ਦਿੱਲੀ ਪੁਲਸ ''ਚ ਨਿਕਲੀਆਂ ਬੰਪਰ ਭਰਤੀਆਂ, ਜਲਦੀ ਕਰੋ ਅਪਲਾਈ

06/21/2020 1:54:12 PM

ਨਵੀਂ ਦਿੱਲੀ— ਦਿੱਲੀ ਪੁਲਸ 'ਚ ਨੌਕਰੀ ਦਾ ਸੁਫ਼ਨਾ ਦੇਖਣ ਵਾਲੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਕਰਮਚਾਰੀ ਚੋਣ ਕਮਿਸ਼ਨ (ਐੱਸ. ਐੱਸ. ਸੀ.) ਨੇ ਵੱਡੀ ਗਿਣਤੀ ਵਿਚ ਭਰਤੀਆਂ ਕੱਢੀਆਂ ਹਨ। ਇਸ ਭਰਤੀ ਤਹਿਤ ਸੈਂਟਰਲ ਆਮਰਡ ਪੁਲਸ ਫੋਰਸ (ਸੀ. ਏ. ਪੀ. ਐੱਫ.) ਅਤੇ ਦਿੱਲੀ ਪੁਲਸ ਦੇ ਸਬ-ਇੰਸਪੈਕਟਰ ਦੇ ਅਹੁਦਿਆਂ 'ਤੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਨੋਟੀਫ਼ਿਕੇਸ਼ਨ ਮੁਤਾਬਕ SSC CAPF SI Recruitment 2020 ਦੀ ਭਰਤੀ ਲਈ ਯੋਗ ਅਤੇ ਇੱਛੁਕ ਉਮੀਦਵਾਰ 16 ਜੁਲਾਈ 2020 ਤੱਕ ਬੇਨਤੀ ਕਰ ਸਕਦੇ ਹਨ। 
ਕਰਮਚਾਰੀ ਚੋਣ ਕਮਿਸ਼ਨ ਵਲੋਂ ਕੱਢੀਆਂ ਗਈਆਂ ਭਰਤੀਆਂ ਤਹਿਤ ਕੁੱਲ 1564 ਖਾਲੀ ਅਹੁਦਿਆਂ ਨੂੰ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਨ੍ਹਾਂ ਅਹੁਦਿਆਂ 'ਤੇ ਨਿਕਲੀਆਂ ਭਰਤੀਆਂ ਲਈ ਉਮੀਦਵਾਰ ਵੈੱਬਸਾਈਟ https://ssc.nic.in/  'ਤੇ ਜਾ ਕੇ ਆਨਲਾਈਨ ਬੇਨਤੀ ਕਰ ਸਕਦੇ ਹਨ। ਬੇਨਤੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 

ਦੱਸ ਦੇਈਏ ਕਿ ਇਸ ਭਰਤੀ ਤਹਿਤ ਦਿੱਲੀ ਪੁਲਸ 'ਚ ਸਬ ਇੰਸਪੈਕਟਰ ਦੇ ਅਹੁਦੇ ਲਈ 169 ਅਹੁਦੇ ਰੱਖੇ ਗਏ ਹਨ, ਜਿਸ ਵਿਚੋਂ 91 ਅਹੁਦੇ ਪੁਰਸ਼ਾਂ ਲਈ ਅਤੇ 78 ਅਹੁਦੇ ਜਨਾਨੀਆਂ ਲਈ ਹਨ। ਉੱਥੇ ਹੀ ਸੀ. ਏ. ਪੀ. ਐੱਫ. ਵਿਚ ਕੁੱਲ 1359 ਅਹੁਦੇ ਰੱਖੇ ਗਏ ਹਨ, ਜਿਨ੍ਹਾਂ 'ਚੋਂ 1342 ਅਹੁਦੇ ਪੁਰਸ਼ਾਂ ਲਈ ਅਤੇ 53 ਅਹੁਦੇ ਜਨਾਨੀਆਂ ਲਈ ਹਨ।

ਉਮਰ ਹੱਦ—
ਭਰਤੀ ਲਈ ਘੱਟ ਤੋਂ ਘੱਟ ਉਮਰ 20 ਸਾਲ ਅਤੇ ਵੱਧ ਤੋਂ ਵੱਧ 25 ਸਾਲ ਤੈਅ ਕੀਤੀ ਗਈ ਹੈ।

ਯੋਗਤਾ—
ਭਰਤੀ ਲਈ ਬੇਨਤੀ ਕਰਨ ਵਾਲੇ ਉਮੀਦਵਾਰਾਂ ਕੋਲ ਕਿਸੇ ਵੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਦੀ ਡਿਗਰੀ ਹੋਣੀ ਜ਼ਰੂਰੀ ਹੈ।

ਅਰਜ਼ੀ ਫ਼ੀਸ—
ਅਰਜ਼ੀ ਫ਼ੀਸ ਦੀ ਗੱਲ ਕਰੀਏ ਤਾਂ Gen/OBC/EWS ਵਰਗ ਦੇ ਉਮੀਦਵਾਰਾਂ ਨੂੰ 100 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ। ਉੱਥੇ ਹੀ SC/ST/Women/Ex-ਸਰਵਿਸਮੈਨ ਲਈ ਕਿਸੇ ਪ੍ਰਕਾਰ ਦੀ ਫ਼ੀਸ ਨਹੀਂ ਰੱਖੀ ਗਈ ਹੈ। 

ਭਰਤੀ ਲਈ ਮਹੱਤਵਪੂਰਨ ਤਰੀਕਾਂ—
— ਆਨਲਾਈਨ ਬੇਨਤੀ ਪ੍ਰਕਿਰਿਆ ਦੀ ਸ਼ੁਰੂਆਤ- 17 ਜੂਨ 2020 ਤੋਂ
— ਆਨਲਾਈਨ ਬੇਨਤੀ ਕਰਨ ਦੀ ਆਖਰੀ ਤਰੀਕ— 16 ਜੁਲਾਈ 2020
— ਆਨਲਾਈਨ ਬੇਨਤੀ ਫ਼ੀਸ ਜਮ੍ਹਾਂ ਕਰਨ ਦੀ ਆਖਰੀ ਤਰੀਕ- 18 ਜੁਲਾਈ 2020

ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਿਤ ਪ੍ਰੀਖਿਆ ਅਤੇ ਫਿਜ਼ੀਕਲ ਟੈਸਟ ਦੇ ਆਧਾਰ 'ਤੇ ਹੋਵੇਗੀ। 

ਤਨਖ਼ਾਹ—
ਇਸ ਭਰਤੀ ਤਹਿਤ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਮੈਟ੍ਰਿਕਸ ਪੱਧਰ 6 ਦੇ ਆਧਾਰ 'ਤੇ ਤਨਖ਼ਾਹ ਦਿੱਤੀ ਜਾਵੇਗੀ। ਇਸ ਮੁਤਾਬਕ ਉਮੀਦਵਾਰਾਂ ਨੂੰ 35400 ਰੁਪਏ ਤੋਂ ਲੈ ਕੇ 112400 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ।


Tanu

Content Editor

Related News