ਹਾਈ ਕੋਰਟ ਦਾ ਵੱਡਾ ਫ਼ੈਸਲਾ: ਬਾਲਗ ਕੁੜੀ ਆਪਣੀ ਮਰਜ਼ੀ ਨਾਲ ਵਿਆਹ ਕਰਾਉਣ ਲਈ ਅਜ਼ਾਦ
Thursday, Nov 26, 2020 - 01:26 PM (IST)
ਨਵੀਂ ਦਿੱਲੀ (ਭਾਸ਼ਾ): ਦਿੱਲੀ ਹਾਈ ਕੋਰਟ ਨੇ ਵੱਡਾ ਫ਼ੈਸਲਾ ਲੈਂਦੇ ਹੋਏ ਕਿਹਾ ਕਿ ਬਾਲਗ ਕੁੜੀ ਆਪਣੀ ਮਰਜ਼ੀ ਨਾਲ ਕਿਸੇ ਨਾਲ ਵੀ ਰਹਿਣ ਲਈ ਆਜ਼ਾਦ ਹੈ। ਅਦਾਲਤ ਨੇ ਪੁਲਸ ਨੂੰ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਘਰ ਛੱਡ ਕੇ ਜਾਣ ਵਾਲੀ ਅਤੇ ਆਪਣੀ ਪਸੰਦ ਦੇ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀ 20 ਸਾਲ ਦੀ ਮੁਟਿਆਰ ਦੇ ਮਾਪਿਆਂ ਦੀ ਕਾਊਂਸਲਿੰਗ ਕਰੇ ਅਤੇ ਉਨ੍ਹਾਂ ਨੂੰ ਸਮਝਾਵੇ ਕਿ ਉਹ ਆਪਣੀ ਧੀ ਤੇ ਜਵਾਈ ਨੂੰ ਨਾ ਧਮਕਾਉਣ। ਨਾਲ ਹੀ ਕਾਨੂੰਨ ਨੂੰ ਵੀ ਆਪਣੇ ਹੱਥਾਂ 'ਚ ਨਾ ਲੈਣ। ਬੈਂਚ ਨੇ ਕਿਹਾ ਕਿ ਮੁਟਿਆਰ ਨੂੰ ਪਤੀ ਨਾਲ ਰਹਿਣ ਦੀ ਆਗਿਆ ਹੈ।
ਇਹ ਵੀ ਪੜ੍ਹੋ : ਕਲਯੁੱਗੀ ਮਾਪਿਆਂ ਦਾ ਕਾਰਾ: ਇਕ ਦਿਨ ਦਾ ਬੱਚਾ ਹਸਪਤਾਲ ਛੱਡ ਹੋਏ ਗ਼ਾਇਬ, ਬੱਚੇ ਦੀ ਹੋਈ ਮੌਤ
ਪਤੀ ਨੂੰ ਪਤਨੀ ਨੂੰ ਆਪਣੇ ਘਰ ਲੈ ਜਾਣ ਦਾ ਆਦੇਸ਼
ਹਾਈਕੋਰਟ ਨੇ ਕਿਹਾ ਕਿ ਬਾਲਗ ਹੋਣ ਕਾਰਣ ਕੁੜੀ ਦਾ ਅਧਿਕਾਰ ਹੈ ਕਿ ਉਹ ਜਿਥੇ ਚਾਹੇ ਅਚੇ ਜਿਸ ਨਾਲ ਚਾਹੇ ਰਹਿ ਸਕਦੀ ਹੈ। ਜਸਟਿਸ ਵਿਪਨ ਸੰਘੀ ਅਤੇ ਜਸਟਿਸ ਰਜਨੀਸ਼ ਭਟਨਾਗਰ ਦੇ ਬੈਂਚ ਨੇ ਨਿਰਦੇਸ਼ ਦਿੱਤੇ ਕਿ ਕੁੜੀ ਨੂੰ ਆਪਣੇ ਪਤੀ ਨਾਲ ਰਹਿਣ ਦੀ ਆਗਿਆ ਹੈ। ਅਦਾਲਤ ਨੇ ਪੁਲਸ ਨੂੰ ਉਸ ਵਿਅਕਤੀ ਨੂੰ ਘਰ ਲਿਜਾਣ ਨੂੰ ਕਿਹਾ।
ਇਹ ਵੀ ਪੜ੍ਹੋ : ਨਵ-ਵਿਆਹੁਤਾ ਨੇ ਥਾਣਾ ਮੁਖੀ 'ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼, ਅੱਗਿਓਂ ਥਾਣਾ ਮੁਖੀ ਨੇ ਕੀਤੇ ਹੈਰਾਨੀਜਨਕ ਖ਼ੁਲਾਸੇ
ਧੀ-ਜਵਾਈ ਦੇ ਮਾਪਿਆ ਦੀ ਕਾਊਂਸਲਿੰਗ ਕਰੇ ਪੁਲਸ
ਅਦਾਲਤ ਨੇ ਕਿਹਾ ਕਿ ਪੁਲਸ ਮੁਟਿਆਰ ਦੇ ਮਾਪਿਆਂ ਦੀ ਕਾਊਂਸਲਿੰਗ ਕਰੇ ਅਤੇ ਉਨ੍ਹਾਂ ਨੂੰ ਸਮਝਾਵੇ ਕਿ ਉਹ ਕਾਨੂੰਨ ਨੂੰ ਆਪਣੇ ਹੱਥਾਂ 'ਟ ਨਾ ਲੈਣ ਅਤੇ ਧੀ-ਜਵਾਈ ਨੂੰ ਧਮਕੀਆਂ ਨਾ ਦੇਣ। ਅਦਾਲਤ ਨੇ ਕਿਹਾ ਕਿ ਕੁੜੀ ਅਤੇ ਉਸ ਦੇ ਪਤੀ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਨਾਲ ਸਬੰਧਤ ਥਾਣੇ ਦੇ ਇਕ ਅਧਿਕਾਰੀ ਦਾ ਮੋਬਾਇਲ ਨੰਬਰ ਦਿੱਤਾ ਜਾਵੇਗਾ ਤਾਂ ਜੋ ਜ਼ਰੂਰਤ ਪੈਣ 'ਤੇ ਉਹ ਪੁਲਸ ਨਾਲ ਸਪੰਰਕ ਕਰ ਸਕਣ।