ਦਿੱਲੀ ਪੁਲਸ ਨੇ 104 ਕਿਲੋ ਪਟਾਕੇ ਕੀਤੇ ਜ਼ਬਤ, ਦੋ ਗ੍ਰਿਫ਼ਤਾਰ

Tuesday, Oct 15, 2024 - 02:56 PM (IST)

ਦਿੱਲੀ ਪੁਲਸ ਨੇ 104 ਕਿਲੋ ਪਟਾਕੇ ਕੀਤੇ ਜ਼ਬਤ, ਦੋ ਗ੍ਰਿਫ਼ਤਾਰ

ਨਵੀਂ ਦਿੱਲੀ- ਦਿੱਲੀ ਪੁਲਸ ਨੇ ਰਾਸ਼ਟਰੀ ਰਾਜਧਾਨੀ 'ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ ਕੁੱਲ 104 ਕਿਲੋ ਪਟਾਕੇ ਬਰਾਮਦ ਕੀਤੇ ਹਨ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਪੁਲਸ ਨੂੰ ਬਾਹਰੀ ਦਿੱਲੀ ਦੇ ਸੁਲਤਾਨ ਪੁਰੀ ਇਲਾਕੇ 'ਚ ਖਾਣ-ਪੀਣ ਦੀਆਂ ਚੀਜ਼ਾਂ 'ਚ ਲੁਕੋ ਕੇ ਪਟਾਕੇ ਲੈ ਕੇ ਜਾਣ ਦੀ ਸੂਚਨਾ ਮਿਲੀ ਸੀ।

ਸੂਚਨਾ ਦੇ ਆਧਾਰ 'ਤੇ ਟੀਮ ਨੇ ਇਕ ਮੋਟਰਸਾਈਕਲ ਨੂੰ ਰੋਕ ਕੇ ਡਰਾਈਵਰ ਮੁਹੰਮਦ ਆਕੀਬ (24) ਨੂੰ ਕਾਬੂ ਕਰ ਲਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਮੋਟਰਸਾਈਕਲ 'ਤੇ ਰੱਖੇ ਇਕ ਚਿੱਟੇ ਪਲਾਸਟਿਕ ਦੇ ਬੈਗ ਦੀ ਜਾਂਚ ਕੀਤੀ ਅਤੇ ਖਾਣ-ਪੀਣ ਦੀਆਂ ਚੀਜ਼ਾਂ 'ਚ ਲੁਕਾਏ 10 ਕਿਲੋ ਪਟਾਕੇ ਬਰਾਮਦ ਕੀਤੇ।

ਅਧਿਕਾਰੀ ਨੇ ਦੱਸਿਆ ਕਿ ਆਕੀਬ ਨੇ ਖੁਲਾਸਾ ਕੀਤਾ ਕਿ ਉਸ ਨੇ ਤਾਲਿਬ ਯੂਸਫ (46) ਦੇ ਗੋਦਾਮ ਤੋਂ ਪਟਾਕੇ ਖਰੀਦੇ ਸਨ। ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨੇ ਯੂਸਫ਼ ਨੂੰ ਉਸ ਦੇ ਗੋਦਾਮ ਵਿਚੋਂ ਗ੍ਰਿਫ਼ਤਾਰ ਕਰਕੇ ਉਸ ਕੋਲੋਂ 93 ਕਿਲੋ ਤੋਂ ਵੱਧ ਪਟਾਕੇ ਬਰਾਮਦ ਕੀਤੇ ਹਨ।


author

Tanu

Content Editor

Related News