ਦਿੱਲੀ 'ਚ ਜਲ ਸੈਨਾ ਦੇ ਸੇਵਾ ਮੁਕਤ ਜਵਾਨ ਦਾ ਗੋਲੀ ਮਾਰ ਕੇ ਕਤਲ

Monday, Sep 21, 2020 - 12:25 PM (IST)

ਦਿੱਲੀ 'ਚ ਜਲ ਸੈਨਾ ਦੇ ਸੇਵਾ ਮੁਕਤ ਜਵਾਨ ਦਾ ਗੋਲੀ ਮਾਰ ਕੇ ਕਤਲ

ਨਵੀਂ ਦਿੱਲੀ- ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ 'ਚ ਇਕ ਐਤਵਾਰ ਰਾਤ ਜਲ ਸੈਨਾ ਦੇ ਸੇਵਾ ਮੁਕਤ ਜਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਨਾਲ ਨੇੜੇ-ਤੇੜੇ ਦੇ ਇਲਾਕੇ 'ਚ ਸਨਸਨੀ ਫੈਲ ਗਈ ਹੈ। ਸੂਚਨਾ ਤੋਂ ਬਾਅਦ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਉੱਥੇ ਹੀ ਦੋਸ਼ੀ ਸ਼ਖਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਨਾਲ ਹੀ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਜਾਣਕਾਰੀ ਅਨੁਸਾਰ, ਮ੍ਰਿਤਕ ਦੀ ਪਛਾਣ ਬਲਰਾਜ ਦੇਸ਼ਵਾਲ (55) ਦੇ ਰੂਪ 'ਚ ਕੀਤੀ ਗਈ ਹੈ। ਬਲਰਾਜ ਦੇਸ਼ਵਾਲ ਨੇਵੀ 'ਚੋਂ ਸੇਵਾ ਮੁਕਤ ਜਵਾਨ ਸਨ। ਉਹ ਫਿਲਹਾਲ ਪ੍ਰਾਪਰਟੀ ਡੀਲਰ ਦਾ ਕੰਮ ਕਰ ਰਹੇ ਸਨ। ਗ੍ਰਿਫ਼ਤਾਰ ਦੋਸ਼ੀ ਦਾ ਨਾਂ ਪ੍ਰਦੀਪ ਖੋਖਰ ਹੈ। ਜਾਣਕਾਰੀ ਅਨੁਸਾਰ, ਆਪਸੀ ਕਹਾਸੁਣੀ ਤੋਂ ਬਾਅਦ ਪ੍ਰਦੀਪ ਖੋਖਰ ਨੇ ਬਲਰਾਜ ਦੇਸ਼ਵਾਲ ਨੂੰ ਗੋਲੀ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਦੋਸ਼ੀ ਨੇ ਲਾਇਸੈਂਸੀ ਪਿਸਤੌਲ ਨਾਲ ਗੋਲੀ ਮਾਰੀ ਹੈ। ਜਲ ਸੈਨਾ ਦੇ ਸੇਵਾ ਮੁਕਤ ਜਵਾਨ ਦਾ ਕਾਤਲ ਹਰਿਆਣਾ 'ਚ ਅਧਿਆਪਕ ਹੈ।


author

DIsha

Content Editor

Related News