JNU ਹਿੰਸਾ ''ਤੇ ਦਿੱਲੀ ਪੁਲਸ ਨੇ ਜਾਰੀ ਕੀਤਾ ਨੋਟਿਸ

01/08/2020 12:09:43 AM

ਨਵੀਂ ਦਿੱਲੀ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਕੈਂਪਸ 'ਚ ਵਿਦਿਆਰਥੀਆਂ ਨਾਲ ਹੋਈ ਹਿੰਸਾ ਤੋਂ ਬਾਅਦ ਕੈਂਪਸ ਨੂੰ ਛਾਉਣੀ 'ਚ ਤਬਦੀਲ ਕਰ ਦਿੱਤਾ ਗਿਆ ਹੈ। ਯੂਨੀਵਰਸਿਟੀ ਪਰੀਸਰ 'ਚ ਹਿੰਸਾ ਦੇ ਵਿਰੋਧ 'ਚ ਲਗਾਤਾਰ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਇਸ ਕ੍ਰਮ 'ਚ ਸੁਰੱਖਿਆ ਦੇ ਮੱਦੇਨਜ਼ਰ ਵੱਡੀ ਗਿਣਤੀ 'ਚ ਪੁਲਸ ਫੋਰਸ ਦੀ ਤਾਇਨਾਤੀ ਕੀਤੀ ਗਈ ਹੈ।
5 ਜਨਵਰੀ ਨੂੰ ਸ਼ਾਮ ਦੇ ਸਮੇਂ ਜੇ.ਐਨ.ਯੂ. ਕੈਂਪਸ 'ਚ ਹੋਈ ਇਸ ਹਿੰਸਾ ਦੀ ਜਾਂਚ ਦਿੱਲੀ ਪੁਲਸ ਕਰ ਰਹੀ ਹੈ ਇਸ ਦੇ ਲਈ ਹਰੇਕ ਤਰ੍ਹਾਂ ਦੀ ਤਸਵੀਰ ਤੇ ਵੀਡੀਓਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਇਸੇ ਕ੍ਰਮ 'ਚ ਦਿੱਲੀ ਪੁਲਸ ਨੇ ਇਕ ਪਬਲਿਕ ਨੋਟਿਸ ਜਾਰੀ ਕੀਤਾ ਹੈ ਜਿਸ 'ਚ ਘਟਨਾ ਦੇ ਚਸ਼ਮਦੀਦ ਗਵਾਹਾਂ ਤੋਂ ਸ਼ੱਕੀਆਂ ਬਾਰੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ।

ਇਸ ਘਟਨਾ ਦੇ 50 ਘੰਟੇ ਬੀਤ ਗਏ ਹਨ ਅਤੇ ਇਸ 'ਤੇ ਹਾਲੇ ਤਕ ਦਿੱਲੀ ਪੁਲਸ  ਨੂੰ ਕੋਈ ਸੁਰਾਗ ਨਹੀਂ ਮਿਲਿਆ ਹੈ। ਦਿੱਲੀ ਪੁਲਸ ਮੁਤਾਬਕ ਇਸ ਘਟਨਾ ਦੀ ਜੜ ਤਕ ਪਹੁੰਚਣ ਲ ਪਬਲਿਕ ਨੋਟਿਸ ਜਾਰੀ ਕਰਨਾ ਹੀ ਇਕ ਬਦਲ ਹੈ ਤਾਂਕਿ ਜਿਸ ਕਿਸੇ ਨੇ ਵੀ ਇਸ ਘਟਨਾ ਨੂੰ ਆਪਣੇ ਅੱਖਾਂ ਨਾਲ ਦੇਖਿਆ ਹੈ ਜਾਂ ਇਸ ਨਾਲ ਜੁੜੀ ਕੋਈ ਵੀ ਜਾਣਕਾਰੀ ਉਨ੍ਹਾਂ ਕੋਲ ਹੈ ਤਾਂ ਉਹ ਪੁਲਸ ਨਾਲ ਸਾਂਝਾ ਕਰਨ। ਇਸ 'ਤੇ ਦਿੱਲੀ ਪੁਲਸ ਨੇ ਦੋ ਪੋਸਟਰ ਜਾਰੀ ਕੀਤੇ ਹਨ। ਜਿਨ੍ਹਾਂ 'ਤੇ ਲਿਖਿਆ ਹੈ ਕਿ 5 ਜਨਵਰੀ ਨੂੰ ਜੇ.ਐੱਨ.ਯੂ. ਕੈਂਪਸ 'ਚ ਵਿਦਿਆਰਥੀਆਂ ਦੇ ਦੋ ਧਿਰਾਂ ਵਿਚਾਲੇ ਝੜਪ ਦੀ ਘਟਨਾ ਹੋਈ ਸੀ ਜਿਸ ਤੋਂ ਬਾਅਦ ਕ੍ਰਾਇਮ ਬ੍ਰਾਂਚ ਦੀ ਅਗਵਾਈ 'ਚ ਇਸ ਦੀ ਜਾਂਚ ਲਈ ਐੱਸ.ਆਈ.ਟੀ. ਗਠਿਤ ਕੀਤੀ ਗਈ ਹੈ।


Inder Prajapati

Content Editor

Related News