ਦਿੱਲੀ ਪੁਲਸ ਨੇ ਪੁੱਛਗਿੱਛ ਲਈ 9 ਕਿਸਾਨ ਨੇਤਾਵਾਂ ਨੂੰ ਸੱਦਿਆ, ਕੋਈ ਨਹੀਂ ਪੁੱਜਿਆ

Saturday, Jan 30, 2021 - 09:52 AM (IST)

ਦਿੱਲੀ ਪੁਲਸ ਨੇ ਪੁੱਛਗਿੱਛ ਲਈ 9 ਕਿਸਾਨ ਨੇਤਾਵਾਂ ਨੂੰ ਸੱਦਿਆ, ਕੋਈ ਨਹੀਂ ਪੁੱਜਿਆ

ਨਵੀਂ ਦਿੱਲੀ(ਵਾਰਤਾ)– ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਰਾਕੇਸ਼ ਟਿਕੈਤ ਸਮੇਤ 9 ਕਿਸਾਨ ਨੇਤਾਵਾਂ ਨੂੰ ਪੁੱਛਗਿੱਛ ’ਚ ਸ਼ਾਮਲ ਹੋਣ ਲਈ ਸੱਦਿਆ ਸੀ ਪਰ ਕੋਈ ਵੀ ਜਾਂਚ ’ਚ ਸ਼ਾਮਲ ਨਹੀਂ ਹੋਇਆ। ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਗਣਤੰਤਰ ਦਿਵਸ ਦੇ ਦਿਨ ਰਾਜਧਾਨੀ ਦੇ ਵੱਖ-ਵੱਖ ਇਲਾਕਿਆਂ ’ਚ ਹੋਈ ਹਿੰਸਾ ਦੇ ਮਾਮਲੇ ਦੀ ਜਾਂਚ ’ਚ ਪੁੱਛਗਿੱਛ ’ਚ ਸ਼ਾਮਲ ਹੋਣ ਲਈ ਰਾਕੇਸ਼ ਟਿਕੈਤ, ਪਵਨ ਕੁਮਾਰ, ਰਾਜਕਿਸ਼ੋਰ ਸਿੰਘ, ਤਜਿੰਦਰ ਸਿੰਘ ਵਿਰਕ, ਜਤਿੰਦਰ ਸਿੰਘ, ਤ੍ਰਿਲੋਚਨ ਸਿੰਘ, ਹਰਪ੍ਰੀਤ ਸਿੰਘ ਅਤੇ ਜਗਤਾਰ ਸਿੰਘ ਬਾਜਵਾ ਨੂੰ ਸੱਦਿਆ ਗਿਆ ਪਰ ਕੋਈ ਵੀ ਜਾਂਚ ’ਚ ਸ਼ਾਮਲ ਨਹੀਂ ਹੋਇਆ।

ਇਹ ਵੀ ਪੜ੍ਹੋ: 'ਗੇਮ ਚੇਂਜਰ' ਸਾਬਤ ਹੋਏ ਰਾਕੇਸ਼ ਟਿਕੈਤ ਦੇ ਹੰਝੂ, ਕਿਸਾਨਾਂ ਦੀ ਵੱਧਦੀ ਗਿਣਤੀ ਵੇਖ ਪ੍ਰਸ਼ਾਸਨ ਨੇ ਲਿਆ 'ਯੂ-ਟਰਨ'

ਜ਼ਿਕਰਯੋਗ ਹੈ ਕਿ ਟ੍ਰੈਕਟਰ ਰੈਲੀ ਨੂੰ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਦੀ ਜ਼ਿੰਮੇਵਾਰੀ ਲੈਣ ਵਾਲੇ 37 ਕਿਸਾਨ ਨੇਤਾਵਾਂ ਵਿਰੁੱਧ ਦਿੱਲੀ ਪੁਲਸ ਨੇ ਅਪਰਾਧਿਕ ਸਾਜ਼ਿਸ਼, ਡਕੈਤੀ, ਖਤਰਨਾਕ ਹਥਿਆਰਾਂ ਦੀ ਵਰਤੋਂ ਅਤੇ ਹੱਤਿਆ ਦੀ ਕੋਸ਼ਿਸ਼ ਵਰਗੀਆਂ ਗੰਭੀਰ ਧਾਰਾਵਾਂ ਸਮੇਤ ਕੁੱਲ 13 ਧਾਰਾਵਾਂ ਲਾਈਆਂ ਹਨ।

ਇਹ ਵੀ ਪੜ੍ਹੋ: 'ਗੇਮ ਚੇਂਜਰ' ਸਾਬਤ ਹੋਏ ਰਾਕੇਸ਼ ਟਿਕੈਤ ਦੇ ਹੰਝੂ, ਕਿਸਾਨਾਂ ਦੀ ਵੱਧਦੀ ਗਿਣਤੀ ਵੇਖ ਪ੍ਰਸ਼ਾਸਨ ਨੇ ਲਿਆ 'ਯੂ-ਟਰਨ'

ਦੱਸ ਦੇਈਏ ਕਿ ਨਵੇਂ ਖੇਤੀ ਕਾਨੂੰਨਾਂ ਦਾ ਵਿਰੁੱਧ ਕਿਸਾਨਾਂ ਦਾ ਅੰਦੋਲਨ 64ਵੇਂ ਦਿਨ ਵੀ ਜਾਰੀ ਹੈ। ਗਾਜ਼ੀਪੁਰ ਬਾਰਡਰ 'ਤੇ ਕਰੀਬ 2 ਮਹੀਨਿਆਂ ਤੋਂ ਕਿਸਾਨ ਡਟੇ ਹੋਏ ਹਨ। ਉੱਥੇ ਹੀ ਅੱਜ 30 ਜਨਵਰੀ ਯਾਨੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੀ 73ਵੀਂ ਬਰਸੀ ਮੌਕੇ ਕਿਸਾਨ 'ਸਦਭਾਵਨਾ ਦਿਹਾੜਾ' ਮਨਾਉਣਗੇ। ਖੇਤੀ ਕਾਨੂੰਨਾਂ ਦੇ ਵਿਰੋਧ 'ਚ ਅੱਜ ਕਿਸਾਨ ਭੁੱਖ-ਹੜਤਾਲ ਕਰਨਗੇ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਖ਼ਤਮ ਕਰਨੀ ਚਾਹੁੰਦੀ ਹੈ ਸਰਕਾਰ, ਪੁਲਸ ਦੇ ਨੋਟਿਸਾਂ ਤੋਂ ਡਰਾਂਗੇ ਨਹੀਂ: ਸੰਯੁਕਤ ਕਿਸਾਨ ਮੋਰਚਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


author

cherry

Content Editor

Related News