ਹੋਮ ਗਾਰਡ ਦੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ, 12ਵੀਂ ਪਾਸ ਉਮੀਦਵਾਰ ਕਰਨ ਅਪਲਾਈ

01/29/2024 12:17:39 PM

ਨਵੀਂ ਦਿੱਲੀ- ਦਿੱਲੀ ਵਿਚ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਨੌਜਵਾਨਾਂ ਲਈ ਖੁਸ਼ਖ਼ਬਰੀ ਹੈ। ਹੋਮ ਗਾਰਡ ਦੇ ਡਾਇਰੈਕਟੋਰੇਟ ਜਨਰਲ ਨੇ ਦਿੱਲੀ 'ਚ ਹੋਮ ਗਾਰਡ ਦੀ ਭਰਤੀ ਲਈ ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ http://dghgenrollment.in 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।

ਦਿੱਲੀ ਹੋਮ ਗਾਰਡ ਭਰਤੀ 2024 ਨੋਟੀਫਿਕੇਸ਼ਨ ਮੁਤਾਬਕ ਹੋਮ ਗਾਰਡਜ਼ ਦੀਆਂ ਕੁੱਲ 10285 ਅਸਾਮੀਆਂ ਨੂੰ ਭਰਿਆ ਜਾਵੇਗਾ। ਜਿਨ੍ਹਾਂ ਨੂੰ 2 ਵਾਧੂ ਸਾਲਾਂ ਦੀ ਮਿਆਦ ਲਈ ਵਧਾਇਆ ਜਾ ਸਕਦਾ ਹੈ। ਯੋਗ ਉਮੀਦਵਾਰ 13 ਫਰਵਰੀ 2024 ਤੱਕ ਅਧਿਕਾਰਤ ਵੈੱਬਸਾਈਟ ਰਾਹੀਂ ਆਨਲਾਈਨ ਅਪਲਾਈ ਕਰ ਸਕਦੇ ਹਨ।

12ਵੀਂ ਪਾਸ ਅਪਲਾਈ ਕਰੋ

ਕਿਸੇ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਪਾਸ ਕਰਨ ਵਾਲੇ ਉਮੀਦਵਾਰ ਦਿੱਲੀ ਹੋਮ ਗਾਰਡ ਭਰਤੀ ਲਈ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਉਨ੍ਹਾਂ 10ਵੀਂ ਪਾਸ ਉਮੀਦਵਾਰਾਂ ਨੂੰ ਵੀ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਹੈ ਜੋ ਸਾਬਕਾ ਸੈਨਿਕ/ਸਾਬਕਾ ਸੀ. ਏ. ਪੀ. ਐਫ ਕਰਮਚਾਰੀ ਹਨ। 

ਉਮਰ ਹੱਦ

ਉਮਰ ਹੱਦ ਦੀ ਗੱਲ ਕਰੀਏ ਤਾਂ ਯੋਗ ਬਿਨੈਕਾਰਾਂ ਦੀ ਉਮਰ 25 ਸਾਲ ਤੋਂ ਘੱਟ ਜਾਂ 45 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ। ਹਾਲਾਂਕਿ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਸਰਕਾਰੀ ਨਿਯਮਾਂ ਅਨੁਸਾਰ ਉਪਰਲੀ ਉਮਰ ਹੱਦ 'ਚ ਛੋਟ ਦਿੱਤੀ ਜਾਵੇਗੀ। ਉਮੀਦਵਾਰਾਂ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਨੋਟੀਫਿਕੇਸ਼ਨ ਨੂੰ ਧਿਆਨ ਨਾਲ ਪੜ੍ਹਨ ਦੀ ਸਲਾਹ ਦਿੱਤੀ ਜਾਂਦੀ ਹੈ।

ਅਰਜ਼ੀ ਫੀਸ

ਆਨਲਾਈਨ ਅਪਲਾਈ ਕਰਨ ਲਈ ਉਮੀਦਵਾਰਾਂ ਨੂੰ  100 ਰੁਪਏ ਅਤੇ ਸੁਵਿਧਾ ਫੀਸ ਦਾ ਭੁਗਤਾਨ ਕਰਨਾ ਪਵੇਗਾ। ਇਕ ਵਾਰ ਭੁਗਤਾਨ ਕਰਨ ਤੋਂ ਬਾਅਦ ਅਰਜ਼ੀ ਫੀਸ ਕਿਸੇ ਵੀ ਸਥਿਤੀ ਵਿਚ ਵਾਪਸ ਨਹੀਂ ਕੀਤੀ ਜਾਵੇਗੀ।

ਚੋਣ ਪ੍ਰਕਿਰਿਆ

ਯੋਗ ਬਿਨੈਕਾਰਾਂ ਦੀ ਚੋਣ ਦੋ ਮੁੱਖ ਪੜਾਵਾਂ ਵਿਚ ਕੀਤੀ ਜਾਵੇਗੀ - PMET (ਭੌਤਿਕ ਮਾਪ ਅਤੇ ਯੋਗਤਾ ਟੈਸਟ) ਅਤੇ ਇਕ ਲਿਖਤੀ ਪ੍ਰੀਖਿਆ। ਆਰਜ਼ੀ ਤੌਰ 'ਤੇ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦਾ ਮੈਡੀਕਲ ਟੈਸਟ ਵੀ ਕਰਵਾਇਆ ਜਾਵੇਗਾ। ਪੁਰਸ਼ ਬਿਨੈਕਾਰਾਂ ਲਈ ਘੱਟੋ-ਘੱਟ ਉਚਾਈ 165 ਸੈਂਟੀਮੀਟਰ ਹੈ ਅਤੇ ਔਰਤ ਬਿਨੈਕਾਰਾਂ ਲਈ ਘੱਟੋ-ਘੱਟ ਉਚਾਈ 152 ਸੈਂਟੀਮੀਟਰ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫ਼ਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


Tanu

Content Editor

Related News