ਦੀਵਾਲੀ ’ਤੇ ਦਿੱਲੀ ਵਾਸੀ ਪੀ ਗਏ 70 ਕਰੋੜ ਦੀ ਸ਼ਰਾਬ, ਵਿਸਕੀ ਦੀ ਰਹੀ ਸਭ ਤੋਂ ਜ਼ਿਆਦਾ ਮੰਗ

10/27/2022 1:09:30 PM

ਨਵੀਂ ਦਿੱਲੀ- ਦੀਵਾਲੀ ਮੌਕੇ ਦਿੱਲੀ ਵਾਸੀਆਂ ਨੂੰ ਸ਼ਰਾਬ ’ਤੇ ਜੰਮ ਕੇ ਪੈਸੇ ਉਡਾਏ। ਦਿੱਲੀ ਵਾਸੀਆਂ ਨੇ ਦੀਵਾਲੀ ’ਤੇ 70 ਕਰੋੜ ਰੁਪਏ ਤੋਂ ਜ਼ਿਆਦਾ ਦੀ ਸ਼ਰਾਬ ਪੀ ਗਏ। ਸੂਤਰਾਂ ਨੇ ਦੱਸਿਆ ਕਿ ਦੀਵਾਲੀ ਲਈ ਲੋਕਾਂ ਨੇ ਸ਼ਰਾਬ ਦੀ ਅਗਾਊਂ ਖਰੀਦਦਾਰੀ ਕੀਤੀ, ਜਿਸ ਦੇ ਚੱਲਦੇ 22 ਅਕਤੂਬਰ ਨੂੰ ਕਰੀਬ 15 ਲੱਖ ਅਤੇ 23 ਅਕਤੂਬਰ ਨੂੰ ਕਰੀਬ 20 ਲੱਖ ਸ਼ਰਾਬ ਦੀਆਂ ਬੋਤਲਾਂ ਵੇਚੀਆਂ ਗਈਆਂ। ਜਦਕਿ ਇਸ ਮਹੀਨੇ ਆਮ ਦਿਨਾਂ ’ਚ ਰੋਜ਼ਾਨਾ ਔਸਤਨ 12 ਲੱਖ ਸ਼ਰਾਬ ਦੀਆਂ ਬੋਤਲਾਂ ਦੀ ਵਿਕਰੀ ਹੋਈ। ਯਾਨੀ ਕਿ ਦੋ ਦਿਨਾਂ ਵਿਚ ਤਕਰੀਬਨ 35 ਲੱਖ ਬੋਤਲਾਂ ਦੀ ਵਿਕਰੀ ਹੋਈ। 

ਇਹ ਵੀ ਪੜ੍ਹੋ- ਮੋਦੀ ਸਰਕਾਰ ਦੀ ਚਾਂਦੀ, ਸਰਕਾਰੀ ਦਫ਼ਤਰਾਂ ’ਚੋਂ ਨਿਕਲੇ ਕਬਾੜ ਤੋਂ ਕਮਾਏ 254 ਕਰੋੜ ਰੁਪਏ

ਜਾਣਕਾਰਾਂ ਦੀ ਮੰਨੀਏ ਤਾਂ ਦਿੱਲੀ ’ਚ ਲੋਕ ਸਿਰਫ਼ ਸ਼ਰਾਬ ਪੀਣਾ ਪਸੰਦ ਹੀ ਨਹੀਂ ਕਰਦੇ ਸਗੋਂ ਦੀਵਾਲੀ ਮੌਕੇ ਮਹਿੰਗੀ ਸ਼ਰਾਬ ਤੋਹਫ਼ੇ ਦੇ ਤੌਰ ’ਤੇ ਦਿੱਤੀ ਜਾਂਦੀ ਹੈ ਅਤੇ ਇਸ ਲਈ ਇਹ ਵਾਧਾ ਬਹੁਤ ਜ਼ਿਆਦਾ ਹੈਰਾਨ ਕਰਨ ਵਾਲਾ ਨਹੀਂ ਹੈ। ਦੀਵਾਲੀ ਦੇ ਦਿਨ ਡਰਾਈ-ਡੇਅ ਦੇ ਚੱਲਦੇ ਲੋਕਾਂ ਨੇ ਸ਼ਰਾਬ ਦੀ ਐਡਵਾਂਸ ਖਰੀਦਦਾਰੀ ਕੀਤੀ। ਸਭ ਤੋਂ ਜ਼ਿਆਦਾ ਮੰਗ ਵਿਸਕੀ ਦੀ ਰਹੀ।

ਇਹ ਵੀ ਪੜ੍ਹੋ- ਸ਼ਰਮਨਾਕ: ਪਤਨੀ ਨੇ ਗਲ਼ ਲਾਈ ਮੌਤ, ਕੁੜੀ ਦੇ ਪੇਕਿਆਂ ਨੂੰ ਵਿਖਾਉਣ ਲਈ ਪਤੀ ਬਣਾਉਂਦਾ ਰਿਹਾ ਵੀਡੀਓ

ਦੱਸ ਦੇਈਏ ਕਿ ਵਿਵਾਦਾਂ ਦੇ ਚੱਲਦੇ ਵਾਪਸ ਹੋ ਚੁੱਕੀ ਸ਼ਰਾਬ ਨੀਤੀ 2021-22 ਮਗਰੋਂ ਪੁਰਾਣੀ ਵਿਵਸਥਾ ’ਚ ਪਰਤਣ ’ਤੇ ਦਿੱਲੀ ਸਰਕਾਰ ਨੂੰ ਸ਼ਰਾਬ ਦੀ ਵਿਕਰੀ ਤੋਂ 1 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਕਰੀਬ 790 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਪੁਰਾਣੀ ਵਿਵਸਥਾ ਤਹਿਤ ਹੁਣ ਦਿੱਲੀ ਦੇ ਚਾਰ ਸਰਕਾਰੀ ਨਿਗਮ ਮਿਲ ਕੇ ਸ਼ਰਾਬ ਦੀ ਵਿਕਰੀ ਕਰ ਰਹੇ ਹਨ। ਇਹ ਸਰਕਾਰੀ ਨਿਗਮ ਮਿਲ ਕੇ ਅਜੇ 450 ਵਾਈਨ ਅਤੇ ਬੀਅਰ ਦੀਆਂ ਦੁਕਾਨਾਂ ਚਲਾ ਰਹੇ ਹਨ। 

ਇਹ ਵੀ ਪੜ੍ਹੋ- ਰਿਸ਼ੀ ਸੁਨਕ ਦੇ PM ਬਣਨ ’ਤੇ ਓਵੈਸੀ ਬੋਲੇ- ਹਿਜਾਬ ਪਹਿਨਣ ਵਾਲੀ ਕੁੜੀ ਇਕ ਦਿਨ ਬਣੇਗੀ ਭਾਰਤ ਦੀ ਪ੍ਰਧਾਨ ਮੰਤਰੀ

ਨੋਟ- ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ


Tanu

Content Editor

Related News