ਕੋਰੋਨਾ ਨਾਲ ਜੂਝ ਰਹੀ ਦਿੱਲੀ-NCR 'ਤੇ ਹੁਣ ਟਿੱਡੀਆਂ ਦਾ ਆਤੰਕ (ਵੀਡੀਓ)

Saturday, Jun 27, 2020 - 03:57 PM (IST)

ਕੋਰੋਨਾ ਨਾਲ ਜੂਝ ਰਹੀ ਦਿੱਲੀ-NCR 'ਤੇ ਹੁਣ ਟਿੱਡੀਆਂ ਦਾ ਆਤੰਕ (ਵੀਡੀਓ)

ਨਵੀਂ ਦਿੱਲੀ- ਕੋਰੋਨਾ ਨਾਲ ਜੂਝ ਰਹੇ ਦਿੱਲੀ-ਐੱਨ.ਸੀ.ਆਰ. ਦੇ ਲੋਕਾਂ ਲਈ ਹੁਣ ਇਕ ਨਵੀਂ ਮੁਸੀਬਤ ਖੜ੍ਹੂੀ ਹੋ ਗੀ ਹੈ। ਦਿੱਲੀ ਦੇ ਦਵਾਰਕਾ ਅਤੇ ਗੁਰੂਗ੍ਰਾਮ 'ਚ ਸ਼ਨੀਵਾਰ ਨੂੰ ਟਿੱਡੀ ਦਲ ਨੇ ਹਮਲਾ ਬੋਲ ਦਿੱਤਾ। ਪੂਰੇ ਸ਼ਹਿਰ 'ਚ ਆਸਮਾਨ 'ਚ ਸਿਰਫ਼ ਟਿੱਡੀਆਂ ਹੀ ਟਿੱਡੀਆਂ ਨਜ਼ਰ ਆ ਰਹੀਆਂ ਹਨ। ਟਿੱਡੀਆਂ ਦੇ ਹਮਲੇ ਤੋਂ ਬਾਅਦ ਦਿੱਲੀ-ਐੱਨ.ਸੀ.ਆਰ. ਦੇ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਆ ਰਹੇ ਹਨ। ਟਿੱਡੀਆਂ ਨੂੰ ਦੌੜਾਉਣ ਲਈ ਕਿਤੇ ਲੋਕਾਂ ਨੇ ਬੰਬ ਚਲਾਏ, ਭਾਂਡੇ ਅਤੇ ਘੰਟੀਆਂ ਵਜਾਈਆਂ।

ਸ਼ਨੀਵਾਰ ਨੂੰ ਪਾਲਮ ਵਿਹਾਰ ਸੈਕਟਰ-5 ਅਤੇ ਡੀ.ਐੱਲ.ਐੱਫ. ਫੇਜ਼-2 'ਚਸਵੇਰੇ ਹੀ ਲੱਖਾਂ ਦੀ ਗਿਣਤੀ 'ਚ ਟਿੱਡੀਆਂ ਪਹੁੰਚ ਗਈਆਂ। ਇੱਥੇ ਇਨ੍ਹਆਂ ਟਿੱਡੀਆਂ ਨੇ ਦਰੱਖਤਾਂ ਦੇ ਪੱਤਿਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਸ਼ਾਮ ਤੱਕ ਇਸ਼ ਦੇ ਹਰਿਆਣਾ ਅਤੇ ਐੱਨ.ਸੀ.ਆਰ. ਦੇ ਹੋਰ ਇਲਾਕਿਆਂ 'ਚ ਵੀ ਪਹੁੰਚਣ ਦੀ ਉਮੀਦ ਹੈ। ਇਸਤੋਂ ਪਹਿਲਾਂ ਟਿੱਡੀਆਂ ਰਾਜਸਥਾਨ ਅਤੇ ਹਰਿਆਣਾ ਦੇ ਕਈ ਹੋਰ ਇਲਾਕਿਆਂ 'ਚ ਕਹਿਰ ਮਚਾ ਚੁਕੀਆਂ ਹਨ।

ਦੱਸਣਯੋਗ ਹੈ ਕਿ ਦੇਸ਼ ਦੇ ਕਈ ਰਾਜਾਂ 'ਚ ਪਿਛਲੇ 1-2 ਮਹੀਨੇ ਤੋਂ ਟਿੱਡੀ ਦਲਾਂ ਨੇ ਕਿਸਾਨਾਂ ਦੀ ਕਾਫ਼ੀ ਫਸਲ ਬਰਬਾਦ ਕਰ ਦਿੱਤੀ ਹੈ। ਟਿੱਡੀਆਂ ਦੇ ਹਮਲੇ ਨਾਲ ਕਿਸਾਨ ਅਤੇ ਸੂਬਾ ਸਰਕਾਰਾਂ ਸਾਰੇ ਚਿੰਤਤ ਹਨ।


author

DIsha

Content Editor

Related News