ਦਿੱਲੀ ’ਚ 3 ਹਥਿਆਰ ਸਮੱਗਲਰ ਗ੍ਰਿਫਤਾਰ, 11 ਪਿਸਤੌਲ ਬਰਾਮਦ

Tuesday, Dec 12, 2023 - 08:26 PM (IST)

ਦਿੱਲੀ ’ਚ 3 ਹਥਿਆਰ ਸਮੱਗਲਰ ਗ੍ਰਿਫਤਾਰ, 11 ਪਿਸਤੌਲ ਬਰਾਮਦ

ਨਵੀਂ ਦਿੱਲੀ, (ਅਨਸ)- ਦਿੱਲੀ ਪੁਲਸ ਨੇ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰਦਿਆਂ 3 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਅਤੇ 11 ਸੈਮੀ-ਆਟੋਮੈਟਿਕ ਪਿਸਤੌਲ ਬਰਾਮਦ ਕੀਤੇ ਹਨ। ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਆਫ ਪੁਲਸ (ਡੀ. ਸੀ. ਪੀ.) ਅਲੋਕ ਕੁਮਾਰ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤੇ ਗਏ ਪਿਸਤੌਲ ਦਿੱਲੀ ਅਤੇ ਕੁਝ ਸੂਬਿਆਂ ’ਚ ਅਪਰਾਧੀਆਂ ਅਤੇ ਹਥਿਆਰਾਂ ਦੇ ਸਮੱਗਲਰਾਂ ਨੂੰ ਦਿੱਤੇ ਜਾਣੇ ਸਨ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਵਿਮਲ ਕੁਮਾਰ (19), ਸੁਮਿਤ ਕੁਮਾਰ (19) ਅਤੇ ਅਮਰਜੀਤ ਸਿੰਘ (35) ਵਜੋਂ ਹੋਈ ਹੈ। ਡੀ. ਸੀ. ਪੀ. ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਲਈ ਇਕ ਟੀਮ ਪਿਛਲੇ 4 ਮਹੀਨਿਆਂ ਤੋਂ ਕੰਮ ਕਰ ਰਹੀ ਸੀ। ਉਨ੍ਹਾਂ ਦੱਸਿਆ ਕਿ 4 ਦਸੰਬਰ ਨੂੰ ਸੂਚਨਾ ਮਿਲੀ ਸੀ ਕਿ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਦੇ 2 ਮੈਂਬਰ ਵਿਮਲ ਕੁਮਾਰ ਅਤੇ ਸੁਮਿਤ ਕੁਮਾਰ ਨੇ ਮੱਧ ਪ੍ਰਦੇਸ਼ ਦੇ ਖਰਗੋਨ ਤੋਂ ਪਿਸਤੌਲ ਖਰੀਦੇ ਸਨ ਅਤੇ ਉਹ ਇਨ੍ਹਾਂ ਦੀ ਸਪਲਾਈ ਲਈ ਦਿੱਲੀ ਆਉਣਗੇ। ਉਹ ਪਿਸਤੌਲ ਦੇਣ ਲਈ ਪ੍ਰਹਿਲਦਪੁਰ ਅੰਡਰਪਾਸ ’ਤੇ ਪਹੁੰਚੇ ਅਤੇ ਪੁਲਸ ਦੀ ਇਕ ਟੀਮ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਉਹ ਪਿਸਤੌਲ 8-8 ਹਜ਼ਾਰ ਰੁਪਏ ’ਚ ਖਰੀਦਦੇ ਸਨ ਅਤੇ ਅੱਗੇ 25-25 ਹਜ਼ਾਰ ਰੁਪਏ ’ਚ ਵੇਚਦੇ ਸਨ।


author

Rakesh

Content Editor

Related News