ਪਾਕਿ ਦੇ ''ਮਜ਼ੇ'' ਲੈਣ ''ਚ ਦਿੱਲੀ ਪੁਲਸ ਵੀ ਨਹੀਂ ਰਹੀ ਪਿੱਛੇ, ਕਿਹਾ- ''''ਗੁਆਂਢੀ ਦੇਸ਼ ਤੋਂ ਆ ਰਹੀਆਂ ਅਜੀਬ ਆਵਾਜ਼ਾਂ...''''
Monday, Feb 24, 2025 - 01:09 AM (IST)

ਨੈਸ਼ਨਲ ਡੈਸਕ- ਧਮਾਕੇਦਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਅਜੇਤੂ ਸੈਂਕੜੇ ਦੀ ਬਦੌਲਤ ਭਾਰਤ ਨੇ ਐਤਵਾਰ ਨੂੰ ਚੈਂਪੀਅਨਜ਼ ਟਰਾਫੀ ਦੇ ਅਹਿਮ ਮੁਕਾਬਲੇ 'ਚ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ ਹੈ। ਭਾਰਤ ਦੀ ਇਸ ਵੱਡੀ ਜਿੱਤ ਤੋਂ ਬਾਅਦ ਦੇਸ਼ ਭਰ ਵਿੱਚ ਜਸ਼ਨ ਦਾ ਮਾਹੌਲ ਹੈ। ਇਸ ਜਿੱਤ ਮਗਰੋਂ ਦਿੱਲੀ ਪੁਲਸ ਨੇ ਵੀ ਭਾਰਤ ਦੀ ਜਿੱਤ 'ਤੇ ਖੁਸ਼ੀ ਜਤਾਉਂਦਿਆਂ ਪਾਕਿਸਤਾਨ 'ਤੇ ਮਜ਼ਾਕੀਆ ਤੰਜ ਕੱਸਿਆ ਹੈ।
ਦਿੱਲੀ ਪੁਲਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕਰ ਕੇ ਲਿਖਿਆ, "ਹੁਣੇ ਗੁਆਂਢੀ ਦੇਸ਼ ਤੋਂ ਕੁਝ ਅਜੀਬ ਆਵਾਜ਼ਾਂ ਸੁਣੀਆਂ ਹਨ। ਉਮੀਦ ਹੈ ਕਿ ਉਹ ਸਿਰਫ਼ ਟੀ.ਵੀ. ਟੁੱਟਣ ਦੀਆਂ ਆਵਾਜ਼ਾਂ ਹੋਣਗੀਆਂ...।"
Just heard some weird noises from the neighbouring Country.
Hope those were just TVs Breaking. #INDvsPAK #ViratKohli #TeamIndia #BleedBlue #51stODI #CongratulationsTeamIndia
— Delhi Police (@DelhiPolice) February 23, 2025
ਜ਼ਿਕਰਯੋਗ ਹੈ ਕਿ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਖੇਡੇ ਗਏ ਚੈਂਪੀਅਨਜ਼ ਟਰਾਫੀ ਦੇ ਅਹਿਮ ਮੁਕਾਬਲੇ 'ਚ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਹ ਭਾਰਤ ਦੀ ਲਗਾਤਾਰ ਦੂਜੀ ਜਿੱਤ ਹੈ, ਜਦੋਂ ਕਿ ਪਾਕਿਸਤਾਨ ਦੀ ਇਹ 2 ਮੈਚਾਂ 'ਚ ਲਗਾਤਾਰ ਦੂਜੀ ਹਾਰ ਹੈ।
ਇਹ ਵੀ ਪੜ੍ਹੋ- ਫੇਲ੍ਹ ਹੋ ਗਿਆ IIT ਬਾਬਾ ! ਚੈਂਪੀਅਨਜ਼ ਟਰਾਫ਼ੀ 'ਚ ਭਾਰਤ 'ਤੇ ਪਾਕਿਸਤਾਨ ਦੀ ਜਿੱਤ ਦੀ ਕੀਤੀ ਸੀ ਭਵਿੱਖਬਾਣੀ
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਦੀ ਟੀਮ ਸਿਰਫ਼ 241 ਦੌੜਾਂ ਹੀ ਬਣਾ ਸਕੀ। ਇਸ ਆਸਾਨ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੇ ਸਿਰਫ਼ 42.3 ਓਵਰਾਂ ਵਿੱਚ ਹੀ 4 ਵਿਕਟਾਂ ਗੁਆ ਕੇ 244 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਇਸ ਮੈਚ 'ਚ ਸ਼ਾਨਦਾਰ ਸੈਂਕੜਾ ਜੜਨ ਵਾਲੇ ਵਿਰਾਟ ਕੋਹਲੀ ਵਿਸ਼ਵ ਕੱਪ, ਏਸ਼ੀਆ ਕੱਪ ਅਤੇ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਵਿਰੁੱਧ ਸੈਂਕੜਾ ਲਗਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ।
ਭਾਰਤ ਦੀ ਇਸ ਜਿੱਤ ਤੋਂ ਬਾਅਦ ਦੇਸ਼ ਵਿੱਚ ਹਰ ਪਾਸੇ ਜਸ਼ਨ ਦਾ ਮਾਹੌਲ ਹੈ ਤੇ ਦੇਸ਼ ਦੀਆਂ ਮਸ਼ਹੂਰ ਹਸਤੀਆਂ ਟੀਮ ਇੰਡੀਆ ਨੂੰ ਵਧਾਈ ਦੇ ਰਹੀਆਂ ਹਨ। ਇਸੇ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟੀਮ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਇਹ ਵੀ ਪੜ੍ਹੋ- ਪਾਕਿ ਖ਼ਿਲਾਫ਼ ਧਮਾਕੇਦਾਰ ਜਿੱਤ ਮਗਰੋਂ CM ਮਾਨ ਨੇ ਭਾਰਤੀ ਟੀਮ ਨੂੰ ਦਿੱਤੀਆਂ ਵਧਾਈਆਂ, ਕਿਹਾ- 'ਚੱਕਦੇ ਇੰਡੀਆ...''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e