ਦਿੱਲੀ ਪੁਲਸ ਦੇ ਏ.ਐੱਸ.ਆਈ. ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ

Thursday, Apr 19, 2018 - 11:16 AM (IST)

ਦਿੱਲੀ ਪੁਲਸ ਦੇ ਏ.ਐੱਸ.ਆਈ. ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ

ਨਵੀਂ ਦਿੱਲੀ— ਇੱਥੋਂ ਦੇ ਭਲਸਵਡੇਰੀ ਇਲਾਕੇ 'ਚ ਦਿੱਲੀ ਪੁਲਸ ਦੀ ਪੀ.ਸੀ.ਆਰ. 'ਚ ਤਾਇਨਾਤ ਏ.ਐੱਸ.ਆਈ. ਨੇ ਵੀਰਵਾਰ ਦੀ ਸਵੇਰ ਖੁਦ ਨੂੰ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਲਈ। ਗੋਲੀ ਏ.ਐੱਸ.ਆਈ. ਦੀ ਛਾਤੀ 'ਚ ਲੱਗੀ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੀ ਪੁਲਸ ਨੇ ਜ਼ਖਮੀ ਏ.ਐੱਸ.ਆਈ. ਨੂੰ ਤੁਰੰਤ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਦਿੱਲੀ ਦੇ ਭਲਸਵਡੇਰੀ ਇਲਾਕੇ 'ਚ ਦਿੱਲੀ ਪੁਲਸ ਦੀ ਪੀ.ਸੀ.ਆਰ. 'ਚ ਏ.ਐੱਸ.ਆਈ. ਧਰਮਵੀਰ ਤਾਇਨਾਤ ਹਨ। ਦੱਸਿਆ ਜਾ ਰਿਹਾ ਹੈ ਕਿ ਕੁਝ ਦਿਨ ਤੋਂ ਏ.ਐੱਸ.ਆਈ. ਕੁਝ ਪਰੇਸ਼ਾਨ ਚੱਲ ਰਿਹਾ ਸੀ। ਵੀਰਵਾਰ ਦੀ ਸਵੇਰ ਧਰਮਵੀਰ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਲਈ। ਗੋਲੀ ਧਰਮਵੀਰ ਦੀ ਛਾਤੀ 'ਚ ਲੱਗੀ। ਧਰਮਵੀਰ ਨੂੰ ਤੁਰੰਤ ਸ਼ਾਲੀਮਾਰ ਬਾਗ ਦੇ ਮੈਕਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News