ਦਿੱਲੀ HC ਦਾ ਆਦੇਸ਼, ਕੋਰੋਨਾ ਦੀ ਰਿਪੋਰਟ 24 ਤੋਂ 48 ਘੰਟਿਆਂ ''ਚ ਆਵੇ

Tuesday, May 05, 2020 - 12:28 AM (IST)

ਦਿੱਲੀ HC ਦਾ ਆਦੇਸ਼, ਕੋਰੋਨਾ ਦੀ ਰਿਪੋਰਟ 24 ਤੋਂ 48 ਘੰਟਿਆਂ ''ਚ ਆਵੇ

ਨਵੀਂ ਦਿੱਲੀ— ਦਿੱਲੀ ਹਾਈਕੋਰਟ ਨੇ ਆਪਣੇ ਆਦੇਸ਼ 'ਚ ਕੋਵਿਡ-19 ਦੀ ਰਿਪੋਰਟ ਦੇ ਰਿਜਲਟ ਨੂੰ ਲੈ ਕੇ ਸਮਾਂ ਸੀਮਾ ਤੈਅ ਕਰ ਦਿੱਤੀ ਹੈ। ਕੋਰਟ ਨੇ ਆਪਣੇ ਆਦੇਸ਼ 'ਚ ਕਿਹਾ ਹੈ ਕਿ ਕੋਰੋਨਾ ਵਾਇਰਸ ਦੀ ਰਿਪੋਰਟ 24 ਤੋਂ 48 ਘੰਟਿਆਂ 'ਚ ਆਵੇ। ਨਾਲ ਹੀ ਦਿੱਲੀ ਸਰਕਾਰ ਆਪਣੀ ਵੈੱਬਸਾਈਟ 'ਤੇ ਵੀ ਲਗਾਤਾਰ ਅੱਪਡੇਟ ਕਰੇ ਕਿ ਸੂਬੇ 'ਚ ਕਿੰਨੇ ਮਾਮਲੇ ਕੋਰੋਨਾ ਦੇ ਹਨ। ਦਰਅਸਲ ਇਕ ਜਨਹਿਤ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਦਿੱਲੀ ਹਾਈਕੋਰਟ ਨੇ ਇਹ ਆਦੇਸ਼ ਦਿੱਤਾ ਹੈ। ਜਨਹਿਤ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਕੋਵਿਡ-19 ਦੀ ਰਿਪੋਰਟ ਦਿੱਲੀ 'ਚ ਬਹੁਤ ਦੇਰੀ ਨਾਲ ਆ ਰਹੀ ਹੈ। ਇਸ ਵਜ੍ਹਾ ਨਾਲ ਕਾਂਟੈਕਟ ਟ੍ਰੇਸਿੰਗ ਟੀਮ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਪਾ ਰਹੀ ਹੈ ਤੇ ਇਸ ਵਜ੍ਹਾ ਨਾਲ ਕੋਵਿਡ-19 ਇੰਫੈਕਸ਼ਨ ਨਾਲ ਜੁੜੇ ਮਾਮਲੇ ਰਾਜਧਾਨੀ 'ਚ ਵੱਧ ਰਹੇ ਹਨ। ਸੁਣਵਾਈ ਦੇ ਦੌਰਾਨ ਇਹ ਦੱਸਿਆ ਗਿ ਕਿ 28 ਅਪ੍ਰੈਲ ਤਕ ਕੋਵਿਡ-19 ਟੈਸਟ ਦੇ 3295 ਰਿਜਲਟ ਪੈਂਡਿੰਗ ਸੀ ਜੋ 30 ਅਪ੍ਰੈਲ ਤਕ ਵੱਧ ਕੇ 3793 ਹੋ ਗਏ। ਨਾਲ ਹੀ ਦਿੱਲੀ ਸਰਕਾਰ ਵਲੋਂ ਇਸ ਨੂੰ ਅੱਪਡੇਟ ਵੀ ਨਹੀਂ ਕੀਤਾ ਗਿਆ, ਜਿਸ ਕਾਰਨ ਕੋਰੋਨਾ ਨਾਲ ਜੁੜੇ ਮਾਮਲਿਆਂ ਦੀ ਠੀਕ ਜਾਣਕਾਰੀ ਨਹੀਂ ਮਿਲ ਸਕੀ।

PunjabKesari
ਹਾਲਾਂਕਿ ਦਿੱਲੀ ਸਰਕਾਰ ਵਲੋਂ ਇਸ ਪਟੀਸ਼ਨ ਦੀ ਸੁਣਵਾਈ ਦੇ ਦੌਰਾਨ ਕੋਰਟ ਨੂੰ ਦੱਸਿਆ ਗਿਆ ਕਿ ਨੈਸ਼ਨਲ ਇੰਸੀਚਿਊਟ ਆਫ ਬਾਇਓਲਾਜ਼ੀਕਲ ਨੋਇਡਾ 'ਚ ਜਾਣ ਵਾਲੀ ਜਾਂਚ ਰਿਪੋਰਟ ਦੇ ਨਤੀਜੇ ਬਹੁਤ ਲੇਟ ਮਿਲ ਰਹੇ ਸਨ। ਇਸ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਉੱਥੇ ਕੋਵਿਡ-19 ਦੀ ਟੈਸਟ ਭੇਜਣਾ ਬੰਦ ਕਰ ਦਿੱਤਾ ਹੈ। ਦਿੱਲੀ ਸਰਕਾਰ ਵਲੋਂ ਇਹ ਦੱਸਿਆ ਗਿਆ ਕਿ 1 ਅਪ੍ਰੈਲ ਤੋਂ ਕੋਵਿਡ-19 ਦੀ ਟੈਸਟਿੰਗ ਦੇ ਲਈ ਜੋ ਸੰਖਿਆਂ ਸ਼ੁਰੂ ਕੀਤੀ ਗਈ ਸੀ ਉਹ 1 ਮਈ ਆਉਂਦੇ-ਆਉਂਦੇ ਲਗਭਗ 7 ਗੁਣਾ ਜ਼ਿਆਦਾ ਵੱਧ ਗਈ ਹੈ। 1 ਅਪ੍ਰੈਲ ਨੂੰ 470 ਲੋਕਾਂ ਦੀ ਸੰਖਿਆਂ ਦੇ ਨਾਲ ਕੋਵਿਡ-19 ਦੇ ਲਈ ਟੈਸਟਿੰਗ ਕੀਤੀ ਗਈ ਸੀ।


author

Gurdeep Singh

Content Editor

Related News