ਹੈਰੋਇਨ ਤਸਕਰੀ ''ਚ ਸ਼ਾਮਲ 2 ਨਾਈਜ਼ੀਰੀਅਨ ਨਾਗਰਿਕ ਗ੍ਰਿਫ਼ਤਾਰ
Tuesday, Dec 31, 2024 - 04:33 PM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ 2 ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ 'ਚੋਂ ਕਥਿਤ ਤੌਰ 'ਤੇ 442 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ, ਅਮਾਨਸ ਓਸੇਰੇਟਿਨ ਉਰਫ ਫਰੇਡ ਅਤੇ ਥਾਮਪਸਨ ਉਰਫ ਐਮੇਕਾ ਕਥਿਤ ਤੌਰ 'ਤੇ ਦਿੱਲੀ-ਰਾਸ਼ਟਰੀ ਰਾਧਾਨੀ ਖੇਤਰ (ਐੱਨਸੀਆਰ) 'ਚ ਹੈਰੋਇਨ ਵੰਡਣ ਵਾਲੇ ਇਕ ਗਿਰੋਹ ਨਾਲ ਜੁੜੇ ਹੋਏ ਸਨ। ਪੁਲਸ ਦੇ ਡਿਪਟੀ ਕਮਿਸ਼ਨਰ (ਦੱਖਣ-ਪੱਛਮੀ) ਰਵੀ ਕੁਮਾਰ ਸਿੰਘ ਨੇ ਦੱਸਿਆ ਕਿ 26 ਦਸੰਬਰ ਨੂੰ ਸੂਚਨਾ ਮਿਲੀ ਕਿ ਇਕ ਕਾਰ ਆਸ਼ਰਮ ਰਿੰਗ ਰੋਡ ਨੇੜੇ ਆਏਗੀ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਪੁਲਸ ਟੀਮ ਨੇ ਫਰੇਡ ਨੂੰ ਕਾਬੂ ਕਰ ਲਿਆ ਅਤੇ ਕਾਰ ਦੀ ਤਲਾਸ਼ੀ ਦੌਰਾਨ ਉਸ ਦੀ ਜੈਕੇਟ ਦੀ ਜੇਬ 'ਚੋਂ 442 ਗ੍ਰਾਮ ਹੈਰੋਇਨ ਬਰਾਮਦ ਹੋਈ।
ਉਨ੍ਹਾਂ ਦੱਸਿਆ ਕਿ ਫਰੇਡ ਨੇ ਇਸ 'ਚ ਉਸ ਦੇ ਸਹਿਯੋਗੀ ਥਾਮਪਸਨ ਦੇ ਸ਼ਾਮਲ ਹੋਣ ਦਾ ਖੁਲਾਸਾ ਕੀਤਾ, ਜਿਸ ਤੋਂ ਬਾਅਦ ਉਸ ਨੂੰ ਵੀ ਨਿਲੋਥੀ ਐਕਸਟੇਂਸ਼ਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ। ਨਸ਼ੀਲੇ ਪਦਾਰਥਾਂ ਦੇ ਲੈਣ-ਦੇਣ ਲਈ ਇਸਤੇਮਾਲ ਕੀਤੇ ਗਏ ਚਾਰ ਮੋਬਾਇਲ ਫੋਨ ਵੀ ਜ਼ਬਤ ਕੀਤੇ ਗਏ। ਪੁਲਸ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਕਈ ਸੂਬਿਆਂ 'ਚ ਨਸ਼ੀਲੇ ਪਦਾਰਥ ਵੰਡਣ ਵਾਲੇ ਗਿਰੋਹ ਨੂੰ ਚਲਾਉਂਦੇ ਸਨ। ਪੁਲਸ ਨੇ ਦੱਸਿਆ ਕਿ ਫਰੇਟ (47) ਉੱਤਰ ਪ੍ਰਦੇਸ਼ ਦੇ ਗ੍ਰੇਟਰ ਨੋਇਡਾ 'ਚ ਰਹਿ ਰਿਹਾ ਸੀ ਪਰ ਉਹ ਮੂਲ ਰੂਪ ਨਾਲ ਨਾਈਜ਼ੀਰੀਆ ਦਾ ਵਾਸੀ ਹੈ। ਫਰੇਡ ਡਾਕਟਰੀ ਇਲਾਜ ਲਈ 2014 'ਚ ਭਾਰਤ ਆਇਆ ਸੀ। ਪੁਲਸ ਅਨੁਸਾਰ ਥਾਮਪਸਨ (47) ਵੀ ਮੈਡੀਕਲ ਕਾਰਨਾਂ ਕਰ ਕੇ 2021 'ਚ ਭਾਰਤ ਆਇਆ ਸੀ ਅਤੇ ਵੀਜ਼ਾ ਮਿਆਦ ਖ਼ਤਮ ਹੋਣ ਦੇ ਬਾਵਜੂਦ ਇੱਥੋਂ ਨਹੀਂ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8