ਦਿੱਲੀ ਹਾਈ ਕੋਰਟ ਨੇ ਕਮਲ ਹਾਸਨ ਵਿਰੁੱਧ ਪਟੀਸ਼ਨ ਨੂੰ ਸੁਣਨ ਤੋਂ ਕੀਤਾ ਇਨਕਾਰ

Wednesday, May 15, 2019 - 01:37 PM (IST)

ਦਿੱਲੀ ਹਾਈ ਕੋਰਟ ਨੇ ਕਮਲ ਹਾਸਨ ਵਿਰੁੱਧ ਪਟੀਸ਼ਨ ਨੂੰ ਸੁਣਨ ਤੋਂ ਕੀਤਾ ਇਨਕਾਰ

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਚੋਣ ਕਮਿਸ਼ਨ ਨੂੰ ਚੋਣਾਵੀ ਬੜ੍ਹਤ ਵਧਾਉਣ ਦੇ ਮਕਸਦ ਨਾਲ ਧਰਮ ਦੀ ਗਲਤ ਵਰਤੋਂ 'ਤੇ ਪਾਬੰਦੀ ਲਗਾਉਣ ਦੇ ਨਿਰਦੇਸ਼ ਦੇਣ ਦੀ ਮੰਗ ਵਾਲੀ ਭਾਜਪਾ ਨੇਤਾ ਵਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। ਹਾਈ ਕੋਰਟ ਨੇ ਕਮਿਸ਼ਨ ਨੂੰ ਕਿਹਾ ਕਿ ਉਹ ਭਾਜਪਾ ਨੇਤਾ ਅਸ਼ਵਨੀ ਕੁਮਾਰ ਉਪਾਧਿਆਏ ਦੇ ਅਭਿਨੇਤਾ ਤੋਂ ਨੇਤਾ ਬਣੇ ਕਮਲ ਹਾਸਨ ਵਲੋਂ ਹਾਲ 'ਚ ਕੀਤੀ ਗਈ ਟਿੱਪਣੀ ਦੇ ਮਾਮਲੇ 'ਚ ਪ੍ਰਤੀਨਿਧੀਤੱਵ 'ਤੇ ਫੈਸਲਾ ਕਰਨ। 

ਜ਼ਿਕਰਯੋਗ ਹੈ ਕਿ ਹਾਸਨ ਨੇ ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੋਡਸੇ ਦਾ ਜ਼ਿਕਰ ਕਰਦੇ ਹੋਏ ਕਿਹਾ ਸੀ,''ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਇਕ ਹਿੰਦੂ ਸੀ।'' ਇਹ ਪਟੀਸ਼ਨ ਉਪਾਧਿਆਏ ਨੇ ਦਾਖਲ ਕੀਤੀ ਹੈ ਅਤੇ ਇਸ 'ਚ ਚੋਣਾਵੀ ਲਾਭ ਲਈ ਧਰਮ ਦੀ ਗਲਤ ਵਰਤੋਂ ਨੂੰ ਲੈ ਕੇ ਦਲਾਂ ਦਾ ਰਜਿਸਟਰੇਸ਼ਨ ਰੱਦ ਕਰਨ ਅਤੇ ਉਮੀਦਵਾਰਾਂ ਨੂੰ ਚੋਣ ਲੜਨ ਤੋਂ ਰੋਕ ਲਗਾਉਣ ਦੀ ਮੰਗ ਕੀਤੀ ਹੈ।


author

DIsha

Content Editor

Related News