ਟ੍ਰੈਫਿਕ ਨਿਯਮਾਂ ਦੀ ਧੱਜੀਆਂ ਉੜਾਉਣ ’ਚ ਦਿੱਲੀ ਵਾਲੇ ਅੱਵਲ, ਪਹਿਲੇ ਦਿਨ ਕੱਟੇ 3900 ਲੋਕਾਂ ਦੇ ਚਾਲਾਨ

Monday, Sep 02, 2019 - 09:32 PM (IST)

ਨਵੀਂ ਦਿੱਲੀ — ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ’ਚ ਦਿੱਲੀ ਵਾਲੇ ਸਭ ਤੋਂ ਅੱਗੇ ਹਨ। ਮੋਟਰ ਵਹੀਕਲ ਐਕਟ 2019 ਲਾਗੂ ਹੋਣ ਤੋਂ ਬਾਅਦ ਦਿੱਲੀ ਪੁਲਸ ਨੇ 24 ਘੰਟੇ ਦੇ ਅੰਦਰ 3900 ਚਾਲਾਨ ਕੱਟੇ ਪਰ ਜਦੋਂ ਡਾਟਾ ਦਾ ਚੈਕ ਕੀਤਾ ਗਿਆ ਤਾਂ ਪੁਲਸ ਨੇ ਦੇਖਿਆ ਕਿ ਰਾਜਧਾਨੀ ਦਿੱਲੀ ਵਾਲੇ ਸਭ ਤੋਂ ਜ਼ਿਆਦਾ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਂਦੇ ਹਨ। ਜੁਆਇੰਟ ਸੀ.ਪੀ. ਟ੍ਰੈਫਿਕ ਨਰਿੰਜਰ ਸਿੰਘ ਬੁੰਦੇਲਾ ਮੁਤਾਬਕ ਟ੍ਰੈਫਿਕ ਪੁਲਸ ਡੇਂਜਰਸ ਡ੍ਰਾਇਵਿੰਗ 557, ਡਰੰਕ ਐਂਡ ਡਰਾਇਵ ਦੇ 45 ਓਵਰ ਸਪੀਡਿੰਗ ਦੇ 42, ਟਿ੍ਰਪਿਲ ਰਾਇਡਿੰਗ ਦੇ 28, ਰੈਡ ਲਾਈਟ ਜੰਪਿੰਗ ਦੇ 207 ਮਾਮਲੇ, ਸੀਟ ਬੈਲਟ ਨਹੀਂ ਲਗਾਉਣ ਦੇ ਦੋਸ਼ ’ਚ 195 ਮਾਮਲੇ, 336 ਬਿਨਾ ਹੈਲਮੈਟ ਲਗਾਏ ਬਾਈਕ ਚਲਾਉਣ ਵਾਲਿਆਂ ਦਾ ਚਾਲਾਨ ਕੱਟਿਆ ਗਿਆ।

ਇਸ ਟ੍ਰੈਫਿਕ ਵਿਵਸਥਾ ਮਾਮਲੇ ’ਚ ਕਾਰਵਾਈ ਲਈ 626 ਬਾਡੀ ਵਾਰਨ ਕੈਮਰਾ ਲਗਾਇਆ ਗਿਆ। ਜਿਸ ਨਾਲ ਕਾਰਵਾਈ ਕਰਦੇ ਸਮੇਂ ਉਸ ਨੂੰ ਟ੍ਰੈਫਿਕ ਪੁਲਸ ਕਰਮਚਾਰੀ ਕਈ ਕਾਨੂੰਨੀ ਕਾਰਵਾਈ ਨੂੰ ਰਿਕਾਰਜ ਕਰ ਸਕਣ। ਭਿ੍ਰਸ਼ਟਾਚਾਰ ਨੂੰ ਲੈ ਕੇ ਪੁਲਸ ਦਾ ਕਹਿਣਾ ਹੈ ਕਿ ਹਰ ਪੁਆਇੰਟ ’ਤੇ ਪੁਲਸ ਵਾਲੇ ਕੋਲ ਬਾਡੀ ਕੈਮਰੇ ਹਨ। ਜਿਸ ਦੀ ਰਿਕਾਰਡਿੰਗ ਉਸ ਦੇ ਜ਼ਰੀਏ ਕੰਟਰੋਲ ਹੋਵੇਗਾ।


Inder Prajapati

Content Editor

Related News