ਦਿੱਲੀ ’ਚ ਤਾਜਪੁਰੀਆ-ਮਾਨ ਗਿਰੋਹ ਦੇ 3 ਮੈਂਬਰ ਗ੍ਰਿਫਤਾਰ, ਹਥਿਆਰ ਬਰਾਮਦ

Monday, Jan 06, 2025 - 10:09 PM (IST)

ਦਿੱਲੀ ’ਚ ਤਾਜਪੁਰੀਆ-ਮਾਨ ਗਿਰੋਹ ਦੇ 3 ਮੈਂਬਰ ਗ੍ਰਿਫਤਾਰ, ਹਥਿਆਰ ਬਰਾਮਦ

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਪੁਲਸ ਨੇ ਟਿੱਲੂ ਤਾਜਪੁਰੀਆ ਤੇ ਪਰਵੇਸ਼ ਮਾਨ ਗਿਰੋਹ ਦੇ ਤਿੰਨ ਸਰਗਰਮ ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਪਿਸਤੌਲਾਂ, ਇਕ ਰਿਵਾਲਵਰ ਤੇ 39 ਕਾਰਤੂਸ ਬਰਾਮਦ ਕੀਤੇ ਹਨ।

ਇਕ ਅਧਿਕਾਰੀ ਨੇ ਸੋਮਵਾਰ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੈਂਬਰਾਂ ਦੀ ਪਛਾਣ ਦੀਪਕ (36), ਅੰਕਿਤ (24) ਤੇ ਸਾਗਰ (24) ਵਜੋਂ ਹੋਈ ਹੈ।

ਬਾਹਰੀ ਉੱਤਰੀ ਦਿੱਲੀ ਦੇ ਡਿਪਟੀ ਕਮਿਸ਼ਨਰ (ਪੁਲਸ) ਨਿਧੀਨ ਵਾਲਸਨ ਨੇ ਕਿਹਾ ਕਿ ਦੀਪਕ ਇਕ ਬਦਨਾਮ ਬਦਮਾਸ਼ ਹੈ ਜਿਸ ਵਿਰੁੱਧ ਕਤਲ, ਫਿਰੌਤੀ ਤੇ ਅਸਲਾ ਐਕਟ ਸਮੇਤ ਤਿੰਨ ਅਪਰਾਧਿਕ ਮਾਮਲੇ ਦਰਜ ਹਨ।

ਉਨ੍ਹਾਂ ਦੱਸਿਆ ਕਿ ਪੁਲਸ ਨੂੰ ਐਤਵਾਰ ਦੀਪਕ ਤੇ ਉਸ ਦੇ ਸਾਥੀਆਂ ਦੀਆਂ ਸ਼ੱਕੀ ਸਰਗਰਮੀਆਂ ਬਾਰੇ ਸੂਚਨਾ ਮਿਲੀ ਸੀ। ਉਸ ਪਿੱਛੋਂ ਟੀਮ ਨੇ ਤੁਰੰਤ ਹੌਲੰਬੀ ਖੁਰਦ ਇਲਾਕੇ ਨੇੜੇ ਜਾਲ ਵਿਛਾਇਆ। ਇਸ ਤੋਂ ਬਾਅਦ ਉਨ੍ਹਾਂ ਨੂੰ ਫੜ ਲਿਆ ਗਿਆ।

ਮੁਲਜ਼ਮਾਂ ਦੀ ਤਲਾਸ਼ੀ ਲੈਣ ’ਤੇ ਦੀਪਕ ਕੋਲੋਂ ਇਕ ਪਿਸਤੌਲ ਤੇ 14 ਕਾਰਤੂਸ, ਅੰਕਿਤ ਕੋਲੋਂ ਇਕ ਪਿਸਤੌਲ ਤੇ 2 ਕਾਰਤੂਸ ਅਤੇ ਸਾਗਰ ਕੋਲੋਂ ਇਕ ਰਿਵਾਲਵਰ ਤੇ 23 ਕਾਰਤੂਸ ਬਰਾਮਦ ਹੋਏ। ਪੁੱਛਗਿੱਛ ਦੌਰਾਨ ਦੀਪਕ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਟਿੱਲੂ ਤਾਜਪੁਰੀਆ ਤੇ ਪਰਵੇਸ਼ ਮਾਨ ਦੇ ਗਿਰੋਹ ਨਾਲ ਜੁੜਿਆ ਹੋਇਆ ਹੈ।


author

Rakesh

Content Editor

Related News