''ਬਲਿਊ'' ਅਤੇ ''ਪਿੰਕ'' ਲਾਈਨਾਂ ''ਤੇ 171 ਦਿਨਾਂ ਬਾਅਦ ਮੁੜ ਦੌੜੀ ਦਿੱਲੀ ਮੈਟਰੋ

Wednesday, Sep 09, 2020 - 10:31 AM (IST)

ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਮਹਾਮਾਰੀ ਕਾਰਨ 171 ਦਿਨਾਂ ਤੋਂ ਰੱਦ ਰਹੀ ਦਿੱਲੀ ਮੈਟਰੋ ਦੀ ਬਲਿਊ ਅਤੇ ਪਿੰਕ ਲਾਈਨ 'ਤੇ ਸੇਵਾਵਾਂ ਬੁੱਧਵਾਰ ਯਾਨੀ ਕਿ ਅੱਜ ਬਹਾਲ ਕਰ ਦਿੱਤੀਆਂ ਗਈਆਂ। ਪਹਿਲੇ ਪੜਾਅ ਵਿਚ ਇਨ੍ਹਾਂ ਲਾਈਨਾਂ 'ਤੇ ਟਰੇਨਾਂ ਸਵੇਰੇ 7 ਵਜੇ ਤੋਂ 11 ਵਜੇ ਤੱਕ ਅਤੇ ਸ਼ਾਮ 4 ਵਜੇ ਤੋਂ ਰਾਤ 8 ਵਜੇ ਤੱਕ ਚੱਲਣਗੀਆਂ। ਦਿੱਲੀ ਮੈਟਰੋ ਰੇਲ ਨਿਗਮ (ਡੀ. ਐੱਮ. ਆਰ. ਸੀ.) ਨੇ ਟਵੀਟ ਕੀਤਾ ਕਿ ਬਲਿਊ ਅਤੇ ਪਿੰਕ ਲਾਈਨਾਂ ਦੀਆਂ ਸੇਵਾਵਾਂ ਅੱਜ ਬਹਾਲ ਹੋ ਗਈਆਂ ਹਨ।

PunjabKesari

ਦਿੱਲੀ ਮੈਟਰੋ ਤੁਹਾਨੂੰ ਤੁਹਾਡੀ ਮੰਜ਼ਿਲ ਤੱਕ ਪਹੁੰਚਾਉਣ ਲਈ ਹੌਲੀ-ਹੌਲੀ ਸਿਸਟਮ ਨਾਲ ਮੁੜ ਸੇਵਾ ਵਿਚ ਉਪਲੱਬਧ ਹੋਵੇਗੀ। ਦੱਸ ਦੇਈਏ ਕਿ ਦਿੱਲੀ ਮੈਟਰੋ ਨੇ ਸੰਚਾਲਨ ਦੇ ਸਮੇਂ ਵਿਚ ਕਟੌਤੀ ਦੇ ਨਾਲ-ਨਾਲ ਸੋਮਵਾਰ ਤੋਂ ਯੈਲੋ ਲਾਈਨ 'ਤੇ ਸੇਵਾ ਪਹਿਲਾਂ ਹੀ ਬਹਾਲ ਕਰ ਦਿੱਤੀ ਸੀ। 

PunjabKesari

ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ 22 ਮਾਰਚ ਤੋਂ ਹੀ ਦਿੱਲੀ-ਐੱਨ. ਸੀ. ਆਰ. ਵਿਚ ਮੈਟਰੋ ਸੇਵਾ ਰੋਕ ਦਿੱਤੀ ਗਈ ਸੀ। ਰੈਪਿਡ ਮੈਟਰੋ ਅਤੇ ਯੈਲੋ ਲਾਈਨ 'ਤੇ ਸੋਮਵਾਰ ਨੂੰ ਸਾਂਝੇ ਰੂਪ ਨਾਲ ਕਰੀਬ 15,500 ਲੋਕਾਂ ਨੇ ਯਾਤਰਾ ਕੀਤੀ ਸੀ। ਉੱਥੇ ਹੀ ਮੰਗਲਵਾਰ ਨੂੰ ਕਰੀਬ 17,600 ਲੋਕਾਂ ਨੇ ਸਫ਼ਰ ਕੀਤਾ ਸੀ। ਕੇਂਦਰੀ ਗ੍ਰਹਿ ਮੰਤਰਾਲਾ ਨੇ ਦੇਸ਼ ਵਿਚ ਲੜੀਬੱਧ ਢੰਗ ਨਾਲ ਮੈਟਰੋ ਸੇਵਾਵਾਂ ਬਹਾਲ ਕਰਨ ਲਈ ਹਾਲ ਹੀ 'ਚ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਡੀ. ਐੱਮ. ਆਰ. ਸੀ. ਨੇ ਕਿਹਾ ਸੀ ਕਿ ਉਹ 7 ਤੋਂ 12 ਸਤੰਬਰ ਦਰਮਿਆਨ ਤਿੰਨ ਪੜਾਵਾਂ ਵਿਚ ਸੇਵਾਵਾਂ ਬਹਾਲ ਕਰੇਗਾ। ਡੀ. ਐੱਮ. ਆਰ. ਸੀ. ਨੇ ਲੋਕਾਂ ਨੂੰ ਬਹੂਤ ਹੀ ਜ਼ਰੂਰੀ ਹੋਣ 'ਤੇ ਹੀ ਮੈਟਰੋ 'ਚ ਸਫ਼ਰ ਕਰਨ ਦੀ ਅਪੀਲ ਕੀਤੀ ਹੈ। ਟਰੇਨ ਵਿਚ ਸਫਰ ਦੌਰਾਨ ਯਾਤਰੀਆਂ ਨੂੰ ਫੇਸ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਸਮਾਜਿਕ ਦੂਰੀ ਬਣਾ ਕੇ ਹੀ ਸਫਰ ਦੀ ਆਗਿਆ ਹੈ।


Tanu

Content Editor

Related News