ਦਿੱਲੀ ''ਚ ਬੀਤੇ ਕੁਝ ਦਿਨਾਂ ''ਚ ਕੋਵਿਡ-19 ਇਨਫੈਕਸ਼ਨ ਦੀ ਦਰ ''ਚ ਦੇਖੀ ਗਈ ਹੈ ਕਮੀ : ਸਤੇਂਦਰ ਜੈਨ

09/19/2020 3:12:24 PM

ਨਵੀਂ ਦਿੱਲੀ- ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਸ਼ਨੀਵਾਰ ਨੂੰ ਕਿਹਾ ਕਿ ਬੀਤੇ ਕੁਝ ਦਿਨਾਂ ਤੋਂ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦਰ 'ਚ ਕਮੀ ਦੇਖੀ ਗਈ ਹੈ ਅਤੇ ਅਗਲੇ ਹਫ਼ਤੇ ਤੱਕ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਨੇ ਕਿਹਾ,''ਸ਼ੁੱਕਰਵਾਰ ਨੂੰ ਇਨਫੈਕਸ਼ਨ ਦੀ ਦਰ 6.76 ਫੀਸਦੀ ਰਹੀ। ਬੀਤੇ 2-3 ਦਿਨਾਂ 'ਚ ਇਹ 7 ਫੀਸਦੀ ਤੋਂ ਹੇਠਾਂ ਰਹੀ ਹੈ। ਪਿਛਲੇ ਹਫਤੇ ਇਹ ਲਗਭਗ 8 ਫੀਸਦੀ ਸੀ।''

ਜੈਨ ਨੇ ਕਿਹਾ ਕਿ ਇਨਫੈਕਸ਼ਨ ਦੀ ਕੁੱਲ ਦਰ ਵੀ ਪਹਿਲੀ ਵਾਰ 10 ਫੀਸਦੀ ਤੋਂ ਹੇਠਾਂ ਆ ਗਈ ਹੈ। ਮੰਤਰੀ ਨੇ ਕਿਹਾ ਕਿ ਬੀਤੇ 10-12 ਦਿਨਾਂ 'ਚ ਜਾਂਚ ਦੀ ਗਿਣਤੀ ਵਧਣ ਕਾਰਨ ਦਿੱਲੀ 'ਚ ਪਿਛਲੇ 2-3 ਦਿਨਾਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਦਰ 'ਚ ਕਮੀ ਦੇਖੀ ਗਈ ਹੈ। ਉਨ੍ਹਾਂ ਨੇ ਕਿਹਾ,''ਅਗਲੇ ਹਫ਼ਤੇ ਤੱਕ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣੇ ਚਾਹੀਦੇ ਹਨ।'' ਦਿੱਲੀ 'ਚ ਸਰਕਾਰ ਨੂੰ ਇਨਫੈਕਸ਼ਨ ਦੇ 4,127 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 30 ਰੋਗੀਆਂ ਦੀ ਮੌਤ ਹੋਈ ਹੈ। ਦਿੱਲੀ 'ਚ ਸ਼ੁੱਕਰਵਾਰ ਨੂੰ, ਇਨਫੈਕਸ਼ਨ ਦੀ ਕੁੱਲ ਦਰ 9.83 ਫੀਸਦੀ ਰਹੀ। ਮੰਗਲਵਾਰ ਨੂੰ ਇਹ 10.05 ਫੀਸਦੀ ਸੀ।


DIsha

Content Editor

Related News