ਗੁਰੂਘਰਾਂ 'ਚ ਲੰਗਰ ਸੇਵਾ ਨੂੰ ਲੈ ਕੇ DSGMC ਚਿੰਤਤ, ਹਰਦੀਪ ਪੁਰੀ ਨੂੰ ਲਿਖੀ ਚਿੱਠੀ- "ਗੈਸ ਸਪਲਾਈ ਯਕੀਨੀ ਬਣਾਓ"

Friday, Mar 13, 2026 - 04:30 PM (IST)

ਗੁਰੂਘਰਾਂ 'ਚ ਲੰਗਰ ਸੇਵਾ ਨੂੰ ਲੈ ਕੇ DSGMC ਚਿੰਤਤ, ਹਰਦੀਪ ਪੁਰੀ ਨੂੰ ਲਿਖੀ ਚਿੱਠੀ- "ਗੈਸ ਸਪਲਾਈ ਯਕੀਨੀ ਬਣਾਓ"

ਨਵੀਂ ਦਿੱਲੀ- ਪੱਛਮੀ ਏਸ਼ੀਆ 'ਚ ਜੰਗ ਦੇ ਕਾਰਨ ਪੈਦਾ ਹੋਏ LPG ਸੰਕਟ ਦਾ ਅਸਰ ਹੁਣ ਦਿੱਲੀ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਲੰਗਰ ਸੇਵਾ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਇਸ ਗੰਭੀਰ ਮੁੱਦੇ ਨੂੰ ਲੈ ਕੇ ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਚਿੱਠੀ ਲਿਖ ਕੇ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।

ਗੈਸ ਏਜੰਸੀਆਂ ਨੇ ਰੋਕੀ ਸਪਲਾਈ

ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਵੱਲੋਂ ਭੇਜੇ ਗਏ ਪੱਤਰ 'ਚ ਕਿਹਾ ਗਿਆ ਹੈ ਕਿ ਗੈਸ ਏਜੰਸੀਆਂ ਨੇ LPG ਸਿਲੰਡਰਾਂ ਦੀ ਸਪਲਾਈ ਰੋਕ ਦਿੱਤੀ ਹੈ। ਹਾਲਾਂਕਿ ਬੰਗਲਾ ਸਾਹਿਬ ਅਤੇ ਰਕਾਬਗੰਜ ਸਾਹਿਬ ਵਰਗੇ ਵੱਡੇ ਗੁਰਦੁਆਰਿਆਂ 'ਚ ਪਾਈਪ ਵਾਲੀ ਗੈਸ (PNG) ਦੀ ਸਹੂਲਤ ਹੈ, ਪਰ ਛੋਟੇ ਗੁਰੂਘਰਾਂ 'ਚ ਲੰਗਰ ਸੇਵਾ ਪੂਰੀ ਤਰ੍ਹਾਂ ਸਿਲੰਡਰਾਂ 'ਤੇ ਨਿਰਭਰ ਹੈ। ਜੇਕਰ ਸਪਲਾਈ ਜਲਦ ਬਹਾਲ ਨਾ ਹੋਈ ਤਾਂ ਹਜ਼ਾਰਾਂ ਲੋਕਾਂ ਨੂੰ ਮਿਲਣ ਵਾਲੇ ਲੰਗਰ ਵਿੱਚ ਦਿੱਕਤ ਆ ਸਕਦੀ ਹੈ।

PunjabKesari

ਦਿੱਲੀ 'ਚ ਰੈਸਟੋਰੈਂਟ ਹੋਏ ਬੰਦ

LPG ਦੀ ਕਿੱਲਤ ਕਾਰਨ ਦਿੱਲੀ ਦੀਆਂ ਕਈ ਖਾਣ-ਪੀਣ ਵਾਲੀਆਂ ਦੁਕਾਨਾਂ ਅਤੇ ਛੋਟੇ ਰੈਸਟੋਰੈਂਟਾਂ ਨੂੰ ਅਸਥਾਈ ਤੌਰ 'ਤੇ ਤਾਲੇ ਲੱਗ ਗਏ ਹਨ। ਰੋਡ-ਸਾਈਡ ਢਾਬਿਆਂ ਤੋਂ ਲੈ ਕੇ ਕੈਫੇ ਤੱਕ ਦੇ ਮਾਲਕਾਂ ਦਾ ਕਹਿਣਾ ਹੈ ਕਿ ਗੈਸ ਨਾ ਮਿਲਣ ਕਾਰਨ ਕੰਮ ਰੁਕ ਗਿਆ ਹੈ ਅਤੇ ਉਹ ਬਚੇ-ਖੁਚੇ ਸਟਾਕ ਨਾਲ ਗੁਜ਼ਾਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸਰਕਾਰ ਨੇ ਕਿਹਾ- "ਘਬਰਾਉਣ ਦੀ ਲੋੜ ਨਹੀਂ"

ਦੂਜੇ ਪਾਸੇ, ਦਿੱਲੀ ਸਰਕਾਰ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਸ਼ਹਿਰ 'ਚ ਪੈਟਰੋਲ, ਡੀਜ਼ਲ ਅਤੇ ਗੈਸ ਦੀ ਕੋਈ ਕਮੀ ਨਹੀਂ ਹੈ। ਮੁੱਖ ਮੰਤਰੀ ਦਫ਼ਤਰ (CMO) ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਪਲਾਈ ਬਿਲਕੁਲ ਆਮ ਹੈ ਅਤੇ ਲੋਕਾਂ ਨੂੰ 'ਪੈਨਿਕ ਬਾਇੰਗ' (ਘਬਰਾਹਟ 'ਚ ਖਰੀਦਦਾਰੀ) ਜਾਂ ਜਮ੍ਹਾਂਖੋਰੀ ਤੋਂ ਬਚਣਾ ਚਾਹੀਦਾ ਹੈ। ਸਰਕਾਰ ਮੁਤਾਬਕ ਕਾਲਾਬਾਜ਼ਾਰੀ ਰੋਕਣ ਲਈ ਸਖ਼ਤ ਚੈਕਿੰਗ ਕੀਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News