ਸਵਾਤੀ ਮਾਲੀਵਾਲ ਮਾਮਲੇ ''ਚ ਦਿੱਲੀ ਪੁਲਸ ਕੋਲ ਬਿਭਵ ਕੁਮਾਰ ਖ਼ਿਲਾਫ਼ ਸਬੂਤ
Wednesday, May 22, 2024 - 03:07 PM (IST)
ਮੁੰਬਈ (ਵਾਰਤਾ)- ਦਿੱਲੀ ਪੁਲਸ ਨੇ ਬੁੱਧਵਾਰ ਨੂੰ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ ਦੇ ਮਾਮਲੇ 'ਚ ਬਿਭਵ ਕੁਮਾਰ ਖ਼ਿਲਾਫ਼ ਮੁੰਬਈ ਤੋਂ ਪਰਤਣ ਤੋਂ ਪਹਿਲਾਂ ਮਹੱਤਵਪੂਰਨ ਤਕਨੀਕੀ ਸਬੂਤ ਇਕੱਠੇ ਕੀਤੇ ਸਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਬਿਭਵ ਕੁਮਾਰ ਨੂੰ 'ਆਪ' ਦੀ ਰਾਜ ਸਭਾ ਸੰਸਦ ਮੈਂਬਰ ਸਵਾਤੀ ਮਾਲੀਵਾਲ 'ਤੇ ਹਮਲੇ ਦੇ ਸਿਲਸਿਲੇ 'ਚ ਸਬੂਤ ਜੁਟਾਉਣ ਲਈ ਮੰਗਲਵਾਰ ਨੂੰ ਮੁੰਬਈ ਲਿਆਂਦਾ ਗਿਆ। ਦਿੱਲੀ ਪੁਲਸ ਨੇ ਜੋ ਸਬੂਤ ਬਰਾਮਦ ਕੀਤੇ ਹਨ, ਉਹ ਮੁੰਬਈ ਹਵਾਈ ਅੱਡੇ ਦੇ ਨਜ਼ਦੀਕੀ ਇਲਾਕੇ ਤੋਂ ਹਨ। ਉਨ੍ਹਾਂ ਦੱਸਿਆ ਕਿ 17 ਮਈ ਦੀ ਰਿਪੋਰਟ ਅਨੁਸਾਰ ਬਿਭਵ ਕੁਮਾਰ ਨੇ ਸ਼ਹਿਰ 'ਚ ਕਿਸੇ ਹੋਰ ਵਿਅਕਤੀ ਜਾਂ ਡਿਵਾਈਸ 'ਤੇ ਡਾਟਾ ਟਰਾਂਸਫਰ ਕਰਨ ਤੋਂ ਪਹਿਲਾਂ ਆਪਣੇ ਫੋਨ ਨੂੰ ਫਾਰਮੇਟ ਕਰ ਦਿੱਤਾ।
ਦਿੱਲੀ ਪੁਲਸ ਉਸ ਡਾਟਾ ਨੂੰ ਵਾਪਸ ਪਾਉਣ ਲਈ ਉਨ੍ਹਾਂ ਨੂੰ ਮੁੰਬਈ ਦੇ ਉਪਨਗਰ ਕਲਿਨਾ 'ਚ ਫੋਰੈਂਸਿਕ ਲੈਬ ਲੈ ਗਏ। ਇਸ ਤੋਂ ਪਹਿਲਾਂ ਪੁਲਸ ਨੇ ਦਿੱਲੀ ਦੀ ਇਕ ਸਥਾਨਕ ਤੀਸ ਹਜ਼ਾਰੀ ਨੂੰ ਦੱਸਿਆ ਕਿ ਬਿਭਵ ਨੇ ਮੁੰਬਈ 'ਚ ਆਪਣਾ ਫੋਨ ਫਾਰਮੇਟ ਕੀਤਾ ਸੀ। ਇਸ ਲਈ ਸਬੂਤ ਜੁਟਾਉਣ ਲਈ ਉਸ ਨੂੰ ਮੁੰਬਈ ਲੈ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵੀ ਪਤਾ ਲਗਾਉਣਾ ਹੈ ਕਿ ਫੋਨ ਤੋਂ ਡਿਲੀਟ ਕੀਤਾ ਗਿਆ ਡਾਟਾ ਸਬੂਤ ਮਿਟਾਉਣ ਲਈ ਕੀਤਾ ਗਿਆ ਜਾਂ ਕਿਸੇ ਹੋਰ ਵਜ੍ਹਾ ਕਾਰਨ ਨਸ਼ਟ ਕੀਤਾ ਗਿਆ ਸੀ। ਦਿੱਲੀ ਪੁਲਸ ਨੇ ਬਿਭਵ ਕੁਮਾਰ ਖ਼ਿਲਾਫ਼ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀਆਂ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਬਿਭਵ ਨੂੰ 18 ਮਈ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8