ਉਡੀਕ ਖ਼ਤਮ, ਦਿੱਲੀ ਦੇ ਵਿਧਾਇਕਾਂ ਨੂੰ ਹੁਣ ਹਰ ਮਹੀਨੇ ਮਿਲੇਗੀ 90,000 ਰੁਪਏ ਤਨਖ਼ਾਹ
Sunday, Mar 12, 2023 - 11:00 AM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ਅਤੇ ਭੱਤਾ ਲਗਭਗ 12 ਸਾਲ ਬਾਅਦ ਵਧ ਗਿਆ ਹੈ। ਕਾਨੂੰਨ, ਨਿਆਂ ਅਤੇ ਵਿਧਾਨਕ ਕਾਰਜ ਵਿਭਾਗ ਦੇ ਮੁੱਖ ਸਕੱਤਰ ਭਰਤ ਪਰਾਸ਼ਰ ਨੇ ਵਿਧਾਇਕਾਂ ਦੀ ਤਨਖ਼ਾਹ ਅਤੇ ਭੱਤਿਆਂ ’ਚ 66 ਫ਼ੀਸਦੀ ਤੋਂ ਵੱਧ ਦੇ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਦਿੱਲੀ ’ਚ ਹਰ ਇਕ ਵਿਧਾਇਕ ਨੂੰ ਤਨਖ਼ਾਹ ਅਤੇ ਭੱਤਿਆਂ ਦੇ ਰੂਪ ’ਚ ਹਰ ਮਹੀਨੇ 90,000 ਰੁਪਏ ਮਿਲਣਗੇ। ਦਰਅਸਲ ਕੇਂਦਰ ਸਰਕਾਰ ਨੇ ਬੀਤੇ ਸਾਲ ਵਿਧਾਇਕਾਂ ਦੀ ਤਨਖ਼ਾਹ ਵਧਾਉਣ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਸੀ। ਪਹਿਲਾਂ ਵਿਧਾਇਕਾਂ ਨੂੰ ਸਾਰੇ ਭੱਤੇ ਮਿਲਣ ਮਗਰੋਂ 54,000 ਰੁਪਏ ਪ੍ਰਤੀ ਮਹੀਨਾ ਮਿਲਦੇ ਸੀ, ਜਦਕਿ ਵਾਧੇ ਮਗਰੋਂ ਵਿਧਾਇਕਾਂ ਨੂੰ ਹਰ ਮਹੀਨੇ 90,000 ਰੁਪਏ ਮਿਲਣਗੇ।
ਇਹ ਵੀ ਪੜ੍ਹੋ- ਹੁਣ 80 ਸਾਲ ਤੋਂ ਵੱਧ ਉਮਰ ਦੇ ਵੋਟਰ ਘਰ ਬੈਠੇ ਹੀ ਪਾ ਸਕਣਗੇ ਵੋਟ
ਉੱਥੇ ਹੀ ਮੁੱਖ ਮੰਤਰੀ, ਵਿਧਾਨ ਸਭਾ ਸਪੀਕਰ ਅਤੇ ਉਪ-ਸਪੀਕਰ, ਚੀਫ ਵ੍ਹਿਪ ਅਤੇ ਵਿਰੋਧੀ ਧਿਰ ਦੇ ਨੇਤਾ ਦੀ ਤਨਖ਼ਾਹ ਅਤੇ ਭੱਤਾ ਵਧ ਕੇ 1.70 ਲੱਖ ਰੁਪਏ ਪ੍ਰਤੀ ਮਹੀਨਾ ਹੋ ਗਈ ਹੈ। ਤਨਖ਼ਾਹ ਅਤੇ ਭੱਤਿਆਂ ’ਚ ਵਾਧਾ ਬੀਤੀ 14 ਫਰਵਰੀ ਤੋਂ ਲਾਗੂ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦਿੱਲੀ ਦੇ ਵਿਧਾਇਕਾਂ ਦੀ ਤਨਖ਼ਾਹ ਅਤੇ ਭੱਤਾ 2011 ’ਚ ਵਧਾਇਆ ਗਿਆ ਸੀ। ਦਿੱਲੀ ’ਚ ਕੁਲ 70 ਵਿਧਾਇਕ ਹਨ।
ਇਹ ਵੀ ਪੜ੍ਹੋ- ਹਿਮਾਚਲ 'ਚ ਐਂਟਰੀ ਹੋਵੇਗੀ ਮਹਿੰਗੀ, ਘੁੰਮਣ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ
ਇਸ ਤਰ੍ਹਾਂ ਵਧੀ ਵਿਧਾਇਕਾਂ ਦੀ ਤਨਖ਼ਾਹ ਅਤੇ ਭੱਤਾ
ਭੱਤੇ | ਪਹਿਲਾਂ | ਹੁਣ |
ਤਨਖ਼ਾਹ | 12,000 | 30,000 |
ਵਿਧਾਨ ਸਭਾ ਭੱਤਾ | 18,000 | 25,000 |
ਕਿਰਾਇਆ ਭੱਤਾ | 6,000 | 10,000 |
ਟੈਲੀਫੋਨ ਭੱਤਾ | 8,000 | 10,000 |
ਸਕੱਤਰੇਤ ਭੱਤਾ | 10,000 | 15,000 |
ਇਹ ਵੀ ਪੜ੍ਹੋ- ਸਾਵਧਾਨ! ਕਈ ਦਿਨਾਂ ਤੋਂ ਹੈ ਬੁਖ਼ਾਰ ਜਾਂ ਖੰਘ, ਹੋ ਸਕਦੈ H3N2 ਵਾਇਰਸ, ਜਾਣੋ ਰੋਕਥਾਮ ਦੇ ਤਰੀਕੇ
ਵੱਖ-ਵੱਖ ਸੂਬਿਆਂ 'ਚ ਵਿਧਾਇਕਾਂ ਦੇ ਤਨਖ਼ਾਹ ਭੱਤੇ
ਉੱਤਰਾਖੰਡ | 1.98 ਲੱਖ |
ਹਿਮਾਚਲ ਪ੍ਰਦੇਸ਼ | 1.90 ਲੱਖ |
ਹਰਿਆਣਾ | 1.55 ਲੱਖ |
ਬਿਹਾਰ | 1.30 ਲੱਖ |
ਰਾਜਸਥਾਨ | 1,42,500 |
ਤੇਲੰਗਾਨਾ | 2,50,000 |
ਆਂਧਰਾ ਪ੍ਰਦੇਸ਼ | 1,25,000 |
ਗੁਜਰਾਤ | 1,05,000 |
ਉੱਤਰ ਪ੍ਰਦੇਸ਼ | 95,000 |
ਦਿੱਲੀ | 90,000 |