ਕ੍ਰਾਈਮ ਬ੍ਰਾਂਚ ਵਲੋਂ ਕਿਡਨੀ ਰੈਕੇਟ ਦਾ ਪਰਦਾਫਾਸ਼, 5 ਸੂਬਿਆਂ ''ਚ ਫੈਲੇ ਗਰੁੱਪ ਦੇ 8 ਮੁਲਜ਼ਮ ਗ੍ਰਿਫ਼ਤਾਰ

Friday, Jul 19, 2024 - 11:48 AM (IST)

ਨਵੀਂ ਦਿੱਲੀ- ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਕਿਡਨੀ ਦੇ ਇਕ ਵੱਡੇ ਰੈਕੇਟ ਦਾ ਪਰਦਾਫ਼ਾਸ਼ ਕੀਤਾ ਹੈ। ਜਾਣਕਾਰੀ ਮੁਤਾਬਕ ਪੁਲਸ ਨੇ ਇਕ ਅੰਤਰਰਾਜੀ ਕਿਡਨੀ ਰੈਕੇਟ ਦਾ ਪਰਦਾਫ਼ਾਸ਼ ਕੀਤਾ ਹੈ ਅਤੇ 8 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ 5 ਸੂਬਿਆਂ ਦੇ ਕਈ ਹਸਪਤਾਲਾਂ ਵਿਚ ਜਾਅਲੀ ਦਸਤਾਵੇਜ਼ਾਂ ਦੇ ਆਧਾਰ 'ਤੇ ਟਰਾਂਸਪਲਾਂਟ ਕਰਵਾਉਂਦੇ ਸਨ। ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਉਨ੍ਹਾਂ ਨੂੰ ਇਕ ਹਫ਼ਤੇ ਤੱਕ ਚੱਲੇ ਆਪ੍ਰੇਸ਼ਨ ਵਿਚ ਗ੍ਰਿਫ਼ਤਾਰ ਕੀਤਾ ਹੈ। 

ਇਹ ਵੀ ਪੜ੍ਹੋ- 'ਅਗਨੀਵੀਰ' ਨੂੰ ਲੈ ਕੇ ਸਰਕਾਰ ਦਾ ਵੱਡਾ ਐਲਾਨ, ਪੁਲਸ ਦੀ ਨੌਕਰੀ 'ਚ ਮਿਲੇਗਾ 10 ਫ਼ੀਸਦੀ ਰਾਖਵਾਂਕਰਨ

ਮੁਲਜ਼ਮਾਂ 'ਚ ਇਕ ਨਾਮੀ ਮਹਿਲਾ ਡਾਕਟਰ ਵੀ ਸ਼ਾਮਲ ਸੀ। ਜਾਂਚ 'ਚ ਪਤਾ ਲੱਗਾ ਹੈ ਕਿ ਇਹ ਗਿਹੋਰ ਡੋਨਰ ਤੋਂ 4-5 ਲੱਖ ਰੁਪਏ ਵਿਚ ਕਿਡਨੀ ਲੈ ਕੇ ਉਸ ਨੂੰ 20 ਤੋਂ 30 ਲੱਖ ਰੁਪਏ ਵਿਚ ਵੇਚ ਦਿੰਦੇ ਸਨ। ਗ੍ਰਿਫ਼ਤਾਰ ਮੁਲਜ਼ਮਾਂ ਤੋਂ ਟੀਮ ਨੇ ਪੁੱਛਗਿੱਛ ਕੀਤੀ। ਪੁੱਛਗਿੱਛ 'ਚ ਪਤਾ ਲੱਗਾ ਕਿ ਮੁਲਜ਼ਮ ਡਾਕਟਰ ਚੇਨਈ ਨਾਲ ਸਬੰਧ ਰੱਖਦੀ ਹੈ। ਉਹ ਦਿੱਲੀ ਆ ਕੇ ਰਹਿਣ ਲੱਗੀ ਸੀ, ਇਸ ਦੌਰਾਨ ਉਹ ਇਕ ਰੈਕੇਟ ਨਾਲ ਜੁੜ ਗਈ। ਇਸ ਤੋਂ ਬਾਅਦ 50 ਸਾਲਾ ਮਹਿਲਾ ਡਾਕਟਰ ਨੇ ਰੈਕੇਟ ਨਾਲ ਮਿਲ ਕੇ ਕਾਫੀ ਸਮੇਂ ਤੱਕ ਕੰਮ ਕੀਤਾ।

ਇਹ ਵੀ ਪੜ੍ਹੋ- ਮੋਹਲੇਧਾਰ ਮੀਂਹ ਕਾਰਨ ਕਈ ਘਰ ਤਬਾਹ; ਸਕੂਲ-ਕਾਲਜ ਬੰਦ, IMD ਨੇ ਕੀਤਾ ਅਲਰਟ

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕ੍ਰਾਈਮ ਬ੍ਰਾਂਚ ਨੇ ਬੰਗਲਾਦੇਸ਼ ਤੋਂ ਚੱਲ ਰਹੇ ਕਿਡਨੀ ਰੈਕੇਟ ਦਾ ਪਰਦਾਫ਼ਾਸ਼ ਕੀਤਾ ਸੀ, ਜਿਸ ਵਿਚ ਇਕ ਡਾਕਟਰ ਸਮੇਤ ਕੁੱਲ 7 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਕਿਡਨੀ ਰੈਕੇਟ ਦੇ ਪਰਦਾਫ਼ਾਸ਼ ਮਗਰੋਂ ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਵੀ ਇਸ ਮਾਮਲੇ ਵਿਚ ਜੁੱਟ ਗਈ ਸੀ ਅਤੇ ਫਿਰ ਪੁਲਸ ਨੂੰ ਪਤਾ ਲੱਗਾ ਕਿ ਦਿੱਲੀ ਦੇ ਇਕ ਵੱਡੇ ਹਸਪਤਾਲ ਦੀ ਮਹਿਲਾ ਡਾਕਟਰ ਨੋਇਡਾ ਦੇ ਇਕ ਹਸਪਤਾਲ ਵਿਚ 15-16 ਟਰਾਂਸਪਲਾਂਟ ਨੂੰ ਅੰਜ਼ਾਮ ਦੇ ਚੁੱਕੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News