ਚੱਕਾ ਜਾਮ ਨੂੰ ਲੈ ਕੇ ਦਿੱਲੀ ਪੁਲਸ ਨੇ ਵਧਾਈ ਸੁਰੱਖਿਆ, ਤਾਇਨਾਤ ਕੀਤੇ 50 ਹਜ਼ਾਰ ਜਵਾਨ

Saturday, Feb 06, 2021 - 11:18 AM (IST)

ਨਵੀਂ ਦਿੱਲੀ- ਖੇਤੀ ਕਾਨੂੰਨਾਂ ਵਿਰੁੱਧ ਕਿਸਾਨ 73 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ 'ਤੇ ਅੰਦੋਲਨ ਕਰ ਰਹੇ ਹਨ। ਕਿਸਾਨ ਜਥੇਬੰਦੀਆਂ ਨੇ ਅੱਜ ਯਾਨੀ ਸ਼ਨੀਵਾਰ ਨੂੰ ਚੱਕਾ ਜਾਮ ਦਾ ਐਲਾਨ ਕੀਤਾ ਹੈ। ਹਾਲਾਂਕਿ ਕਿਸਾਨ ਜਥੇਬੰਦੀਆਂ ਨੇ ਦਾਅਵਾ ਕੀਤਾ ਹੈ ਕਿ ਦਿੱਲੀ, ਉੱਤਰ ਪ੍ਰਦੇਸ਼ ਅਤੇ ਉਤਰਾਖੰਡ 'ਚ ਚੱਕ ਜਾਮ ਦੀ ਯੋਜਨਾ ਨਹੀਂ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਦਿਨ ਦਿੱਲੀ 'ਚ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨੂੰ ਧਿਆਨ 'ਚ ਰੱਖਦੇ ਹੋਏ ਪੁਲਸ ਨੇ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਰਾਤੋ-ਰਾਤ ਦਿੱਲੀ ਪੁਲਸ ਨੇ ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਹੈ। ਦਿੱਲੀ ਪੁਲਸ ਨੇ ਦੱਸਿਆ ਕਿ ਦਿੱਲੀ-ਐੱਨ.ਸੀ.ਆਰ. ਖੇਤਰ 'ਚ ਦਿੱਲੀ ਪੁਲਸ, ਪੈਰਾ-ਮਿਲੀਟਰੀ ਅਤੇ ਰਿਜ਼ਰਵ ਫ਼ੋਰਸਾਂ ਦੇ ਲਗਭਗ 50 ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ। 

ਇਹ ਵੀ ਪੜ੍ਹੋ : 26 ਜਨਵਰੀ ਦੀ ਹਿੰਸਾ ਮਗਰੋਂ ਅਲਰਟ 'ਤੇ 'ਕਿਸਾਨ', 'ਚੱਕਾ ਜਾਮ' ਨੂੰ ਲੈ ਕੇ ਬਣਾਈ ਇਹ ਰਣਨੀਤੀ

PunjabKesari

ਵਾਟਰ ਕੈਨਨ ਵਾਹਨ ਵੀ ਕੀਤੇ ਗਏ ਹਨ ਤਾਇਨਾਤ
ਇਕ ਨਿਊਜ਼ ਏਜੰਸੀ ਨੇ ਲਾਲ ਕਿਲ੍ਹਾ, ਆਈ.ਟੀ.ਓ., ਇੰਡੀਆ ਗੇਟ, ਰਾਜਪਥ, ਵਿਜੇ ਚੌਕ, ਸੰਸਦ ਭਵਨ ਸਮੇਤ ਕਈ ਇਲਾਕਿਆਂ 'ਚ ਸੁਰੱਖਿਆ ਵਿਵਸਥਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਸਿੰਘੂ ਸਰਹੱਦ, ਗਾਜ਼ੀਪੁਰ ਅਤੇ ਟਿੱਕਰੀ ਸਰਹੱਦ 'ਤੇ ਕੰਡੀਲੀਆਂ ਤਾਰਾਂ ਵਾਲੇ ਬੈਰੀਕੇਡ ਲਗਾਏ ਗਏ ਹਨ। ਇਸ ਤੋਂ ਇਲਾਵਾ ਸਿੰਘੂ ਸਰਹੱਦ ਅਤੇ ਗਾਜ਼ੀਪੁਰ ਸਰਹੱਦ 'ਤੇ ਵਾਟਰ ਕੈਨਨ ਵਾਹਨ ਵੀ ਤਾਇਨਾਤ ਕੀਤੇ ਗਏ ਹਨ। ਦਿੱਲੀ ਦੇ ਅਕਸ਼ਰਧਾਮ, ਜੰਤਰ-ਮੰਤਰ, ਪ੍ਰਧਾਨ ਮੰਤਰੀ ਰਿਹਾਇਸ਼, ਗ੍ਰਹਿ ਮੰਤਰੀ ਅਤੇ ਹੋਰ ਕੇਂਦਰੀ ਸੀਨੀਅਰ ਮੰਤਰੀਆਂ ਦੇ ਘਰ ਦੇ ਬਾਹਰ ਵੀ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਮਾਹੌਲ ਖ਼ਰਾਬ ਹੋਣ 'ਤੇ ਸਪੈਸ਼ਲ ਸੈੱਲ ਦੀ ਵਿਸ਼ੇਸ਼ ਹਥਿਆਰਾਂ ਅਤੇ ਰਣਨੀਤੀ (SWAT) ਟੀਮ ਨੂੰ ਵੀ ਐਮਰਜੈਂਸੀ ਸਥਿਤੀ 'ਚ ਬੁਲਾਇਆ ਜਾ ਸਕਦਾ ਹੈ। ਦੱਸਣਯੋਗ ਹੈ ਕਿ ਕਿਸਾਨ ਮੋਰਚਾ ਨੇ ਚੱਕਾ ਜਾਮ ਪ੍ਰੋਗਰਾਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਇਹ ਦਿੱਲੀ, ਯੂ.ਪੀ. ਅਤੇ ਉਤਰਾਖੰਡ 'ਚ ਛੱਡ ਦੇਸ਼ ਭਰ 'ਚ ਤਿੰਨ ਘੰਟੇ ਲਈ 12 ਤੋਂ 3 ਵਜੇ ਤੱਕ ਕੀਤਾ ਜਾਵੇਗਾ।

PunjabKesari

ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ 'ਟੂਲਕਿੱਟ' ਬਣਾਉਣ ਵਾਲਿਆਂ ਦੇ ਸੰਬੰਧ 'ਚ ਗੂਗਲ ਤੋਂ ਮੰਗੀ ਜਾਣਕਾਰੀ


DIsha

Content Editor

Related News