ਦਿੱਲੀ ਹਾਈ ਕੋਰਟ ਨੇ ਉਮਰ ਅਬਦੁੱਲਾ ਦੀ ਤਲਾਕ ਦੀ ਪਟੀਸ਼ਨ ਖਾਰਜ ਕੀਤੀ

Tuesday, Dec 12, 2023 - 11:50 AM (IST)

ਦਿੱਲੀ ਹਾਈ ਕੋਰਟ ਨੇ ਉਮਰ ਅਬਦੁੱਲਾ ਦੀ ਤਲਾਕ ਦੀ ਪਟੀਸ਼ਨ ਖਾਰਜ ਕੀਤੀ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਦੀ ਤਲਾਕ ਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਅਪੀਲ ਸੁਣਵਾਈ ਯੋਗ ਨਹੀਂ ਹੈ। ਜੱਜ ਸੰਜੀਵ ਸੱਚਦੇਵਾ ਅਤੇ ਜੱਜ ਵਿਕਾਸ ਮਹਾਜਨ ਦੀ ਬੈਂਚ ਨੇ ਹੇਠਲੀ ਅਦਾਲਤ ਦੇ ਉਸ ਆਦੇਸ਼ ਨੂੰ ਬਰਕਰਾਰ ਰੱਖਿਆ, ਜਿਸ ਨੇ ਅਬਦੁੱਲਾ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਕਿ ਹੇਠਲੀ ਅਦਾਲਤ ਦੇ 2016 ਦੇ ਫ਼ੈਸਲੇ ਖ਼ਿਲਾਫ਼ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਵਲੋਂ ਦਾਇਰ ਅਪੀਲ 'ਚ ਕੋਈ ਦਮ ਨਹੀਂ ਹੈ।

ਇਹ ਵੀ ਪੜ੍ਹੋ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ : ਕੇਂਦਰ ਸਰਕਾਰ ਦਾ ਧਾਰਾ 370 ਨੂੰ ਹਟਾਉਣ ਦਾ ਫ਼ੈਸਲਾ ਰੱਖਿਆ ਬਰਕਰਾਰ

ਅਬਦੁੱਲਾ ਨੇ ਵੱਖ ਰਹਿ ਰਹੀ ਪਤਨੀ ਪਾਇਲ ਅਬਦੁੱਲਾ ਤੋਂ ਇਸ ਆਧਾਰ 'ਤੇ ਤਲਾਕ ਮੰਗਿਆ ਹੈ ਕਿ ਪਾਇਲ ਨੇ ਉਨ੍ਹਾਂ ਨਾਲ ਬੇਰਹਿਮ ਵਿਹਾਰ ਕੀਤਾ ਹੈ। ਬੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ,''ਸਾਨੂੰ ਪਰਿਵਾਰਕ ਅਦਾਲਤ ਦੇ ਇਸ ਵਿਚਾਰ 'ਚ ਕੋਈ ਖ਼ਾਮੀ ਨਹੀਂ ਮਿਲੀ ਕਿ ਬੇਰਹਿਮੀ ਦੇ ਦੋਸ਼ ਅਸਪੱਸ਼ਟ ਅਤੇ ਨਾ-ਮਨਜ਼ੂਰ ਹਨ। ਅਪੀਲਕਰਤਾ ਆਪਣੇ ਪ੍ਰਤੀ ਸਰੀਰਕ ਜਾਂ ਮਾਨਸਿਕ, ਅਜਿਹੇ ਕਿਸੇ ਵੀ ਕੰਮ ਨੂੰ ਸਾਬਿਤ ਕਰਨ 'ਚ ਅਸਫ਼ਲ ਰਹੇ, ਜਿਸ ਨੂੰ ਬੇਰਹਿਮ ਵਿਹਾਰ ਕਿਹਾ ਜਾ ਸਕੇ।'' ਹੇਠਲੀ ਅਦਾਲਤ ਨੇ 30 ਅਗਸਤ 2016 ਨੂੰ ਅਬਦੁੱਲਾ ਦੀ ਤਲਾਕ ਦੀ ਅਪੀਲ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਹੇਠਲੀ ਅਦਾਲਤ ਨੇ ਕਿਹਾ ਸੀ ਕਿ ਅਬਦੁੱਲਾ 'ਬੇਰਹਿਮ' ਦੇ ਆਪਣੇ ਦਾਅਵਿਆਂ ਨੂੰ ਸਾਬਿਤ ਨਹੀਂ ਕਰ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News