ਦਿੱਲੀ ਪੁਲਸ ਨੇ ਦਵਾਰਕਾ ਐਕਸਪ੍ਰੈਸਵੇਅ ਦੇ ਉਦਘਾਟਨ ਲਈ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

Monday, Mar 11, 2024 - 01:07 AM (IST)

ਦਿੱਲੀ ਪੁਲਸ ਨੇ ਦਵਾਰਕਾ ਐਕਸਪ੍ਰੈਸਵੇਅ ਦੇ ਉਦਘਾਟਨ ਲਈ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

ਨਵੀਂ ਦਿੱਲੀ — ਦਿੱਲੀ 'ਚ 'ਦਵਾਰਕਾ ਐਕਸਪ੍ਰੈੱਸਵੇਅ' ਦੇ ਉਦਘਾਟਨ ਲਈ ਸੋਮਵਾਰ ਨੂੰ ਦਵਾਰਕਾ ਦੇ ਕਈ ਇਲਾਕਿਆਂ 'ਚ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ। ਟ੍ਰੈਫਿਕ ਪੁਲਸ ਨੇ ਐਡਵਾਈਜ਼ਰੀ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਐਤਵਾਰ ਨੂੰ ਜਾਰੀ ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਵਾਰਕਾ ਸੈਕਟਰ-25 'ਚ ਐਕਸਪ੍ਰੈੱਸ ਵੇਅ ਦਾ ਉਦਘਾਟਨ ਕਰਨਗੇ ਅਤੇ ਇਲਾਕੇ 'ਚ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ। ਐਡਵਾਈਜ਼ਰੀ ਵਿੱਚ ਡਰਾਈਵਰਾਂ ਨੂੰ ਧੂਲਸੀਰਾਸ ਚੌਕ, ਸੈਕਟਰ-8-9 ਚੌਰਾਹੇ, ਕਾਰਮਲ ਚੌਕ ਸੈਕਟਰ-20, ਸੈਕਟਰ-23 ਥਾਣੇ ਨੇੜੇ ਜਾਨਕੀ ਚੌਕ ਅਤੇ ਪੋਚਨਪੁਰ ਫਲਾਈਓਵਰ ਸੈਕਟਰ-23 ਚੌਕ ਵੱਲ ਜਾਣ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ਗਈ ਹੈ। 

ਇਹ ਵੀ ਪੜ੍ਹੋ - ਗੈਂਗਸਟਰ ਕਾਲਾ ਜਠੇੜੀ ਦੇ ਵਿਆਹ ਤੋਂ ਪਹਿਲਾਂ ਦਿੱਲੀ ਤੋਂ 5 ਸ਼ਾਰਪ ਸ਼ੂਟਰ ਗ੍ਰਿਫ਼ਤਾਰ, ਵੱਡੀ ਵਾਰਦਾਤ ਨੂੰ ਦੇਣਾ ਸੀ ਅੰਜਾਮ

ਐਡਵਾਈਜ਼ਰੀ ਅਨੁਸਾਰ ਇਸ ਤੋਂ ਇਲਾਵਾ ਟਰਾਂਸਪੋਰਟ ਅਥਾਰਟੀ ਦਫ਼ਤਰ ਨੇੜੇ ਸੈਕਟਰ-21 ਮੈਟਰੋ ਸਟੇਸ਼ਨ ਤੋਂ ਪੈਸੀਫਿਕ ਮਾਲ ਕੱਟ ਤੱਕ, ਗੋਲਫ ਕੋਰਸ ਰੋਡ ਤੋਂ ਧੂਲਸੀਰਾਸ ਚੌਕ ਤੇ ਬਮਨੌਲੀ ਤੱਕ ਅਤੇ ਭਰਥਲ ਚੌਕ ਤੋਂ ਧੂਲਸੀਰਾਸ ਚੌਕ ਤੇ ਛਾਵਲਾ ਰੋਡ ਤੱਕ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਰੇਲਵੇ ਸਟੇਸ਼ਨ, ਹਸਪਤਾਲ ਅਤੇ ISBT ਵੱਲ ਜਾਣ ਵਾਲੇ ਡਰਾਈਵਰਾਂ ਨੂੰ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਯੋਜਨਾ ਬਣਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਐਡਵਾਈਜ਼ਰੀ ਦੇ ਅਨੁਸਾਰ, "ਆਮ ਲੋਕਾਂ ਅਤੇ ਵਾਹਨ ਚਾਲਕਾਂ ਨੂੰ ਧੀਰਜ ਰੱਖਣ ਅਤੇ ਆਵਾਜਾਈ ਅਤੇ ਸੜਕ ਨਿਯਮਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।" ਪੁਲਸ ਨੇ ਲੋਕਾਂ ਨੂੰ ਸੜਕਾਂ 'ਤੇ ਭੀੜ-ਭੜੱਕੇ ਨੂੰ ਘਟਾਉਣ ਲਈ ਜਨਤਕ ਆਵਾਜਾਈ ਦੀ ਵਰਤੋਂ ਕਰਨ ਲਈ ਵੀ ਕਿਹਾ ਹੈ। ਪੁਲਸ ਨੇ ਡਰਾਈਵਰਾਂ ਨੂੰ ਆਪਣੇ ਵਾਹਨ ਨਿਰਧਾਰਤ ਥਾਵਾਂ 'ਤੇ ਪਾਰਕ ਕਰਨ ਦੀ ਅਪੀਲ ਕੀਤੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Inder Prajapati

Content Editor

Related News