੋਰੋਨਾ ਕਾਰਨ ਸ਼ੁਰੂ ਨਹੀਂ ਹੋ ਸਕੀ ਸੀ। ਹੁਣ ਇਸ ਲਾਇਬਰੇਰੀ ਨੂੰ ਸ਼ੁਰੂ ਕੀਤਾ ਗਿਆ ਹੈ। ਹੌਲੀ-ਹੌਲੀ ਲਾਇਬਰੇਰੀ 'ਚ ਸਹੂਲਤਾਂ ਅਤੇ ਕਿਤਾਬਾਂ ਵਧਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰੋਜ਼ ਆਉਣ ਵਾਲੇ ਬੱਚਿਆਂ ਦੀ ਗਿਣਤੀ 50 ਤੋਂ 60 ਤੱਕ ਪਹੁੰਚ ਗਈ ਹੈ। ਇਹ ਗਿਣਤੀ ਹਰ ਰੋਜ਼ ਵੱਧਦੀ ਜਾ ਰਹੀ ਹੈ।

ਲਾਇਬਰੇਰੀ 'ਚ ਲੱਗਾ ਹੈ ਏਅਰ ਕੰਡੀਸ਼ਨਰ ਅਤੇ ਸੀ.ਸੀ.ਟੀ.ਵੀ. ਕੈਮਰਾ 
ਦੱਸਣਯੋਗ ਹੈ ਕਿ ਦਿੱਲੀ ਪੁਲਸ ਦੀ ਇਸ ਲਾਇਬਰੇਰੀ 'ਚ ਕੁੱਲ 100 ਵਿਦਿਆਰਥੀ ਬੈਠ ਕੇ ਪੜ੍ਹ ਸਕਦੇ ਹਨ। ਇੱਥੇ ਪ੍ਰਤੀਯੋਗੀ ਪ੍ਰੀਖਿਆ ਨਾਲ ਜੁੜੀਆਂ 2300 ਕਿਤਾਬਾਂ, 1900 ਤੋਂ ਵ੍ਰਧ ਪੁਰਾਣੀਆਂ ਮੈਗਜ਼ੀਨ ਉਪਲੱਬਧ ਹਨ। ਲਾਇਬਰੇਰੀ 'ਚ ਏਅਰ ਕੰਡੀਸ਼ਨਰ ਤੋਂ ਇਲਾਵਾ ਸੀ.ਸੀ.ਟੀ.ਵੀ. ਕੈਮਰਾ ਵੀ ਲੱਗਾ ਹੈ। ਇਸ ਤੋਂ ਇਲਾਵਾ ਸਮਾਰਟ ਕਲਾਸ, 10-15 ਪ੍ਰਕਾਰ ਦੇ ਅਖ਼ਬਾਰ, ਵੱਖ-ਵੱਖ ਪ੍ਰਤੀਯੋਗੀ ਪ੍ਰੀਖਿਆਵਾਂ ਲਈ 14 ਤਰ੍ਹਾਂ ਦੇ ਮੈਗਜ਼ੀਨ, ਕੰਪਿਊਟਰ ਇੰਟਰਨੈੱਟ ਦੀ ਸਹੂਲਤ ਉਪਲੱਬਧ ਹੈ। ਬੱਚਿਆਂ ਦੀ ਕਾਊਂਸਲਿੰਗ ਦਾ ਇੰਤਜ਼ਾਮ ਵੀ ਕੀਤਾ ਗਿਆ ਹੈ।


DIsha

Content Editor

Related News