ਭਾਜਪਾ ਕੁਝ ਉਦਯੋਗਪਤੀਆਂ ਦੇ ਫਾਇਦੇ ਲਈ ਲਿਆਈ ਹੈ ਇਹ ਖੇਤੀ ਕਾਨੂੰਨ : ਸਿਸੋਦੀਆ

Saturday, Feb 06, 2021 - 04:22 PM (IST)

ਭਾਜਪਾ ਕੁਝ ਉਦਯੋਗਪਤੀਆਂ ਦੇ ਫਾਇਦੇ ਲਈ ਲਿਆਈ ਹੈ ਇਹ ਖੇਤੀ ਕਾਨੂੰਨ : ਸਿਸੋਦੀਆ

ਅਹਿਮਦਾਬਾਦ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ 3 ਨਵੇਂ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀ ਚਾਹੀਦੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਭਾਜਪਾ ਕਿਸਾਨਾਂ ਦੇ ਹਿੱਤਾਂ ਦੀ ਅਣਦੇਖੀ ਕਰ ਕੇ ਕੁਝ ਉਦਯੋਗਪਤੀਆਂ ਦੇ ਫਾਇਦੇ ਲਈ ਇਹ ਕਾਨੂੰਨ ਲਿਆਈ ਹੈ। ਸਿਸੋਦੀਆ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੇ ਸਿਲਸਿਲੇ 'ਚ ਰੋਡ ਸ਼ੋਅ ਕਰਨ ਲਈ ਅਹਿਮਦਾਬਾਦ 'ਚ ਹਨ। ਉਨ੍ਹਾਂ ਦਾ ਇਹ ਬਿਆਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਸ਼ਨੀਵਾਰ ਨੂੰ ਰਾਸ਼ਟਰਵਿਆਪੀ ਚੱਕਾ ਜਾਮ ਦੌਰਾਨ ਆਇਆ।

ਇਹ ਵੀ ਪੜ੍ਹੋ: 3 ਘੰਟਿਆਂ ਬਾਅਦ ਸ਼ਾਂਤੀਪੂਰਨ ਢੰਗ ਨਾਲ ਖ਼ਤਮ ਹੋਇਆ ਕਿਸਾਨਾਂ ਦਾ 'ਚੱਕਾ ਜਾਮ'

ਸਿਸੋਦੀਆ ਨੇ ਕਿਹਾ,''ਦਿੱਲੀ 'ਚ ਹਾਈ ਅਲਰਟ ਹੈ ਪਰ ਦੇਸ਼ ਭਰ ਦੇ ਕਿਸਾਨਾਂ ਦੇ ਦਰਦ ਨੂੰ ਸਮਝਿਆ ਜਾ ਸਕਦਾ ਹੈ। ਮੈਂ ਦੇਖਿਆ ਕਿ ਗੁਜਰਾਤ ਦੇ ਕਿਸਾਨ ਵੀ (ਖੇਤੀ ਕਾਨੂੰਨਾਂ) ਨੂੰ ਲੈ ਕੇ ਆਪਣੇ ਸੁਝਾਅ ਰੱਖਣ ਲਈ ਦਿੱਲੀ ਗਏ ਹਨ।'' ਉਨ੍ਹਾਂ ਕਿਹਾ,''ਮੁੱਖ ਮੁੱਦਾ ਇਹ ਹੈ ਕਿ ਭਾਜਪਾ ਕਿਸਾਨਾਂ ਦੇ ਹਿੱਤਾਂ ਨੂੰ ਕਿਨਾਰੇ ਰੱਖ ਕੇ ਉਦਯੋਗਪਤੀਆਂ ਦੇ ਫ਼ਾਇਦੇ ਲਈ ਇਹ ਕਾਨੂੰਨ ਕਿਉਂ ਲੈ ਕੇ ਆਈ? ਅਤੇ ਜੇਕਰ ਭਾਜਪਾ ਸੋਚਦੀ ਹੈ ਕਿ ਕਾਨੂੰਨ ਕਿਸਾਨਾਂ ਦੇ ਹਿੱਤ 'ਚ ਹੈ ਅਤੇ ਉਹ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਤਾਂ ਉਹ ਕਿਸਾਨਾਂ ਦੀ ਮੰਗ ਕਿਉਂ ਨਹੀਂ ਮੰਨ ਲੈਂਦੀ? ਉਸ ਨੂੰ ਮੰਗਾਂ ਨੂੰ ਮੰਨ ਲੈਣਾ ਚਾਹੀਦਾ।''

ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਦੇ ਐਲਾਨ 'ਤੇ 'ਚੱਕਾ ਜਾਮ', ਪੰਜਾਬ ਤੋਂ ਰਾਜਸਥਾਨ ਤੱਕ ਰੋਕੇ ਰਸਤੇ


author

DIsha

Content Editor

Related News