ਸ਼ਰਾਬ ਤਸਕਰ ਦੀ ਦਹਿਸ਼ਤ; ਕਾਂਸਟੇਬਲ 'ਤੇ ਚੜ੍ਹਾ ਦਿੱਤੀ ਕਾਰ, ਮੌਤ
Sunday, Sep 29, 2024 - 01:03 PM (IST)
ਨਵੀਂ ਦਿੱਲੀ- ਦਿੱਲੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸ਼ਰਾਬ ਤਸਕਰ ਨੇ ਇਕ ਕਾਂਸਟੇਬਲ ਨੂੰ ਆਪਣੀ ਕਾਰ ਨਾਲ ਕੁਚਲ ਦਿੱਤਾ। ਕਾਂਸਟੇਬਲ ਦੀ ਮੌਤ ਹੋ ਗਈ ਅਤੇ ਸ਼ਰਾਬ ਤਸਕਰ ਫਰਾਰ ਹੈ।
ਇਹ ਵੀ ਪੜ੍ਹੋ- ਫਲੈਟ 'ਚੋਂ ਬਦਬੂ... ਸਲਫ਼ਾਸ ਦੀਆਂ ਗੋਲੀਆਂ, 5 ਮੌਤਾਂ ਦੀ ਕਹਾਣੀ ਜਾਣ ਕੰਬ ਜਾਵੇਗੀ ਰੂਹ
ਕੀ ਹੈ ਪੂਰਾ ਮਾਮਲਾ?
ਮਾਮਲਾ ਦਿੱਲੀ ਦੇ ਨਾਂਗਲੋਈ ਇਲਾਕੇ ਦਾ ਹੈ। ਇੱਥੇ ਕਾਂਸਟੇਬਲ ਸੰਦੀਪ ਨੂੰ ਸ਼ਰਾਬ ਤਸਕਰ ਨੇ ਕਾਰ ਨਾਲ ਕੁਚਲ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਸੂਤਰਾਂ ਮੁਤਾਬਕ ਨਾਂਗਲੋਈ ਪੁਲਸ ਸਟੇਸ਼ਨ 'ਚ ਤਾਇਨਾਤ ਸਿਪਾਹੀ ਨੂੰ ਸੂਚਨਾ ਮਿਲੀ ਸੀ ਕਿ ਸ਼ਰਾਬ ਦੀ ਤਸਕਰੀ ਕਰਨ ਵਾਲੇ ਦੀ ਕਾਰ ਆ ਰਹੀ ਹੈ ਤਾਂ ਉਸ ਨੇ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਪਰ ਉਹ ਨਹੀਂ ਰੁਕੀ ਅਤੇ ਕਾਂਸਟੇਬਲ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਵਿਚ ਕਾਂਸਟੇਬਲ ਦੀ ਮੌਤ ਹੋ ਗਈ। ਪੁਲਸ ਨੇ ਕਾਰ ਤਾਂ ਬਰਾਮਦ ਕਰ ਲਈ ਹੈ ਪਰ ਕਾਰ ਵਿਚੋਂ ਸ਼ਰਾਬ ਬਰਾਮਦ ਨਹੀਂ ਹੋਈ। ਕਾਰ ਚਾਲਕ ਫਰਾਰ ਹੈ। ਘਟਨਾ ਰਾਤ ਕਰੀਬ 3 ਵਜੇ ਦੀ ਹੈ। ਸੀਨੀਅਰ ਪੁਲਸ ਅਧਿਕਾਰੀ ਮੌਕੇ 'ਤੇ ਮੌਜੂਦ ਹਨ।
ਇਹ ਵੀ ਪੜ੍ਹੋ- ਸਕੂਲ 'ਚ ਸਿਹਤ ਵਿਗੜਨ ਕਾਰਨ ਮਾਸੂਮ ਦੀ ਮੌਤ, ਬੇਹੋਸ਼ੀ ਦੀ ਹਾਲਤ 'ਚ ਭੇਜਿਆ ਸੀ ਘਰ
ਦਿੱਲੀ ਪੁਲਸ ਵਲੋਂ ਜਾਰੀ ਇਕ ਬਿਆਨ ਮੁਤਾਬਕ ਜਦੋਂ ਸੰਦੀਪ ਨੇ ਵੇਖਿਆ ਕਿ ਕਾਰ ਡਰਾਈਵਰ ਲਾਪ੍ਰਵਾਹੀ ਨਾਲ ਵਾਹਨ ਚਲਾ ਰਿਹਾ ਹੈ ਤਾਂ ਕਾਂਸਟੇਬਲ ਨੇ ਡਰਾਈਵਰ ਨੂੰ ਅਜਿਹਾ ਨਾ ਕਰਨ ਲਈ ਕਿਹਾ। ਇਸ ਵਿਚ ਦੱਸਿਆ ਗਿਆ ਕਿ ਡਰਾਈਵਰ ਨੇ ਕਾਰ ਦੀ ਸਪੀਡ ਵਧਾ ਲਈ ਅਤੇ ਕਾਂਸਟੇਬਲ ਦੀ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤਾ ਅਤੇ ਉਸ ਨੂੰ 10 ਮੀਟਰ ਤੱਕ ਘਸੀੜਦਾ ਹੋਇਆ ਲੈ ਗਿਆ। ਬਿਆਨ ਵਿਚ ਦੱਸਿਆ ਗਿਆ ਕਾਂਸਟੇਬਲ ਸੰਦੀਪ ਨੂੰ ਪਹਿਲਾਂ ਸੋਨੀਆ ਹਸਪਤਾਲ ਵਿਚ ਦਾਖ਼ਲ ਕਰਵਾਇਆ ਅਤੇ ਇਸ ਤੋਂ ਬਾਅਦ ਪੱਛਮੀ ਵਿਹਾਰ ਦੇ ਬਾਲਾਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਬਿਆਨ ਮੁਤਾਬਕ ਸੀ. ਸੀ. ਟੀ. ਵੀ. ਫੁਟੇਜ ਤੋਂ ਪਤਾ ਲੱਗਾ ਹੈ ਕਿ ਸੰਦੀਪ ਨੇ ਕਾਰ ਡਰਾਈਵਰ ਨੂੰ ਵਾਹਨ ਦੀ ਸਪੀਡ ਹੌਲੀ ਕਰਨ ਦਾ ਇਸ਼ਾਰਾ ਕੀਤਾ ਸੀ। ਕਾਂਸਟੇਬਲ ਦੇ ਝਿੜਕਣ ਮਗਰੋਂ ਕਾਰ ਡਰਾਈਵਰ ਨੇ ਸਪੀਡ ਵਧਾ ਲਈ ਅਤੇ ਉਨ੍ਹਾਂ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਅਤੇ ਮੋਟਰਸਾਈਕਲ ਸਮੇਤ ਘਸੀੜਦਾ ਲੈ ਗਿਆ। ਜਿਸ ਕਾਰਨ ਸੰਦੀਪ ਦੇ ਸਿਰ 'ਚ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿਚ ਭਾਰਤੀ ਨਿਆਂ ਸੰਹਿਤਾ ਦੀ ਧਾਰਾ-103 (ਕਤਲ) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8