ਦਿੱਲੀ-ਕਟੜਾ ਵਿਚਾਲੇ ਨਰਾਤੇ ਤੋਂ ਚੱਲੇਗੀ ਵੰਦੇ ਭਾਰਤ ਐਕਸਪ੍ਰੈਸ, ਜਾਣੋ ਪੂਰੀ ਡਿਟੇਲ

09/18/2019 9:14:45 PM

ਨਵੀਂ ਦਿੱਲੀ— ਦਿੱਲੀ ਤੋਂ ਕਟੜਾ ਵਿਚਾਲੇ ਦੂਜੀ ਵੰਦੇ ਭਾਰਤ ਐਕਸਪ੍ਰੈਸ ਟਰੇਨ ਅਕਤੂਬਰ ਤੋਂ ਸ਼ੁਰੂ ਹੋਵੇਗੀ। ਰੇਲ ਮੰਤਰੀ ਪਿਊਸ਼ ਗੋਇਲ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਨਰਾਤੇ ਮੌਕੇ ਇਹ ਟਰੇਨ ਸ਼ੁਰੂ ਕੀਤੀ ਜਾਵੇਗੀ। ਇੰਡੀਅਨ ਰੇਲਵੇ ਬੋਰਡ ਦੇ ਚੇਅਰਮੈਨ ਵਿਨੋਦ ਕੁਮਾਰ ਯਾਦਵ ਨੇ ਮੰਗਲਵਾਰ ਨੂੰ ਦੱਸਿਆ ਕਿ ਦੂਜੀ ਵੰਦੇ ਭਾਰਤ ਐਕਸਪ੍ਰੈਸ ਦਿੱਲੀ ਤੋਂ ਕਟੜਾ ਵਿਚਾਲੇ ਚੱਲੇਗੀ।

ਕੀ ਹੈ ਖਾਸ?
ਦਿੱਲੀ-ਕਟੜਾ ਰੂਟ 'ਤੇ ਚੱਲਣ ਵਾਲੀ ਵੰਦੇ ਭਾਰਤ ਟਰੇਨ ਪੂਰੀ ਤਰ੍ਹਾਂ ਏ.ਸੀ. ਹੈ। ਇਸ ਦਾ ਆਕਾਰ ਬੁਲੇਟ ਟਰੇਨ ਵਾਂਗ ਬਣਾਇਆ ਗਿਆ ਹੈ।
ਦਿੱਲੀ ਤੋਂ ਕਟੜਾ ਵਿਚਾਲੇ ਚੱਲਣ ਵਾਲੀ ਟਰੇਨ ਤਿੰਨ ਥਾਵਾਂ 'ਤੇ ਰੁਕੇਗੀ। ਇਸ ਦੇ ਸਟਾਪੇਜ ਹਨ ਅੰਬਾਲਾ, ਲੁਧਿਆਣਾ ਤੇ ਜੰਮੂ।
ਦਿੱਲੀ ਤੋਂ ਕਟੜਾ ਵਿਚਾਲੇ ਚੱਲਣ ਵਾਲੀ ਟਰੇਨ 'ਚ ਪਹਿਲਾਂ ਤੋਂ ਕੁਝ ਬਦਲਾਅ ਕੀਤੇ ਗਏ ਹਨ। ਇਸ ਟਰੇਨ 'ਚ ਆਰਾਮਦਾਇਕ ਸੀਟ ਅਤੇ ਪੈਂਟਰੀ ਸਪੇਸ ਹੈ।
ਇਸ ਹਾਈ ਸਪੀਡ ਟਰੇਨ ਤੋਂ ਦਿੱਲੀ ਤੋਂ ਕਟੜਾ ਜਾਣ 'ਚ ਪਹਿਲਾਂ ਦੇ ਮੁਕਾਬਲੇ ਘੱਟ ਸਮਾਂ ਲੱਗੇਗਾ। ਇਸ ਦਾ ਲਾਸ ਸਟੇਸ਼ਨ ਵੈਸ਼ਣੋ ਦੇਵੀ ਮੰਦਰ ਹੋਵੇਗਾ। ਉਥੇ ਤਕ ਪੁੱਜਣ 'ਚ ਇਸ ਨੂੰ 8 ਘੰਟੇ ਦਾ ਸਮਾਂ ਲੱਗੇਗਾ।
ਦਿੱਲੀ ਤੋਂ ਕਟੜਾ ਵਿਚਾਲੇ ਕੁਲ ਦੂਰੀ 655 ਕਿਲੋਮੀਟਰ ਹੈ। ਫਿਲਹਾਲ ਰਾਜਧਾਨੀ ਵਰਗੀ ਸੁਪਰਫਾਸਟ ਟਰੇਨ ਵੀ ਉਥੇ ਜਾਣ 'ਚ 12 ਘੰਟੇ ਦਾ ਸਮਾਂ ਲੈਂਦੀ ਹੈ।
ਰੇਲਵੇ ਬੋਰਡ ਨੇ ਵੰਦੇ ਭਾਰਤ ਐਕਸਪ੍ਰੈਸ ਲਈ ਦਿੱਲੀ-ਕਟੜਾ ਰੂਟ ਇਸ ਲਈ ਚੁਣਿਆ ਕਿਉਂਕਿ ਉਥੇ ਜਾਣ ਵਾਲੇ ਤੀਰਥਯਾਤਰੀਆਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ। ਰੇਲਵੇ ਬੋਰਡ ਨੂੰ ਉਮੀਦ ਹੈ ਕਿ ਇਸ ਰੂਟ 'ਤੇ ਉਸ ਦੀ ਵਧੀਆ ਕਮਾਈ ਹੋਵੇਗੀ।
ਵੰਦੇ ਭਾਰਤ ਐਕਸਪ੍ਰੈਸ ਸਵੇਰੇ 6 ਵਜੇ ਦਿੱਲੀ ਤੋਂ ਚੱਲ ਕੇ ਦੁਪਹਿਰ 2 ਵਜੇ ਕਟੜਾ ਪਹੁੰਚੇਗੀ।
ਕਟੜਾ ਤੋਂ ਦਿੱਲੀ ਦੀ ਗੱਲ ਕਰੀਏ ਤਾਂ ਇਹ ਸ਼ਾਮ 3 ਵਜੇ ਚੱਲ ਕੇ ਰਾਤ 11 ਵਜੇ ਦਿੱਲੀ ਪਹੁੰਚੇਗੀ।
130 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਇਹ ਟਰੇਨ ਹਰ ਸਟੇਸ਼ਨ 'ਤੇ ਸਿਰਫ 2 ਮਿੰਟ ਰੁਕੇਗੀ।


Inder Prajapati

Content Editor

Related News