ਦਿੱਲੀ ਦਾ ਸਭ ਤੋਂ ਛੋਟਾ ਤੇ ਖੂਬਸੂਰਤ ਘਰ, ਦੇਖਣ ਲਈ ਪੁੱਜ ਰਹੇ ਨੇ ਲੋਕ (ਵੀਡੀਓ)

09/02/2019 10:46:01 AM

ਨਵੀਂ ਦਿੱਲੀ— ਦਿੱਲੀ ’ਚ ਇਹ ਖੂਬਸੂਰਤ ਤੇ ਛੋਟਾ ਘਰ ਲੋਕਾਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਚਰਚਾ ਦਾ ਵਿਸ਼ਾ ਇਸ ਲਈ ਬਣਿਆ ਹੋਇਆ ਹੈ, ਕਿਉਂਕਿ ਇਹ ਘਰ 40, 20 ਜਾਂ 10 ਗਜ਼ ਵਿਚ ਨਹੀਂ ਸਿਰਫ 6 ਗਜ਼ ’ਚ ਬਣਾਇਆ ਗਿਆ ਹੈ। ਇਸ ਘਰ ਨੂੰ ਘਰ ਨਹੀਂ ਅਜੂਬਾਘਰ ਕਹੀਏ ਤਾਂ ਗਲਤ ਨਹੀਂ ਹੋਵੇਗਾ, ਕਿਉਂਕਿ ਇੰਨੀ ਥਾਂ ’ਚ ਤਾਂ ਲੋਕ ਚਾਹ ਦਾ ਖੋਖਾ ਚਲਾਉਂਦੇ ਹਨ। ਇਹ ਘਰ ਬੁਰਾੜੀ ਇਲਾਕੇ ਵਿਚ ਬਣਿਆ ਹੋਇਆ ਹੈ, ਜਿਸ ’ਚ 4 ਲੋਕਾਂ ਦੀ ਫੈਮਿਲੀ ਰਹਿ ਰਹੀ ਹੈ। ਘਰ ਨੂੰ ਦੇਖ ਕੇ ਕਾਰੀਗਰ ਦੀ ਤਰੀਫ ਕੀਤੀ ਜਾਵੇ ਜਾਂ ਹੈਰਾਨੀ। ਹਕੀਕਤ ਇਹ ਹੈ ਕਿ ਆਪਣੇ 6 ਗਜ਼ ਦੇ ਵਜੂਦ ਤੋਂ ਇਹ ਘਰ ਇਲਾਕੇ ਦੀ ਪਹਿਚਾਣ ਬਣਦਾ ਜਾ ਰਿਹਾ ਹੈ। ਇਸ ਘਰ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆ ਰਹੇ ਹਨ।
ਘਰ ’ਚ ਐਂਟਰੀ ਕਰਨ ਲਈ ਦਰਵਾਜ਼ਾ ਖੁੱਲ੍ਹਦੇ ਹੀ ਪੌੜੀਆਂ ਤੁਹਾਨੂੰ ਪਹਿਲੀ ਮੰਜ਼ਲ ’ਤੇ ਲੈ ਜਾਣਗੀਆਂ। ਗਰਾਊਂਡ ਫਲੋਰ ’ਤੇ ਸਿਰਫ ਬਾਥਰੂਮ ਹੈ। ਪੌੜੀਆਂ ਚੜ੍ਹਦੇ ਹੀ ਬੈੱਡਰੂਮ ਹੈ। ਬੈੱਡਰੂਮ ਤੋਂ ਪੌੜੀਆਂ ਉੱਪਰ ਚੜ੍ਹਦੇ ਹਾਂ ਤਾਂ ਉੱਪਰ ਰਸੋਈ ਘਰ ਅਤੇ ਬੈਠਣ ਲਈ ਥਾਂ ਹੈ। ਇਸ ਤੋਂ ਉੱਪਰ ਦੀ ਮੰਜ਼ਲ ’ਤੇ ਫਿਰ ਟਾਇਲਟ ਅਤੇ ਬਾਥਰੂਮ ਹੈ। ਸਭ ਤੋਂ ਉੱਪਰ ਪਾਣੀ ਦੀ ਟੰਕੀ ਰੱਖੀ ਗਈ ਹੈ। ਘਰ ’ਚ ਖਿੜਕੀਆਂ ਖੁੱਲ੍ਹੀਆਂ ਹਨ ਅਤੇ ਅੰਦਰ ਦਮ ਨਹੀਂ ਘੁੱਟਦਾ ਸਗੋਂ ਹਵਾਦਾਰ ਹੈ। ਇਸ ਘਰ ਦੇ ਮਾਲਕ ਨੇ ਇਸ ਘਰ ਨੂੰ ਕਿਰਾਏ ’ਤੇ ਦਿੱਤਾ ਹੋਇਆ ਹੈ। 


Tanu

Content Editor

Related News