ਵਕੀਲਾਂ ਵਿਰੁੱਧ ਇਕਜੁਟ ਹੋਏ ਪੁਲਸ ਵਾਲੇ, ਕਾਲੀ ਪੱਟੀ ਬੰਨ੍ਹ ਕੀਤਾ ਪ੍ਰਦਰਸ਼ਨ

Tuesday, Nov 05, 2019 - 10:11 AM (IST)

ਵਕੀਲਾਂ ਵਿਰੁੱਧ ਇਕਜੁਟ ਹੋਏ ਪੁਲਸ ਵਾਲੇ, ਕਾਲੀ ਪੱਟੀ ਬੰਨ੍ਹ ਕੀਤਾ ਪ੍ਰਦਰਸ਼ਨ

ਨਵੀਂ ਦਿੱਲੀ— ਦਿੱਲੀ ਦੀ ਤੀਸ ਹਜ਼ਾਰੀ ਕੋਰਟ ਦੇ ਬਾਹਰ ਪੁਲਸ ਅਤੇ ਵਕੀਲਾਂ ਦਰਮਿਆਨ ਹੋਈ ਝੜਪ ਦਾ ਮਾਮਲਾ ਵਧਦਾ ਜਾ ਰਿਹਾ ਹੈ। ਮੰਗਲਵਾਰ ਸਵੇਰੇ ਦਿੱਲੀ ਪੁਲਸ ਹੈੱਡ ਕੁਆਰਟਰ ਦੇ ਬਾਹਰ ਭਾਰੀ ਗਿਣਤੀ 'ਚ ਦਿੱਲੀ ਪੁਲਸ ਦੇ ਜਵਾਨ ਇਕੱਠੇ ਹੋਏ ਹਨ। ਜਵਾਨ ਆਪਣੇ ਹੱਥ 'ਚ ਕਾਲੀ ਪੱਟੀ ਬੰਨ੍ਹ ਕੇ ਪੁੱਜੇ ਹਨ ਅਤੇ ਵਕੀਲਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਪ੍ਰਦਰਸ਼ਨ ਕਰ ਰਹੇ ਜਵਾਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਜ਼ਿਆਦਤੀ ਹੋ ਰਹੀ ਹੈ, ਉਹ ਬਿਲਕੁੱਲ ਗਲਤ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰਨਗੇ ਅਤੇ ਕਮਿਸ਼ਨਰ ਨੂੰ ਆਪਣੀ ਗੱਲ ਕਹਿਣਗੇ।

PunjabKesariਦਰਅਸਲ ਸ਼ਨੀਵਾਰ ਨੂੰ ਤੀਸ ਹਜ਼ਾਰੀ ਕੋਰਟ 'ਚ ਪੁਲਸ ਅਤੇ ਵਕੀਲ ਭਿੜ ਗਏ ਸਨ। ਦੋਹਾਂ ਦਰਮਿਆਨ ਮਾਮਲਾ ਇੰਨਾ ਵਧ ਗਿਆ ਕਿ ਪੁਲਸ ਨੂੰ ਫਾਇਰਿੰਗ ਕਰਨੀ ਪਈ। ਜਿਸ ਤੋਂ ਬਾਅਦ ਵਕੀਲਾਂ ਨੇ ਪੁਲਸ ਜੀਪ ਸਮੇਤ ਕਈ ਵਾਹਨਾਂ ਨੂੰ ਅੱਗ ਲੱਗਾ ਦਿੱਤੀ ਸੀ ਅਤੇ ਭੰਨ-ਤੋੜ ਕੀਤੀ ਸੀ। ਦੱਸਣਯੋਗ ਹੈ ਕਿ ਤੀਸ ਹਜ਼ਾਰੀ ਕੋਰਟ ਦੇ ਲਾਕਅੱਪ 'ਚ ਜਦੋਂ ਇਕ ਵਕੀਲ ਨੂੰ ਪੁਲਸ ਜਵਾਨਾਂ ਨੇ ਅੰਦਰ ਜਾਣ ਤੋਂ ਰੋਕਿਆ ਸੀ। ਉਸੇ ਤੋਂ ਬਾਅਦ ਕਹਾਸੁਣੀ ਵਧ ਗਈ ਸੀ ਅਤੇ ਦੋਵੇਂ ਪੱਖ ਆਹਮਣੇ-ਸਾਹਮਣੇ ਆ ਗਏ ਸਨ।

PunjabKesari


author

DIsha

Content Editor

Related News