ਜੇਲ੍ਹ 'ਚ ਬੰਦ MP ਨੂੰ ਮਿਲੀ ਪੈਰੋਲ, ਸੰਸਦ ਸੈਸ਼ਨ 'ਚ ਹੋ ਸਕਣਗੇ ਸ਼ਾਮਲ

Monday, Feb 10, 2025 - 03:14 PM (IST)

ਜੇਲ੍ਹ 'ਚ ਬੰਦ MP ਨੂੰ ਮਿਲੀ ਪੈਰੋਲ, ਸੰਸਦ ਸੈਸ਼ਨ 'ਚ ਹੋ ਸਕਣਗੇ ਸ਼ਾਮਲ

ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸੋਮਵਾਰ ਨੂੰ ਜੇਲ੍ਹ 'ਚ ਬੰਦ ਸੰਸਦ ਮੈਂਬਰ ਅਬਦੁਲ ਰਾਸ਼ਿਦ ਸ਼ੇਖ ਉਰਫ਼ ਇੰਜੀਨੀਅਰ ਰਾਸ਼ਿਦ ਨੂੰ ਸੰਸਦ ਦੀ ਕਾਰਵਾਈ 'ਚ ਸ਼ਾਮਲ ਹੋਣ ਲਈ 2 ਦਿਨ ਦੀ ਕਸਟਡੀ ਪੈਰੋਲ ਦੇ ਦਿੱਤੀ। ਜਸਟਿਸ ਵਿਕਾਸ ਮਹਾਜਨ ਨੇ ਕਿਹਾ ਕਿ ਰਾਸ਼ਿਦ 11 ਅਤੇ 13 ਫਰਵਰੀ ਨੂੰ ਸੰਸਦ ਦੀ ਕਾਰਵਾਈ 'ਚ ਹਿੱਸਾ ਲੈ ਸਕਦੇ ਹਨ। ਰਾਸ਼ਿਦ 'ਤੇ ਜ਼ਮਾਨਤ ਵਜੋਂ ਕੁਝ ਸ਼ਰਤਾਂ ਲਗਾਈਆਂ ਗਈਆਂ ਹਨ, ਜਿਨ੍ਹਾਂ 'ਚ ਮੋਬਾਇਲ ਫੋਨ ਦੀ ਵਰਤੋਂ ਨਾ ਕਰਨਾ ਵੀ ਸ਼ਾਮਲ ਹੈ। ਬਾਰਾਮੂਲਾ ਦੇ ਸੰਸਦ ਮੈਂਬਰ ਅੱਤਵਾਦ ਫੰਡਿੰਗ ਦੇ ਮਾਮਲੇ 'ਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ। ਉਸ 'ਤੇ ਦੋਸ਼ ਹੈ ਕਿ ਉਸ ਨੇ ਜੰਮੂ ਕਸ਼ਮੀਰ 'ਚ ਵੱਖਵਾਦੀਆਂ ਅਤੇ ਅੱਤਵਾਦੀ ਸਮੂਹਾਂ ਦਾ ਵਿੱਤ ਪੋਸ਼ਣ ਕੀਤਾ। 

ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ

ਰਾਸ਼ਿਦ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਪਿਛਲੇ ਸਾਲ ਲੋਕ ਸਭਾ ਲਈ ਚੁਣੇ ਜਾਣ ਤੋਂ ਬਾਅਦ, ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਦੀ ਅਦਾਲਤ ਨੇ ਉਸ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਉਸ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਸੀ ਕਿਉਂਕਿ ਇਹ ਇਕ ਵਿਸ਼ੇਸ਼ ਐੱਮਪੀ/ਐੱਮਐੱਲਏ ਅਦਾਲਤ ਨਹੀਂ ਸੀ ਅਤੇ ਇਸ ਲਈ ਉਸ ਨੂੰ ਕੋਈ ਰਾਹਤ ਨਹੀਂ ਮਿਲੀ। ਅੰਤਰਿਮ ਰਾਹਤ ਵਜੋਂ ਉਸ ਨੇ ਹਿਰਾਸਤ ਪੈਰੋਲ ਦੇਣ ਦੀ ਬੇਨਤੀ ਕੀਤੀ। ਹਿਰਾਸਤ ਪੈਰੋਲ ਦੇਣ ਦਾ ਵਿਰੋਧ ਕਰਦੇ ਹੋਏ, ਐੱਨਆਈਏ ਦੇ ਵਕੀਲ ਨੇ ਕਿਹਾ ਕਿ ਰਾਸ਼ਿਦ ਨੂੰ ਸੰਸਦ ਦੀ ਕਾਰਵਾਈ 'ਚ ਸ਼ਾਮਲ ਹੋਣ ਦਾ ਕੋਈ ਅਧਿਕਾਰ ਨਹੀਂ ਹੈ ਅਤੇ ਉਸ ਨੇ ਰਾਹਤ ਦੀ ਮੰਗ ਕਰਦੇ ਸਮੇਂ ਕੋਈ 'ਖਾਸ ਉਦੇਸ਼' ਨਹੀਂ ਦੱਸਿਆ ਹੈ। ਏਜੰਸੀ ਨੇ ਸੁਰੱਖਿਆ ਚਿੰਤਾਵਾਂ ਵੀ ਜ਼ਾਹਰ ਕੀਤੀਆਂ। ਰਾਸ਼ਿਦ ਨੂੰ 2019 'ਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ ਦੇ ਤਹਿਤ ਮਨੀ ਲਾਂਡਰਿੰਗ ਮਾਮਲੇ 'ਚ ਸ਼ਾਮਲ ਹੋਣ ਅਤੇ ਦੇਸ਼ ਵਿਰੁੱਧ ਜੰਗ ਛੇੜਨ ਦੇ ਦੋਸ਼ਾਂ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦਾ ਮਾਮਲਾ ਜੰਮੂ-ਕਸ਼ਮੀਰ ਵਿੱਚ ਵੱਖਵਾਦੀ ਗਤੀਵਿਧੀਆਂ ਨੂੰ ਫੰਡ ਦੇਣ ਨਾਲ ਸਬੰਧਤ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News