ਦਿੱਲੀ ਹਾਈਕੋਰਟ : ED ਸਾਹਮਣੇ ਜਲਦੀ ਪੇਸ਼ ਹੋਣ ਟੀ.ਡੀ.ਪੀ ਨੇਤਾ ਚੌਧਰੀ

11/30/2018 3:57:50 PM

ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਤੇਲਗੂਦੇਸ਼ਮ ਪਾਰਟੀ ਦੇ ਨੇਤਾ ਵਾਈ.ਐੱਸ. ਚੌਧਰੀ ਦਿੱਲੀ ਹਾਈਕੋਰਟ 'ਚ ਪੇਸ਼ ਹੋਏ। ਇਸ ਦੌਰਾਨ ਕੋਰਟ ਨੇ ਉਨ੍ਹਾਂ ਨੂੰ ਸੋਮਵਾਰ ਤਕ ਈ.ਡੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ। 

ਏ.ਐੱਨ.ਆਈ. ਮੁਤਾਬਕ, ਤੇਲਗੂਦੇਸ਼ਮ ਪਾਰਟੀ ਦੇ ਨੇਤਾ ਵਾਈ.ਐੱਸ. ਚੌਧਰੀ ਵਿੱਤੀ ਅਨਿਯਮਤਤਾ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜਿਸ ਦਾ ਮਾਮਲਾ ਦਿੱਲੀ ਹਾਈਕੋਰਟ 'ਚ ਚਲ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਚੌਧਰੀ ਨੂੰ ਸੰਮਨ ਭੇਜਿਆ ਗਿਆ ਸੀ ਜਿਸ ਨੂੰ ਰੱਦ ਕਰਨ ਦੀ ਅਪੀਲ ਕਰਦੇ ਹੋਏ ਚੌਧਰੀ ਹਾਈਕੋਰਟ ਪਹੁੰਚੇ ਸਨ। ਚੌਧਰੀ ਨੇ ਦਿੱਲੀ ਹਾਈਕੋਰਟ 'ਚ ਅਪੀਲ ਕੀਤੀ ਸੀ ਕਿ ਉਨ੍ਹਾਂ ਖਿਲਾਫ ਈ.ਡੀ ਦੁਆਰਾ ਜਾਰੀ ਕੀਤੇ ਗਏ ਸੰਮਨ ਨੂੰ ਰੱਦ ਕੀਤਾ ਜਾਵੇ।


Neha Meniya

Content Editor

Related News