ਦਿੱਲੀ ਪੁਲਸ ਮੁਲਾਜ਼ਮ ਦਾ ਖ਼ੌਫ਼ਨਾਕ ਕਾਰਾ ! ਆਪਣੀ ਪਤਨੀ ਦਾ ਗੋਲ਼ੀ ਮਾਰ ਕਰ'ਤਾ ਕਤਲ

Monday, Jul 13, 2026 - 11:27 AM (IST)

ਦਿੱਲੀ ਪੁਲਸ ਮੁਲਾਜ਼ਮ ਦਾ ਖ਼ੌਫ਼ਨਾਕ ਕਾਰਾ ! ਆਪਣੀ ਪਤਨੀ ਦਾ ਗੋਲ਼ੀ ਮਾਰ ਕਰ'ਤਾ ਕਤਲ

ਨਵੀਂ ਦਿੱਲੀ- ਦਿੱਲੀ ਪੁਲਸ ਦੇ ਇਕ ਕਾਂਸਟੇਬਲ ਨੇ ਪੂਰਬੀ ਦਿੱਲੀ ਦੇ ਵਿਨੋਦ ਨਗਰ ਇਲਾਕੇ 'ਚ ਆਪਣੀ ਪਤਨੀ ਦਾ ਉਸ ਦੇ ਜਨਮ ਦਿਨ ਵਾਲੇ ਦਿਨ ਗੋਲੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੇ ਪਰਿਵਾਰ ਵਾਲਿਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤਾ ਪ੍ਰਿਯੰਕਾ (30) ਦੇ ਪਰਿਵਾਰ ਨੇ ਇਹ ਵੀ ਦਾਅਵਾ ਕੀਤਾ ਕਿ ਪਤੀ-ਪਤਨੀ ਦੋਵੇਂ ਮੋਟਰਸਾਈਕਲ 'ਤੇ ਇਕੱਠੇ ਘਰੋਂ ਨਿਕਲੇ ਸਨ ਅਤੇ ਉਨ੍ਹਾਂ ਵਿਚਾਲੇ ਸੜਕ 'ਤੇ ਤਿੱਖੀ ਬਹਿਸ ਸ਼ੁਰੂ ਹੋ ਗਈ। ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ ਮਨੀਸ਼ ਭਾਟੀ ਵਜੋਂ ਹੋਈ ਹੋ, ਜੋ ਦਿੱਲੀ ਪੁਲਸ ਦੇ ਵਾਹਨ ਵਿਰੋਧੀ ਦਸਤੇ 'ਚ ਤਾਇਨਾਤ ਹੈ ਅਤੇ ਘਟਨਾ ਦੇ ਬਾਅਦ ਤੋਂ ਫਰਾਰ ਹੈ।

ਪੀੜਤਾ ਦੇ ਭਰਾ ਰਾਹੁਲ ਅਤੇ ਮਨੀਸ਼ ਅਨੁਸਾਰ, ਉਨ੍ਹਾਂ ਦੀ ਭੈਣ ਦੇ ਜਨਮ ਮੌਕੇ ਜੋੜਾ ਆਪਣੇ ਨਿਊ ਵਿਨੋਦ ਨਗਰ ਸਥਿਤ ਘਰ ਤੋਂ ਐਤਵਾਰ ਦੇਰ ਰਾਤ ਕਿਤੇ ਜਾਣ ਲਈ ਬਾਈਕ 'ਤੇ ਨਿਕਲੇ ਸਨ ਅਤੇ ਰਸਤੇ 'ਚ ਉਨ੍ਹਾਂ ਵਿਚਾਲ ਬਹਿਸ ਹੋਣ ਲੱਗੀ, ਜਿਸ ਤੋਂ ਬਾਅਦ ਕਾਂਸਟੇਬਲ ਨੇ ਲਾਲ ਬਹਾਦਰ ਸ਼ਾਸਤਰੀ ਹਸਤਪਾਲ ਨੇੜੇ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਉਸ ਗੰਭੀਰ ਜ਼ਖਮੀ ਹਾਲਤ 'ਚ ਛੱਡ ਕੇ ਦੌੜ ਗਿਆ। ਉੱਥੋਂ ਲੰਘ ਰਹੇ ਸਾਮਾਨ ਪਹੁੰਚਾਉਣ ਵਾਲੀ ਕੰਪਨੀ ਦੇ ਇਕ ਪ੍ਰਤੀਨਿਧੀ ਨੂੰ ਪੀੜਤ ਪ੍ਰਿਯੰਕਾ ਸੜਕ ਕਿਨਾਰੇ ਪਈ ਹੋਈ ਮਿਲੀ।

ਪੁਲਸ ਨੇ ਕਿਹਾ ਕਿ ਉਹ ਉਸ ਨੂੰ ਲਾਲ ਬਹਾਦਰ ਸ਼ਾਸਤਰੀ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਸੂਤਰ ਨੇ ਕਿਹਾ ਕਿ ਜਾਂਚ ਦੌਰਾਨ ਪੁਲਸ ਨੇ ਇਲਾਕੇ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ 'ਚ ਦੋਸ਼ੀ ਨੂੰ ਅਪਰਾਧ ਵਾਲੀ ਜਗ੍ਹਾ ਤੋਂ ਨਿਕਲਦੇ ਹੋਏ ਦੇਖਿਆ ਗਿਆ ਹੈ। ਦੋਸ਼ੀ ਦਾ ਪਤਾ ਲਗਾਉਣ ਅਤੇ ਉਸ਼ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਸ ਟੀਮਾਂ ਗਠਿਤ ਕੀਤੀਆਂ ਗਈਆਂ ਹਨ, ਜਦੋਂ ਕਿ ਫੋਰੈਂਸਿਕ ਮਾਹਿਰਾਂ ਨੇ ਅਪਰਾਧ ਸਥਾਨ ਦੀ ਜਾਂਚ ਕੀਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। 

ਪਰਿਵਾਰ ਦੇ ਮੈਂਬਰ ਅਨੁਸਾਰ, ਜੋੜੇ ਦਾ ਵਿਆਹ 2023 'ਚ ਹੋਇਆ ਸੀ। ਪ੍ਰਿਯੰਕਾ ਅਸ਼ੋਕ ਵਿਹਾਰ ਦੇ ਇਕ ਨਿੱਜੀ ਸਕੂਲ 'ਚ ਅਧਿਆਪਕਾ ਸੀ, ਜਦੋਂ ਕਿ ਦੋਸ਼ੀ ਦਿੱਲੀ ਪੁਲਸ 'ਚ ਕਾਂਸਟੇਬਲ ਹੈ। ਔਰਤ ਦੇ ਪਰਿਵਾਰ ਨੇ ਦੋਸ਼ ਲਗਾਇਆ ਕਿ ਉਸ ਨੂੰ ਵਿਆਹ ਤੋਂ ਬਾਅਦ ਹੀ ਦਾਜ ਲਈ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਉਨ੍ਹਾਂ ਦਾਅਵਾ ਕੀਤਾ ਕਿ ਸ਼ੁਰੂ 'ਚ ਮਹਿਲਾ ਸੈੱਲ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ, ਪਰ ਰਿਸ਼ਤੇਦਾਰਾਂ ਦੇ ਦਖਲ ਤੋਂ ਬਾਅਦ ਮਾਮਲਾ ਹੱਲ ਹੋ ਗਿਆ। ਪਰਿਵਾਰ ਨੇ ਦੋਸ਼ ਲਗਾਇਆ ਕਿ ਦੋਸ਼ੀ ਪੀੜਤ ਪਰਿਵਾਰ ਤੋਂ ਪੈਸੇ ਦੀ ਮੰਗ ਕਰ ਰਿਹਾ ਸੀ। ਪੁਲਸ ਨੇ ਕਿਹਾ ਕਿ ਪਰਿਵਾਰ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਸਬੂਤਾਂ ਦੇ ਆਧਾਰ 'ਤੇ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪੁਲਸ ਨੇ ਕਤਲ ਦੇ ਸਬੰਧ 'ਚ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚਕਰਤਾ ਜੋੜੇ ਦੇ ਵਿਆਹੁਤਾ ਸਬੰਧਾਂ, ਪਿਛਲੀਆਂ ਸ਼ਿਕਾਇਤਾਂ ਅਤੇ ਕਤਲ ਨਾਲ ਸਬੰਧਤ ਹੋਰ ਸੰਭਾਵਿਤ ਪਹਿਲੂਆਂ ਦੀ ਜਾਂਚ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News