ਦਿੱਲੀ-ਐੱਨ.ਸੀ.ਆਰ. 'ਚ ਹਲਕੀ ਬਾਰਸ਼ ਨਾਲ ਚੜ੍ਹੀ ਸਵੇਰ

Thursday, Feb 07, 2019 - 10:00 AM (IST)

ਦਿੱਲੀ-ਐੱਨ.ਸੀ.ਆਰ. 'ਚ ਹਲਕੀ ਬਾਰਸ਼ ਨਾਲ ਚੜ੍ਹੀ ਸਵੇਰ

ਨਵੀਂ ਦਿੱਲੀ— ਦਿੱਲੀ-ਐੱਨ.ਸੀ.ਆਰ. 'ਚ ਵੀਰਵਾਰ ਦੀ ਸਵੇਰ ਹਲਕੀ ਬਾਰਸ਼ ਨਾਲ ਸ਼ੁਰੂ ਹੋਈ। ਮੌਸਮ ਵਿਭਾਗ ਨੇ ਪਹਿਲਾਂ ਹੀ 6 ਅਤੇ 7 ਫਰਵਰੀ ਨੂੰ ਬਾਰਸ਼ ਦੀ ਸੰਭਾਵਨ ਜ਼ਾਹਰ ਕੀਤੀ ਸੀ। ਬਾਰਸ਼ ਅਤੇ ਠੰਡੀਆਂ ਹਵਾਵਾਂ ਕਾਰਨ ਕੰਬਣੀ ਵੀ ਵਧ ਗਈ। ਵੀਰਵਾਰ ਦੀ ਸਵੇਰ ਦਿੱਲੀ ਦਾ ਤਾਪਮਾਨ 16 ਡਿਗਰੀ ਸੀ।

ਮੌਸਮ ਵਿਭਾਗ ਅਨੁਸਾਰ 5-6 ਫਰਵਰੀ ਨੂੰ ਪਹਾੜਾਂ 'ਤੇ ਹੋਈ ਬਾਰਸ਼ ਦਾ ਪ੍ਰਭਾਵ ਹੇਠਲੇ ਮੈਦਾਨੀ ਇਲਾਕਿਆਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਮੌਸਮ ਵਿਭਾਗ ਨੇ ਦੱਸਿਆ ਸੀ ਕਿ ਪੱਛਮੀ ਡਿਸਟਰਬੈਂਸ ਕਾਰਨ 7-8 ਫਰਵਰੀ ਦਿੱਲੀ-ਐੱਨ.ਸੀ.ਆਰ. 'ਚ ਬਾਰਸ਼ ਦੇ ਆਸਾਰ ਹਨ। ਹਲਕੀ ਬਾਰਸ਼ ਕਾਰਨ ਤਾਪਮਾਨ 'ਚ ਮਾਮੂਲੀ ਗਿਰਾਵਟ ਹੋ ਸਕਦੀ ਹੈ।

ਮੌਸਮ ਵਿਭਾਗ ਅਨੁਸਾਰ 2 ਦਿਨ ਤੇਜ਼ ਹਵਾਵਾਂ ਚੱਲਣ ਨਾਲ ਬਾਰਸ਼ ਦੀ ਸੰਭਾਵਨਾ ਵੀ ਹੈ। 8 ਫਰਵਰੀ ਤੋਂ ਬਾਅਦ ਤਾਪਮਾਨ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ। ਜ਼ਿਕਰਯੋਗ ਹੈ ਕਿ ਤਾਪਮਾਨ ਵਧਣ ਕਾਰਨ 5 ਫਰਵਰੀ ਪਿਛਲੇ 4 ਸਾਲਾਂ 'ਚ ਸਭ ਤੋਂ ਗਰਮ ਦਿਨ ਰਿਹਾ ਸੀ।


author

DIsha

Content Editor

Related News